ਤੂੰ ਗੱਲਾਂ ਕਰਦੀ ਕਿਹੜੀਆਂ ,ਪਿੱਛੇ ਪੁਲਿਸ ਮਾਰਦੀ ਗੇੜੀਆਂ –ਸਿੱਧੂ ਮੂਸੇਵਾਲਾ 

Reported by: PTC Punjabi Desk | Edited by: Shaminder  |  October 31st 2018 08:08 AM |  Updated: October 31st 2018 08:08 AM

ਤੂੰ ਗੱਲਾਂ ਕਰਦੀ ਕਿਹੜੀਆਂ ,ਪਿੱਛੇ ਪੁਲਿਸ ਮਾਰਦੀ ਗੇੜੀਆਂ –ਸਿੱਧੂ ਮੂਸੇਵਾਲਾ 

ਪਹਾੜ ਏ ਜੱਟ ਦਾ ਜੁੱਸਾ ਨੀ ਟਰੈਪ ਹੁੰਦੇ ਆ ਹਾਊਸ ਕੁੜੇ ਜੀ ਹਾਂ ਪਹਾੜ ਦੇ ਜੇਰੇ ਵਾਲਾ ਸਿੱਧੂ ਮੂਸੇਵਾਲਾ ਨਾਂ ਤਾਂ ਕਿਸੇ ਤੋਂ ਡਰਦਾ ਹੈ ਅਤੇ ਨਾਂ ਹੀ ਉਸ ਨੂੰ ਕਿਸੇ ਨਾਲ ਕੋਈ ਵੈਰ ਵਿਰੋਧ ਹੈ । ਆਪਣੀ ਸਿੱਧੀਆਂ ਸਾਦੀਆਂ ਅਤੇ ਬੇਬਾਕ ਗੱਲਾਂ ਕਰਕੇ ਮਸ਼ਹੂਰ ਸਿੱਧੂ ਮੂਸੇਵਾਲਾ ਮੁੜ ਤੋਂ ਆਪਣੇ ਫੈਨਸ ਲਈ ਲੈ ਕੇ ਆਉਣ ਵਾਲਾ ਹੈ ਇੱਕ ਨਵਾਂ ਗੀਤ । ਇਸ ਗੀਤ 'ਚ ਖਾਸ ਕੀ ਹੋਵੇਗਾ ਇਹ ਤਾਂ ਜ਼ਿਆਦਾ ਕੁਝ ਪਤਾ ਨਹੀਂ ਚੱਲ ਸਕਿਆ ।

ਹੋਰ ਵੇਖੋ : ਜਦੋਂ ਅੜਬ ਸੁਭਾਅ ਵਾਲਾ ਸਿੱਧੂ ਮੂਸੇਵਾਲਾ ਆਪਣਿਆਂ ਦੇ ਗਲ ਲੱਗ ਫੁੱਟ-ਫੁੱਟ ਰੋਇਆ ,ਵੇਖੋ ਵੀਡਿਓ

https://www.instagram.com/p/BplnfdFgadL/?taken-by=sidhu_moosewala

ਪਰ ਹਾਂ ਉਹ ਆਪਣੇ ਇਸ ਗੀਤ ਨੂੰ ਲੈ ਕੇ ਖਾਸੇ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੇ ਆਪਣੇ ਇਸ ਨਵੇਂ ਗੀਤ ਦਾ ਫ੍ਰਸਟ ਲੁਕ ਵੀ ਜਾਰੀ ਕਰ ਦਿੱਤਾ ਹੈ । ਉਨ੍ਹਾਂ ਦੇ ਇਸ ਨਵੇਂ ਗੀਤ ਦਾ ਟਾਈਟਲ ਹੈ 'ਬੈਡ ਫੀਲਾਂ' ਇਸ ਗੀਤ ਦਾ ਫ੍ਰਸਟ ਲੁਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਗੀਤ ਨੂੰ ਲੈ ਕੇ ਸਿੱਧੂ ਮੂਸੇਵਾਲਾ ਖਾਸੇ ਉਤਸ਼ਾਹਿਤ ਨੇ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਫੈਨਸ ਨੂੰ ਹਰ ਵਾਰ ਦੀ ਤਰ੍ਹਾਂ ਇਹ ਗੀਤ ਵੀ ਪਸੰਦ ਆਏਗਾ ।

ਹੋਰ ਵੇਖੋ : ਜਦੋਂ ਸਿੱਧੂ ਮੂਸੇਵਾਲਾ ਦੇ ਸ਼ੋਅ ‘ਚ ਪਿਆ ਪੁਆੜਾ ,ਵੀਡਿਓ ਵਾਇਰਲ

https://www.instagram.com/p/BpHS8pHlXAi/?tagged=badfella

ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਜਲਦ ਆ ਰਹੇ ਹਾਂ ਪੀਬੀਐਕਸ ੧ ਐਲਬਮ ਦਾ ਗੀਤ ।ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ  ਪੀਬੀਐਕਸ ੧ ਗੀਤ ਰਿਲੀਜ਼ ਹੋਇਆ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਸਿੱਧੂ ਮੂਸੇਵਾਲਾ ਇਸੇ ਐਲਬਮ ਦਾ ਗੀਤ ਲੈ ਕੇ ਆ ਰਹੇ ਨੇ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network