ਸਿੱਧੂ ਮੂਸੇਵਾਲਾ ਦੀ ਮਾਤਾ ਨੇ ਅੱਖਾਂ ਦੇ ਕੈਂਸਰ ਦੇ ਨਾਲ ਪੀੜਤ ਬੱਚੇ ਦਾ ਵੀਡੀਓ ਕੀਤਾ ਸਾਂਝਾ, ਮਦਦ ਲਈ ਸਭ ਨੂੰ ਅੱਗੇ ਆਉਣ ਦੀ ਕੀਤੀ ਅਪੀਲ
ਸਿੱਧੂ ਮੂਸੇਵਾਲਾ (Sidhu Moose Wala) ਦੀ ਮਾਤਾ (Mother) ਜੀ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਅੱਖਾਂ ਦੇ ਕੈਂਸਰ ਦੇ ਨਾਲ ਪੀੜਤ ਬੱਚੇ ਦੀ ਮਦਦ ਲਈ ਅਪੀਲ ਕਰ ਰਹੇ ਹਨ । ਸਿੱਧੂ ਮੂਸੇਵਾਲਾ ਦੇ ਮਾਤਾ ਜੀ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਇਹ ਬੱਚਾ ਅੱਖਾਂ ਦੇ ਕੈਂਸਰ ਦੇ ਨਾਲ ਪੀੜਤ ਹੈ ਅਤੇ ਆਰਥਿਕ ਪੱਖੋਂ ਵੀ ਬਹੁਤ ਗਰੀਬ ਹੈ ।
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਗੱਲਾਂ ਗੱਲਾਂ ‘ਚ ਸ਼ੈਰੀ ਮਾਨ ‘ਤੇ ਕੱਸਿਆ ਤੰਜ਼,ਕਿਹਾ ‘ਇਤਰ, ਮਿੱਤਰ, ਚਿੱਤਰ ਅਤੇ ਚਰਿੱਤਰ ਆਪਣਾ….’
ਇਸ ਦੇ ਇਲਾਜ ‘ਚ ਮਦਦ ਲਈ ਸਭ ਆਪੋ ਆਪਣਾ ਸਹਿਯੋਗ ਦਿਓ । ਇਸ ਬੱਚੇ ਦਾ ਅਕਾਊਂਟ ਨੰਬਰ ਵੀ ਉਨ੍ਹਾਂ ਦੇ ਵੱਲੋਂ ਸ਼ੇਅਰ ਕੀਤਾ ਗਿਆ ਹੈ । ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਸਿੱਧੂ ਨੂੰ ਇਨਸਾਫ਼ ਦਿਵਾਉਣ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ।
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਗੱਲਾਂ ਗੱਲਾਂ ‘ਚ ਸ਼ੈਰੀ ਮਾਨ ‘ਤੇ ਕੱਸਿਆ ਤੰਜ਼,ਕਿਹਾ ‘ਇਤਰ, ਮਿੱਤਰ, ਚਿੱਤਰ ਅਤੇ ਚਰਿੱਤਰ ਆਪਣਾ….’
ਬੀਤੇ ਦਿਨੀਂ ਵੀ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਨਾ ਦੇਣ ‘ਤੇ ਰੋਂਦੇ ਹੋਏ ਨਜ਼ਰ ਆਏ ਸਨ । ਸਿੱਧੂ ਮੂਸੇਵਾਲਾ ਦਾ ਦਿਹਾਂਤ ਬੀਤੀ 29 ਮਈ ਨੂੰ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ।
ਇਸ ਮਾਮਲੇ ‘ਚ ਪੰਜਾਬ ਪੁਲਿਸ ਨੇ ਕਈ ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਹੈ । ਪਰ ਹਾਲੇ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਹੈ । ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਸੀ । ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਉਨ੍ਹਾਂ ਨੇ ਦੁਨੀਆ ਭਰ ‘ਚ ਸਰੋਤਿਆਂ ਦੇ ਦਿਲਾਂ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਸੀ ।
View this post on Instagram