ਸਿੱਧੂ ਮੂਸੇਵਾਲਾ ਦਾ ਇੱਕ ਰੂਪ ਇਹ ਵੀ ,ਵੇਖੋ ਕਿਸ ਤਰ੍ਹਾਂ ਕਰ ਰਹੇ ਨੇ ਪਿੰਡ 'ਚ ਲੋਕ ਭਲਾਈ ਦੇ ਕੰਮ
ਆਪਣੇ ਗੀਤਾਂ ਕਰਕੇ ਦੇਸ਼ ਹੀ ਵਿਦੇਸ਼ਾਂ 'ਚ ਵੀ ਮਸ਼ਹੂਰ ਸਿੱਧੂ ਮੂਸੇਵਾਲਾ ਜਿੱਥੇ ਰੀਲ ਲਾਈਫ ਜਿੰਨੇ ਅੜਬ ਸੁਭਾਅ ਦੇ ਲੱਗਦੇ ਨੇ ਪਰ ਰੀਅਲ ਲਾਈਫ 'ਚ ਉਹ ਓਨੇ ਹੀ ਨਿਮਰ ਸੁਭਾਅ ਦੇ ਹਨ । ਕਿਸੇ ਦਾ ਦੁੱਖ ਉਨ੍ਹਾਂ ਤੋਂ ਜਰਿਆ ਨਹੀਂ ਜਾਂਦਾ ।ਉਹ ਆਪਣੇ ਪਿੰਡ ਮੂਸੇਵਾਲ 'ਚ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਨੇ ।
ਹੋਰ ਵੇਖੋ : ਖੁਸ਼ਪ੍ਰੀਤ ਕੌਰ ਦੇ ਸਿਰ ‘ਤੇ ਸੱਜਿਆ ਮਿਸ ਪੀਟੀਸੀ ਪੰਜਾਬੀ 2018 ਦਾ ਤਾਜ਼
https://www.instagram.com/p/BsQbTpVg97x/
ਕਿਸੇ ਗਰੀਬ ਅਤੇ ਜ਼ਰੂਰਤਮੰਦ ਦੀ ਮਦਦ ਕਰਨੀ ਹੋਵੇ ਜਾਂ ਫਿਰ ਕਿਸੇ ਗਰੀਬ ਦਾ ਇਲਾਜ ਕਰਵਾਉਣਾ ਹੋਵੇ ਤਾਂ ਸਿੱਧੂ ਮੂਸੇਵਾਲਾ ਵੱਧ ਚੜ੍ਹ ਕੇ ਉਨ੍ਹਾਂ ਦੀ ਮਦਦ ਕਰਦੇ ਨੇ ।ਹੁਣ ਸਿੱਧੂ ਮੂਸੇਵਾਲ ਆਪਣੇ ਪਿੰਡ 'ਚ ਇੱਕ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ । ।ਇਸ ਕੈਂਪ 'ਚ ਕੈਂਸਰ ਦੇ ਰੋਗੀਆਂ ਦੀ ਜਾਂਚ ਕੀਤੀ ।
ਇਸ ਕੈਂਪ ਬਾਰੇ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਜਾਣਕਾਰੀ ਦਿੱਤੀ । ਦੱਸ ਦਈਏ ਕਿ ਪਿਛਲੇ ਦਿਨੀਂ ਸਰਪੰਚੀ ਦੀ ਚੋਣ 'ਚ ਸਿੱਧੂ ਮੁਸੇਵਾਲਾ ਦੇ ਮਾਤਾ ਜੀ ਸਰਪੰਚ ਬਣੇ ਨੇ ਅਤੇ ਪਿੰਡ ਦੇ ਲੋਕਾਂ ਦੀ ਭਲਾਈ ਲਈ ਉਨ੍ਹਾਂ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਨੇ । ਉਨ੍ਹਾਂ ਨੇ ਇਸ ਕੈਂਪ 'ਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ।
sidhu moosewala