ਸਿੱਧੂ ਮੂਸੇਵਾਲਾ ਦੇ ਪਿਤਾ ਦਾ ਛਲਕਿਆ ਦਰਦ, ਕਿਹਾ ਮੈਂ ਜੇਲ੍ਹ ਜਾਣ ਲਈ ਹਾਂ ਤਿਆਰ ਜੇ……..
ਸਿੱਧੂ ਮੂਸੇਵਾਲਾ (Sidhu Moose wala ) ਦੇ ਦਿਹਾਂਤ ਨੂੰ ਦੋ ਮਹੀਨੇ ਬੀਤ ਚੁੱਕੇ ਹਨ। ਇਹ ਮਾਮਲਾ ਹਾਲੇ ਕਿਸੇ ਵੀ ਵੱਡੇ ਮੋੜ ‘ਤੇ ਨਹੀਂ ਪਹੁੰਚਿਆਂ ਅਤੇ ਨਾਂ ਹੀ ਇਸ ਮਾਮਲੇ ‘ਚ ਕਿਸੇ ਮਾਸਟਰ ਮਾਈਂਡ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਗੋਲਡੀ ਬਰਾੜ ਹਾਲੇ ਵੀ ਪਹੁੰਚ ਤੋਂ ਬਾਹਰ ਹੈ ਅਤੇ ਲਾਰੈਂਸ ਬਿਸ਼ਨੋਈ ਪੁਲਿਸ ਦੀ ਹਿਰਾਸਤ ‘ਚ ਹੈ ।ਖਬਰਾਂ ਮੁਤਾਬਕ ਸਿੱਧੂ ਮੂਸੇਵਾਲਾ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ । ਸਿੱਧੂ ਮੂਸੇਵਾਲਾ ਦੇ ਪਿਤਾ (Father) ਨੇ ਲਾਰੈਂਸ ਦੇ ਨਾਲ ਹੋ ਰਹੇ ਸਲੂਕ ‘ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਲਾਰੈਂਸ ਨੂੰ ਵਿਸ਼ੇਸ਼ ਤਰ੍ਹਾਂ ਦਾ ਟ੍ਰੀਟਮੈਂਟ ਮਿਲ ਰਿਹਾ ਹੈ ।
ਜਦੋਂਕਿ ਪੁਲਿਸ ਨੂੰ ਉਸ ਦੇ ਨਾਲ ਹੋਰਨਾਂ ਅਪਰਾਧੀਆਂ ਵਾਂਗ ਹੀ ਵਰਤਾਉ ਕੀਤਾ ਜਾਣਾ ਚਾਹੀਦਾ ਹੈ ।ਇੰਨਾ ਹੀ ਨਹੀਂ ਬਲਕੌਰ ਸਿੰਘ ਸਿੱਧੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਦੇ ਪੁੱਤਰ ਸਿੱਧੂ ਮੂਸੇਵਾਲਾ ਦਾ ਕੋਈ ਕਸੂਰ ਨਹੀਂ ਸੀ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ 'ਤੇ ਦੋਸ਼ ਸਾਬਤ ਹੁੰਦਾ ਹੈ ਤਾਂ ਮੈਂ ਜੇਲ੍ਹ ਜਾਣ ਲਈ ਤਿਆਰ ਹਾਂ।
Image Source: Twitter
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਲੈ ਕੇ ਸਿੰਗਾ ਨੇ ਲਾਈਵ ਸ਼ੋਅ ਦੌਰਾਨ ਗੁੱਸੇ ‘ਚ ਕਿਹਾ ‘ਜਿਉਂਦਿਆਂ ਦੀ ਕਦਰ ਨਹੀਂ ਪਾਉਂਦੇ ਤੁਸੀਂ’
ਮਰਹੂਮ ਗਾਇਕ ਦੇ ਪਿਤਾ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ‘ਤੇ ਸੈਕੜੇ ਕੇਸ ਦਰਜ ਹਨ ਅਤੇ ਸਰਕਾਰ ਦੱਸੇ ਕਿ ਉਸ ਨੂੰ ਹਿਰਾਸਤ ‘ਚ ਕਿਉਂ ਰੱਖਿਆ ਗਿਆ ਗੈ ਅਤੇ ਉਸ ਦੀ ਸੁਰੱਖਿਆ ਹਟਾਈ ਜਾਣੀ ਚਾਹੀਦੀ ਹੈ । ਉਸ ਨੂੰ ਆਮ ਮੁਲਜ਼ਮਾਂ ਵਾਂਗ ਹੀ ਅਦਾਲਤ ‘ਚ ਪੇਸ਼ ਕਰਨਾ ਚਾਹੀਦਾ ਹੈ ।
image From instagram
ਸਿੱਧੂ ਮੂਸੇਵਾਲਾ ਦਾ ਕਤਲ ਬੀਤੀ ੨੯ ਮਈ ੨੦੨੨ ਨੂੰ ਕਰ ਦਿੱਤਾ ਗਿਆ ਸੀ । ਪਿੰਡ ਜਵਾਹਰਕੇ ਦੇ ਨਜ਼ਦੀਕ ਉਸ ਨੂੰ ਘੇਰ ਕੇ ਮਾਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਦੇਸ਼ ਦੁਨੀਆ ‘ਚ ਉਸ ਦੇ ਫੈਨਸ ‘ਚ ਦੁੱਖ ਦੀ ਲਹਿਰ ਹੈ ।
View this post on Instagram