ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ‘ਸਿਕੰਦਰ 2’ ਦਾ ‘ਰੱਬ ਵਾਂਗੂ’ ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  July 18th 2019 10:29 AM |  Updated: July 18th 2019 10:30 AM

ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ‘ਸਿਕੰਦਰ 2’ ਦਾ ‘ਰੱਬ ਵਾਂਗੂ’ ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਅਦਾਕਾਰ ਕਰਤਾਰ ਚੀਮਾ ਤੇ ਗਾਇਕ ਗੁਰੀ ਦੀ ਆਉਣ ਵਾਲੀ ਫ਼ਿਲਮ ‘ਸਿਕੰਦਰ 2’, ਜਿਸ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਨੇ। ਇਸ ਫ਼ਿਲਮ ‘ਚ ਗੁਰੀ, ਜੱਸ ਮਾਣਕ ਤੇ ਸਿੱਧੂ ਮੂਸੇਵਾਲਾ ਵਰਗੇ ਗਾਇਕਾਂ ਦੇ ਗੀਤ ਸੁਣਨ ਨੂੰ ਮਿਲਣਗੇ। ਗੱਲ ਕਰਦੇ ਹਾਂ ਜੱਸ ਮਾਣਕ ਵੱਲੋਂ ਗਾਇਆ ਗਾਣਾ ‘ਰੱਬ ਵਾਂਗੂ’ ਜਿਹੜਾ ਕੇ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰੇ ਗੀਤ ਨੂੰ ਜੱਸ ਮਾਣਕ ਨੇ ਬਹੁਤ ਹੀ ਖ਼ੂਬਸੂਰਤ ਗਾਇਆ ਹੈ।

ਹੋਰ ਵੇਖੋ:ਮਾਸਟਰ ਸਲੀਮ ਤੋਂ ਲੈ ਕੇ ਅਨੀਤਾ ਸ਼ਬਦੀਸ਼ ਨੇ ਗੁਰੂ ਪੂਰਨਿਮਾ ਦੇ ਮੌਕੇ ‘ਤੇ ਕੀਤਾ ਆਪਣੇ ਗੁਰੂਆਂ ਨੂੰ ਯਾਦ

ਇਸ ਗੀਤ ਦੇ ਬੋਲ ਵੀ ਜੱਸ ਮਾਣਕ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Sharry Nexus ਨੇ ਦਿੱਤਾ ਹੈ। ਇਹ ਗੀਤ ਫ਼ਿਲਮ ਦੇ ਮੁੱਖ ਕਿਰਦਾਰ ਕਰਤਾਰ ਚੀਮਾ, ਸਾਵਨ ਰੂਪੋਵਾਲੀ ਤੇ ਗੁਰੀ ਉੱਤੇ ਫ਼ਿਲਮਾਇਆ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਦੇ ਚੱਲਦੇ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਮਾਨਵ ਸ਼ਾਹ ਦੇ ਨਿਰਦੇਸ਼ਨ ‘ਚ ਬਣੀ ਸਿਕੰਦਰ 2 ਫ਼ਿਲਮ ‘ਚ ਸਾਵਨ ਰੂਪੋਵਾਲੀ, ਨਿਕੀਤ ਢਿੱਲੋਂ, ਰਾਹੁਲ ਜੁਗਰਾਜ, ਵਿਕਟਰ ਜੌਹਨ, ਸੰਜੀਵ ਅੱਤਰੀ, ਨਵਦੀਪ ਕਲੇਰ ਅਤੇ ਸੀਮਾ ਕੌਸ਼ਲ ਸਮੇਤ ਕਈ ਹੋਰ ਚਿਹਰੇ ਵੀ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਧੀਰਜ ਰਤਨ ਦੀ ਰਚਨਾ ਹੈ।

ਮੂਵੀ ਨੂੰ ਪ੍ਰੋਡਿਊਸ ਕਰ ਰਹੇ ਹਨ ਖੁਸ਼ਵਿੰਦਰ ਪਰਮਾਰ, ਸਵਪਨ ਮੋਂਗਾ, ਅਨਮੋਲ ਮੋਂਗਾ, ਵਿਪਨ ਗਿੱਲ, ਬਲਕਾਰ ਭੁੱਲਰ ਅਤੇ ਕੇ.ਵੀ. ਢਿੱਲੋਂ। ਸਿਕੰਦਰ 2 ਦੇ ਟਰੇਲਰ ਤੇ ਗਾਣਿਆਂ ਤੋਂ ਬਾਅਦ ਦਰਸ਼ਕਾਂ ‘ਚ ਫ਼ਿਲਮ ਨੂੰ ਦੇਖਣ ਦੀ ਉਤਸੁਕਤਾ ਹੋਰ ਵੱਧ ਗਈ ਹੈ। ਇਹ ਫ਼ਿਲਮ 2 ਅਗਸਤ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network