ਸਿੱਧੂ ਮੂਸੇਵਾਲਾ ਅਤੇ ਜੈਨੀ ਜੌਹਲ ਦਾ ਨਵਾਂ ਗੀਤ ‘ਅੱਥਰਾ ਸਟਾਈਲ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Reported by: PTC Punjabi Desk | Edited by: Shaminder  |  October 14th 2021 03:09 PM |  Updated: October 14th 2021 03:09 PM

ਸਿੱਧੂ ਮੂਸੇਵਾਲਾ ਅਤੇ ਜੈਨੀ ਜੌਹਲ ਦਾ ਨਵਾਂ ਗੀਤ ‘ਅੱਥਰਾ ਸਟਾਈਲ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਸਿੱਧੂ ਮੂਸੇਵਾਲਾ (Sidhu Moosewala )ਅਤੇ ਜੈਨੀ ਜੌਹਲ (Jenny Johal)  ਦਾ ਨਵਾਂ ਗੀਤ ‘ਅੱਥਰਾ ਸਟਾਈਲ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਦਾ ਕਿੱਡ ਨੇ ।ਇਸ ਗੀਤ ‘ਚ ਇੱਕ ਗੱਭਰੂ ਦੇ ਅੱਥਰੇ ਸਟਾਈਲ ਦੀ ਗੱਲ ਕੀਤੀ ਗਈ ਹੈ । ਇਸ ਦੇ ਨਾਲ ਹੀ ਇੱਕ ਮੁਟਿਆਰ ਨੇ ਇਸ ਗੱਭਰੂ ਦੇ ਲਈ ਖਾਹਿਸ਼ ਜਤਾਈ ਹੈ ਕਿ ਉਸ ਦਾ ਦਿਲ ਕਰਦਾ ਹੈ ਜਿੱਥੇ ਇਹ ਗੱਭਰੂ ਖਲੋਂਦਾ ਹੈ, ਉਸ ਨਾਲ ਉੱਥੇ ਉਹ ਵੀ ਖਲੋਵੇ ।

Sidhu Moosewala,, -min image From Sidhu Moosewala Song

ਹੋਰ ਪੜ੍ਹੋ :  ਸਿੱਖ ਧਰਮ ਦੇ ਸਿਧਾਂਤਾਂ ’ਤੇ ਚੱਲਦੀ ਹੈ ਹਾਲੀਵੁੱਡ ਦੇ ਇਸ ਸਿਤਾਰੇ ਦੀ ਮਾਂ, ਸਿਰ ’ਤੇ ਸਜਾਉਂਦੀ ਹੈ ਦਸਤਾਰ

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਹ ਗੀਤ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟਸ’ ਦਾ ਗੀਤ ਹੈ । ਜੇ ਗੱਲ ਕਰੀਏ ਇਸ ਫ਼ਿਲਮ ਦੀ ਤਾਂ ਇਹ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਦੀ ਦੇਖ-ਰੇਖ ਹੇਠ ਬਣੀ ਹੈ, ਜਿਨ੍ਹਾਂ ਰੱਬ ਦਾ ਰੇਡੀਓ ਤੇ ਦਾਨਾ ਪਾਣੀ ਵਰਗੀ ਕਮਾਲ ਦੀ ਫ਼ਿਲਮਾਂ ਨੂੰ ਡਾਇਰੈਕਟ ਕੀਤਾ ਹੈ।

Sidhu Moosewala, -min image From Sidhu Moose wala song

ਜੇ ਗੱਲ ਕਰੀਏ ਇਸ ਫ਼ਿਲਮ ਦੀ ਕਹਾਣੀ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਗਿੱਲ ਰੌਂਤਾ ਨੇ ਲਿਖੀ ਹੈ , ਜੋ ਇਸ ਫ਼ਿਲਮ ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਆਪਣੀ ਕਹਾਣੀ ਦੇ ਰਾਹੀਂ ਉਹ ਸਟੂਡੈਂਟ ਵੀਜ਼ੇ ‘ਤੇ ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀ ਸੰਘਰਸ਼ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਪੇਸ਼ ਕਰਨਗੇ।

ਫ਼ਿਲਮ ਵਿੱਚ ਸਿੱਧੂ ਮੂਸੇਵਾਲਾ ਅਤੇ ਮੈਂਡੀ ਤੱਖਰ ਲੀਡ ਰੋਲ ‘ਚ ਨਜ਼ਰ ਆਉਣਗੇ। ਫ਼ਿਲਮ ਵਿੱਚ ਮਲਕੀਤ ਰੌਣੀ, ਸੀਮਾ ਕੌਸ਼ਲ, ਜੱਗੀ ਸਿੰਘ ਅਤੇ ਹੋਰ ਬਹੁਤ ਸਾਰੇ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ 22 ਅਕਤੂਬਰ ਨੂੰ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network