ਸਿੱਧੂ ਮੂਸੇਵਾਲਾ ਦੀ ਬਾਲੀਵੁੱਡ ‘ਚ ਐਂਟਰੀ, ਤਸਵੀਰਾਂ ਹੋ ਰਹੀਆਂ ਵਾਇਰਲ
ਸਿੱਧੂ ਮੂਸੇਵਾਲਾ ਦੀ ਬਾਲੀਵੁੱਡ ‘ਚ ਐਂਟਰੀ ਹੋ ਚੁੱਕੀ ਹੈ। ਗਾਇਕ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਉਹ ਸਲੀਮ ਮਰਚੈਂਟ ਦੇ ਨਾਲ ਨਜ਼ਰ ਆ ਰਿਹਾ ਹੈ । ਇਨ੍ਹਾਂ ਤਸਵੀਰਾਂ ‘ਚ ਧੱਕਾ ਗਰਲ ਅਫਸਾਨਾ ਖ਼ਾਨ ਵੀ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਸਲੀਮ ਮਰਚੈਂਟ ਬਾਲੀਵੁੱਡ ਦਾ ਨਾਮੀ ਚਿਹਰਾ ਹੈ ।
ਹੋਰ ਪੜ੍ਹੋ : ਗਾਇਕ ਮੀਕਾ ਸਿੰਘ ਨੇ ਦੇਖੀ ਹੈ ਰਾਜ ਕੁੰਦਰਾ ਦੀ ਐਪ, ਕਿਹਾ ਅਜਿਹਾ ਕੁਝ ਨਹੀ ਜੋ ਇਤਰਾਜ਼ਯੋਗ ਹੈ, ਵੀਡੀਓ ਵਾਇਰਲ
Image From Instagram
ਇਸ ਮੁਲਾਕਾਤ ਵਿੱਚ ਸਿੱਧੂ ਮੂਸੇਵਾਲਾ ਤੇ ਸਲੀਮ ਤੋਂ ਇਲਾਵਾ ਅਫਸਾਨਾ ਖਾਨ ਤੇ ਸਾਜ ਵੀ ਦਿਖਾਈ ਦਿੱਤੇ। ਇਸ ਮੁਲਾਕਾਤ ਦੀਆਂ ਤਸਵੀਰਾਂ ਇੰਟਰਨੈੱਟ ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Image From Instagram
ਸਿੱਧੂ ਮੂਸੇਵਾਲਾ ਦੀ ਸਲੀਮ ਮੈਰਚੈਂਟ ਦੇ ਨਾਲ ਕੋਲੈਬੋਰੇਸ਼ਨ ਦੀ ਅਫਵਾਹਾਂ ਨੂੰ ਭਰੋਸਾ ਦਿਵਾਉਣ ਲਈ ਸਲੀਮ ਮਰਚੈਂਟ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਿੱਧੂ ਮੂਸੇਵਾਲਾ ਨਾਲ ਇੱਕ ਤਸਵੀਰ ਸਾਂਝੀ ਕੀਤੀ। ਇਸ ਦਾ ਟਾਈਟਲ ਦਿੱਤਾ, 'ਕੁਝ ਚੰਗਾ ਆ ਰਿਹਾ ਹੈ ਜਲਦੀ ਹੀ'।
View this post on Instagram
ਸਿੱਧੂ ਮੂਸੇਵਾਲਾ ਤੇ ਸਲੀਮ ਦੋਵੇਂ ਵੱਡੇ ਨਾਮ ਹਨ ਤੇ ਉਨ੍ਹਾਂ ਨੇ ਪੰਜਾਬੀ ਤੇ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਦੋਵਾਂ ਲਈ ਮੀਲ ਪੱਥਰ ਸਥਾਪਤ ਕੀਤੇ ਹਨ।