ਸਿੱਧੂ ਮੂਸੇਵਾਲਾ ਦਾ ਵੈਲੇਂਨਟਾਈਨ ਡੇ 'ਤੇ ਰੋਮਾਂਟਿਕ ਅੰਦਾਜ਼ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ,ਵੇਖੋ ਵੀਡਿਓ
ਸਿੱਧੂ ਮੂਸੇਵਾਲਾ ਨੂੰ ਹੋ ਗਿਆ ਹੈ ਪਿਆਰ ਅਤੇ ਉਨ੍ਹਾਂ ਨੇ ਵੀ ਚੁਣ ਲਿਆ ਹੈ ਆਪਣੀ ਜ਼ਿੰਦਗੀ 'ਚ ਕਿਸੇ ਨੂੰ । ਜੀ ਹਾਂ ਵੈਲੇਨਟਾਈਨ ਡੇ ਦੇ ਮੌਕੇ 'ਤੇ ਉਨ੍ਹਾਂ ਨੇ ਕੁੜੀ ਦੇ ਮਾਪਿਆਂ ਤੋਂ ਉਸ ਦਾ ਹੱਥ ਵੀ ਮੰਗ ਲਿਆ ਹੈ । ਨਹੀਂ ਯਕੀਨ ਹੋ ਰਿਹਾ ਤਾਂ ਤੁਸੀਂ ਇਸ ਵੀਡਿਓ ਨੂੰ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ।
ਹੋਰ ਵੇਖੋ : ਕੌਣ-ਕੌਣ ਜਾਣਦਾ ਹੈ ਚਾਚੀ ਅਤਰੋ ਨੂੰ ਕਮੈਂਟ ਕਰਕੇ ਦੱਸੋ, ਇਸ ਤਰ੍ਹਾਂ ਸਰੂਪ ਪਰਿੰਦਾ ਦਾ ਨਾਂ ਪਿਆ ਸੀ ਚਾਚੀ ਅਤਰੋ
sidhu moosewala new song chosen
ਅਸੀਂ ਉਨ੍ਹਾਂ ਦੇ ਨਿੱਜੀ ਜ਼ਿੰਦਗੀ ਨਹੀਂ ਬਲਕਿ ਉਨ੍ਹਾਂ ਦੀ ਰੀਲ ਲਾਈਫ ਬਾਰੇ ਗੱਲ ਕਰ ਰਹੇ ਹਾਂ । ਜੀ ਹਾਂ ਵੈਲੇਨਟਾਈਨ ਡੇ ਦੇ ਮੌਕੇ 'ਤੇ ਉਨ੍ਹਾਂ ਨੇ ਇੱਕ ਰੋਮਾਂਟਿਕ ਗੀਤ ਕੱਢਿਆ ਹੈ । ਜਿਸ 'ਚ ਉਹ ਬਹੁਤ ਹੀ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੇ ਨੇ ।
https://www.youtube.com/watch?v=T6MFZH8k8tU
ਦਰਅਸਲ ਸਿੱਧੂ ਮੂਸੇਵਾਲਾ ਨੇ ਵੈਲੇਨਟਾਈਨ ਡੇ ਨੂੰ ਵੇਖਦਿਆਂ ਹੋਇਆਂ 'ਚੂਸਨ' ਨਾਂਅ ਦੇ ਟਾਈਟਲ ਹੇਠ ਇੱਕ ਗੀਤ ਕੱਢਿਆ ਹੈ । ਜਿਸ 'ਚ ਉਹ ਇੱਕ ਕੁੜੀ ਨੂੰ ਪ੍ਰਪੋਜ਼ ਕਰਦੇ ਹੋਏ ਨਜ਼ਰ ਆ ਰਹੇ ਨੇ । ਸਿੱਧੂ ਮੂਸੇਵਾਲਾ ਦਾ ਬਦਲਿਆ ਬਦਲਿਆ ਇਹ ਅੰਦਾਜ਼ ਹਰ ਕਿਸੇ ਨੂੰ ਖੂਬ ਪਸੰਦ ਆ ਰਿਹਾ ਹੈ । ਅਕਸਰ ਸੰਜੀਦਾ ਰਹਿਣ ਵਾਲੇ ਸਿੱਧੂ ਮੂਸੇਵਾਲਾ ਨੇ ਇਸ ਵਾਰ ਆਪਣੀ ਲੀਕ ਤੋਂ ਹੱਟ ਕੇ ਇਸ ਗੀਤ 'ਚ ਕੰਮ ਕੀਤਾ ਹੈ । ਪਰ ਸਿੱਧੂ ਮੂਸੇਵਾਲਾ ਦਾ ਇਹ ਅੰਦਾਜ਼ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ।