ਪਿਤਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਤਸਵੀਰਾਂ ਵਾਇਰਲ, ਪਿਉ ਪੁੱਤਰ ਦੀ ਜੋੜੀ ਵੇਖ ਫੈਨਸ ਹੋਏ ਭਾਵੁਕ

Reported by: PTC Punjabi Desk | Edited by: Shaminder  |  January 20th 2023 02:17 PM |  Updated: January 20th 2023 02:17 PM

ਪਿਤਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਬਚਪਨ ਦੀਆਂ ਤਸਵੀਰਾਂ ਵਾਇਰਲ, ਪਿਉ ਪੁੱਤਰ ਦੀ ਜੋੜੀ ਵੇਖ ਫੈਨਸ ਹੋਏ ਭਾਵੁਕ

ਸਿੱਧੂ ਮੂਸੇਵਾਲਾ (Sidhu Moose wala) ਅਜਿਹਾ ਗਾਇਕ ਸੀ, ਜਿਸ ਨੇ ਆਪਣੇ ਗੀਤਾਂ ਦੇ ਨਾਲ ਬਹੁਤ ਹੀ ਘੱਟ ਸਮੇਂ ‘ਚ ਆਪਣੀ ਪਛਾਣ ਬਣਾਈ ਸੀ । ਉਨ੍ਹਾਂ ਦੇ ਬਚਪਨ ਦੀਆਂ ਤਸਵੀਰਾਂ (Childhood Pic) ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਹਨ ।

Sidhu Moose Wala's Bhog and Antim Ardaas to be held on THIS date

Image Source: Twitter

ਹੋਰ ਪੜ੍ਹੋ : ਜਾਣੋ ਪੰਜਾਬ ਦੀਆਂ ਉਨ੍ਹਾਂ ਹਸਤੀਆਂ ਬਾਰੇ, ਜੋ ਹਰ ਖੇਤਰ ‘ਚ ਯੋਗਦਾਨ ਪਾ ਕੇ ਬਣੇ ਭਾਰਤ ਦੀ ਸ਼ਾਨ

ਇਨ੍ਹਾਂ ਤਸਵੀਰਾਂ ‘ਚ ਪਿਉ ਪੁੱਤਰ ਦੀ ਜੋੜੀ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ਅਤੇ ਸਿੱਧੂ ਮੂਸੇਵਾਲਾ ਨੇ ਆਪਣੇ ਸਿਰ ‘ਤੇ ਪਟਕਾ ਬੰਨਿਆ ਹੋਇਆ ਹੈ । ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਸਿੱਧੂ ਮੂਸੇਵਾਲਾ ਦਾ ਕਤਲ ਬੀਤੇ ਸਾਲ ਉਨੱਤੀ ਮਈ ਨੂੰ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ।

Fazilpuria urges Punjabi and Haryanvi industry to not release any project until Sidhu Moose Wala gets justice Image Source: Twitter

ਹੋਰ ਪੜ੍ਹੋ : ਜੈਨੀ ਜੌਹਲ ਨੇ ਲਾਈਵ ਸ਼ੋਅ ਦੌਰਾਨ ਅਰਜਨ ਢਿੱਲੋਂ ਦੇ ਗੀਤ ’25-25 ਪੰਜਾਹ’ ‘ਤੇ ਦਿੱਤਾ ਜਵਾਬ, ਕਿਹਾ ‘ਤੁਹਾਡਾ ਬਾਪ ਸਿੱਧੂ ਮੂਸੇਵਾਲਾ ਹੈ ਸਭ ਤੋਂ ਉੱਪਰ’

ਜਿਸ ਤੋਂ ਬਾਅਦ ਹੁਣ ਗਾਇਕ ਦੇ ਮਾਪੇ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ । ਹਾਲਾਂ ਕਿ ਪੰਜਾਬ ਪੁਲਿਸ ਦੇ ਵੱਲੋਂ ਹੁਣ ਤੱਕ ਇਸ ਮਾਮਲੇ ‘ਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਈਆਂ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ, ਪਰ ਇਨਸਾਫ ਮਿਲਣ ‘ਚ ਹੋ ਰਹੀ ਦੇਰੀ ਦੇ ਕਾਰਨ ਸਿੱਧੂ ਮੂਸੇਵਾਲਾ ਦੇ ਮਾਪੇ ਬਹੁਤ ਦੁਖੀ ਹਨ ।

Sidhu Moose Wala's last photo goes viral

ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜੋ ਆਪਣੇ ਬੇਬਾਕ ਬੋਲਾਂ ਦੇ ਲਈ ਜਾਣਿਆ ਜਾਂਦਾ ਸੀ । ਉਸ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network