ਮੌਤ ਤੋਂ ਬਾਅਦ ਵੀ ਗੱਡੇ ਸਿੱਧੂ ਮੂਸੇਵਾਲਾ ਨੇ ਕਾਮਯਾਬੀ ਦੇ ਝੰਡੇ, ਬਿਲਬੋਰਡ ‘ਤੇ ਪਹੁੰਚਿਆ ਨਵਾਂ ਗੀਤ ‘SYL’
ਪੰਜਾਬੀ ਗਾਇਕ Sidhu Moose Wala ਭਾਵੇਂ ਇਸ ਸੰਸਾਰ ਤੋਂ ਚੱਲਾ ਗਿਆ ਹੈ, ਪਰ ਉਸਦੀ ਕਾਮਯਾਬੀ ਦੇ ਝੰਡੇ ਅੱਜੇ ਵੀ ਝੂਲ ਰਹੇ ਹਨ। ਜੀ ਹਾਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਵਧੀਆ ਖਬਰ ਸਾਹਮਣੇ ਆਈ ਹੈ। ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਗੀਤ SYL ਚਰਚਾ ਬਣਿਆ ਹੋਇਆ ਹੈ। ਹੁਣ ਇਸ ਗੀਤ ਨੇ ਬਿਲਬੋਰਡ ਉੱਤੇ ਜਗਾ ਬਣਾ ਲਈ ਹੈ।
ਜੀ ਹਾਂ ਸਿੱਧੂ ਮੂਸੇਵਾਲਾ ਦੇ ਗੀਤ SYL ਨੇ ਬਿਲਬੋਰਡ ਕੈਨੇਡੀਅਨ ਹੌਟ 100 ਚਾਰਟ ‘ਤੇ 81ਵਾਂ ਸਥਾਨ ਹਾਸਿਲ ਕੀਤਾ ਹੈ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਫੁੱਲੇ ਨਹੀਂ ਸਮਾ ਰਹੇ। ਇਹ ਪਹਿਲੀ ਵਾਰ ਨਹੀਂ ਸਿੱਧੂ ਮੂਸੇਵਾਲਾ ਦੇ ਕਈ ਗੀਤ ਬਿਲਬੋਰਡ ਉੱਤੇ ਜਗਾ ਬਣਾ ਚੁੱਕੇ ਹਨ,ਜਿਵੇਂ 295, ਦਾ ਲਾਸਟ ਰਾਈਡ, ਲੇਵਲ ਆਦਿ।
ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ SYL ਗੀਤ ਦੀ ਤਾਂ ਇਸ ਨੇ ਰਿਲੀਜ਼ ਤੋਂ ਬਾਅਦ ਕਈ ਰਿਕਾਰਡਜ਼ ਬਣੇ। ਪਰ ਇਹ ਗੀਤ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ 30 ਮਿੰਟਾਂ ਚ ਹੀ ਇੱਕ ਮਿਲੀਅਨ ਤੋਂ ਵੱਧ ਵਿਊਜ਼ ਪਾਰ ਕਰਨ ਵਾਲਾ ਪਹਿਲਾ ਪੰਜਾਬੀ ਗੀਤ ਬਣ ਗਿਆ ।
ਦੱਸ ਦਈਏ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਸੋਗ ਦੀ ਲਹਿਰ ਫੈਲ ਗਈ ਸੀ। ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੇ ਕਈ ਇੰਟਰਨੈਸ਼ਨਲ ਕਲਾਕਾਰਾਂ ਨੇ ਪੋਸਟ ਪਾ ਕੇ ਦੁੱਖ ਜਤਾਇਆ ਸੀ।
View this post on Instagram