ਸਿਕੰਦਰ 2: ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ ਗੁਰੀ ਵੱਲੋਂ ਗਾਇਆ ਗੀਤ ‘ਦੂਰ ਹੋ ਗਿਆ’
ਪੰਜਾਬੀ ਫ਼ਿਲਮੀ ਜਗਤ ਦੀ ਵੱਧਦੀ ਹੋਈ ਲੋਕਪ੍ਰਿਅਤਾ ਦੇ ਚੱਲਦੇ ਨਵੇਂ-ਨਵੇਂ ਵਿਸ਼ਿਆਂ ਉੱਤੇ ਪੰਜਾਬੀ ਫ਼ਿਲਮ ਬਣ ਰਹੀਆਂ ਹਨ। ਅਜਿਹੀ ਹੀ ਵੱਖਰੇ ਵਿਸ਼ੇ ਵਾਲੀ ਫ਼ਿਲਮ ਸਿਕੰਦਰ 2 ਜੋ ਕਿ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲੀ ਹੈ। ਇਸ ਫ਼ਿਲਮ ਦੇ ਟਰੇਲਰ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤ ਦਰਸ਼ਕਾਂ ਦੇ ਰੁਬਰੂ ਹੋ ਰਹੇ ਹਨ। ਜਿਸਦੇ ਚੱਲਦੇ ਇੱਕ ਹੋਰ ਗੀਤ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ‘ਦੂਰ ਹੋ ਗਿਆ’ ਗੀਤ ਨੂੰ ਗੁਰੀ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ‘ਚ ਗੁਰੀ ਦਾ ਸਾਥ ਦਿੱਤਾ ਗਾਇਕਾ ਤਾਨੀਆ ਨੇ। ਇਹ ਗਾਇਕੀ ਜੋੜੀ ਇਸ ਤੋਂ ਪਹਿਲਾਂ ਵੀ ਗੁਰੀ ਦੇ ਸੁਪਰ ਹਿੱਟ ਗੀਤ ‘ਦੂਰੀਆਂ ਵੱਧ ਗਈਆਂ’ ‘ਚ ਵੀ ਨਜ਼ਰ ਆ ਚੁੱਕੀ ਹੈ।
ਹੋਰ ਵੇਖੋ:ਸਲਮਾਨ ਖ਼ਾਨ ਦੀ ਸਪੈਸ਼ਲ ਫੈਨ ਨੇ ਪੈਰ ਦੇ ਨਾਲ ਬਣਾਇਆ ਸਕੈਚ, ਦੇਖੋ ਵੀਡੀਓ
‘ਦੂਰ ਹੋ ਗਿਆ’ ਗਾਣਾ ਦੋਵਾਂ ਗਾਇਕਾਂ ਨੇ ਬਹੁਤ ਹੀ ਖ਼ੂਬਸੂਰਤ ਗਾਇਆ ਹੈ। ਗਾਣੇ ਦੇ ਬੋਲ ਗੁਰੀ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Sharry Nexus ਨੇ ਦਿੱਤਾ ਹੈ। ਗਾਣੇ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਪਿਆਰ ਕਰਨ ਵਾਲੇ ਪ੍ਰੇਮੀ ਜ਼ਿੰਦਗੀ ਦੇ ਰੁਝੇਵਿਆਂ ਦੇ ਕਾਰਣ ਇੱਕ- ਦੂਜੇ ਤੋਂ ਦੂਰ ਹੋ ਜਾਂਦੇ ਹਨ। ਗੀਤ ਨੂੰ ਗੁਰੀ, ਕਰਤਾਰ ਚੀਮਾ, ਤੇ ਫੀਮੇਲ ਅਦਾਕਾਰਾ ਸਾਵਨ ਰੂਪੋਵਾਲੀ, ਨਿਕੀਤ ਢਿੱਲੋਂ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਗੀਤ ਐਮ.ਪੀ 3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਅੱਖਾਂ ਨੂੰ ਨਮ ਕਰਦਾ ਹੋਇਆ ਇਹ ਸੈਂਡ ਸੌਗ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਨੂੰ ਆਏ ਕੁਝ ਘੰਟੇ ਹੀ ਹੋਏ ਨੇ ਗੀਤ ਦੇ ਵਿਊਜ਼ ਲੱਖਾਂ ‘ਚ ਪਹੁੰਚ ਗਏ ਨੇ।
ਧੀਰਜ ਰਤਨ ਦੀ ਲਿਖੀ ਕਹਾਣੀ ਤੇ ਮਾਨਵ ਸ਼ਾਹ ਵੱਲੋਂ ਡਾਇਰੈਕਟ ਕੀਤੀ ‘ਸਿਕੰਦਰ 2’ ਫ਼ਿਲਮ ‘2 ਅਗਸਤ’ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ। ਫ਼ਿਲਮ ‘ਚ ਗੁਰੀ ਅਤੇ ਕਰਤਾਰ ਚੀਮਾ ਤੋਂ ਇਲਾਵਾ ਸਾਵਨ ਰੂਪੋਵਾਲੀ, ਨਿਕੀਤ ਢਿੱਲੋਂ, ਰਾਹੁਲ ਜੰਗਰਾਲ, ਵਿਕਟਰ ਜੌਨ, ਸੰਜੀਵ ਅੱਤਰੀ, ਨਵਦੀਪ ਕਲੇਰ ਵਰਗੇ ਕਈ ਨਾਮੀ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ।