ਗੀਤਾਂ ਤੋਂ ਉਲਟ ਸੁਭਾਅ ਦਾ ਮਾਲਕ ਹੈ ਸਿੱਧੂ ਮੂਸੇਵਾਲਾ ,ਵੇਖੋ ਵੀਡਿਓ
ਸਿੱਧੂ ਮੂਸੇਵਾਲਾ ਨੂੰ ਹਰ ਕੋਈ ਅੜਬ ਸੁਭਾਅ ਵਾਲਾ ਮੰਨਦਾ ਹੈ । ਪਰ ਹਕੀਕਤ ਬਿਲਕੁਲ ਇਸ ਦੇ ਉੇਲਟ ਹੈ । ਕਿਉਂਕਿ ਨਾਂ ਤਾਂ ਉਸ ਵਿੱਚ ਕਿਸੇ ਤਰ੍ਹਾਂ ਦਾ ਹੁਦਰਾਪਣ ਹੈ ਅਤੇ ਨਾਂ ਹੀ ਉਹ ਕਿਸੇ ਤਰ੍ਹਾਂ ਦਾ ਐਟੀਟਿਊਡ ਹੀ ਰੱਖਦਾ ਹੈ । ਭਾਵੇਂ ਫੈਨਸ ਹੋਣ ਜਾਂ ਫਿਰ ਪਿੰਡ ਦੇ ਲੋਕ ਹਰ ਕਿਸੇ ਨੂੰ ਉਹ ਖਿੜੇ ਮੱਥੇ ਮਿਲਦਾ ਹੈ । ਇਹੀ ਕੁਝ ਵੇਖਣ ਨੂੰ ਮਿਲਿਆ ਮੋਹਾਲੀ 'ਚ ਇੱਕ ਪ੍ਰੋਗਰਾਮ ਦੌਰਾਨ । ਸਿੱਧੂ ਮੂਸੇਵਾਲਾ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।
ਹੋਰ ਵੇਖੋ: ਸਰਦਾਰਾਂ ਦੇ ਕਾਕੇ ਗੱਗੂ ਗਿੱਲ ਦੀ ਇਸ ਤਰ੍ਹਾਂ ਹੋਈ ਸੀ ਪੰਜਾਬੀ ਫਿਲਮਾਂ ‘ਚ ਐਂਟਰੀ, ਜਾਣੋਂ ਪੂਰੀ ਕਹਾਣੀ
https://www.instagram.com/p/Bs7pbKMFRcT/
ਇਸ ਵੀਡਿਓ 'ਚ ਉਹ ਆਪਣੇ ਪਿਤਾ ਨਾਲ ਨਜ਼ਰ ਆ ਰਹੇ ਨੇ ।ਇਸ ਵੀਡਿਓ 'ਚ ਸਿੱਧੂ ਮੂਸੇਵਾਲਾ ਕਿਸੇ ਵਿਆਹ ਸਮਾਰੋਹ 'ਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਨੇ ਅਤੇ ਇਹ ਵੀਡਿਓ ਕਿਸੇ ਵਿਆਹ ਸਮਾਰੋਹ ਦਾ ਹੈ । ਸਿੱਧੂ ਮੂਸੇਵਾਲਾ ਇਸ ਵੀਡਿਓ 'ਚ ਕਿਸੇ ਸ਼ਖਸ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ । ਸਿੱਧੂ ਮੂਸੇਵਾਲਾ ਪੰਜਾਬੀ ਮਿਊੁਜ਼ਿਕ ਇੰਡਸਟਰੀ 'ਚ ਇੱਕ ਅਜਿਹੀ ਸ਼ਖਸੀਅਤ ਹਨ ।
sidhu moosewala
ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ ।ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਖਾਸ ਕਰਕੇ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।ਪੰਜਾਬੀ ਗਾਇਕੀ 'ਚ ਉਨ੍ਹਾਂ ਦਾ ਨਾਂਅ ਵੱਖਰੀ ਤਰ੍ਹਾਂ ਦੇ ਗੀਤ ਗਾਉਣ 'ਚ ਸ਼ੁਮਾਰ ਹੈ ਅਤੇ ਉਨ੍ਹਾਂ ਦੇ ਗੀਤਾਂ 'ਚ ਜ਼ਿੰਦਗੀ ਦੀ ਅਸਲੀਅਤ ਛਿਪੀ ਹੁੰਦੀ ਹੈ ਅਤੇ ਆਪਣੇ ਗੀਤਾਂ ਰਾਹੀਂ ਹੀ ਉਹ ਆਪਣੇ ਵਿਰੋਧੀਆਂ ਨੂੰ ਖਰੀਆਂ ਖਰੀਆਂ ਵੀ ਸੁਣਾਉਂਦਾ ਹੈ ।
sidhu moosewala