ਸਿੱਧੂ ਮੂਸੇਵਾਲਾ ਦਾ ਮਾਂ ਦੇ ਨਾਲ ਇਹ ਵੀਡੀਓ ਹੋ ਰਿਹਾ ਵਾਇਰਲ, ਮਾਂ ਦੀ ਗੋਦ ‘ਚ ਲੇਟਿਆ ਨਜਰ ਆ ਰਿਹਾ ਸਿੱਧੂ ਮੂਸੇਵਾਲਾ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

Reported by: PTC Punjabi Desk | Edited by: Shaminder  |  June 07th 2022 10:49 AM |  Updated: June 07th 2022 10:49 AM

ਸਿੱਧੂ ਮੂਸੇਵਾਲਾ ਦਾ ਮਾਂ ਦੇ ਨਾਲ ਇਹ ਵੀਡੀਓ ਹੋ ਰਿਹਾ ਵਾਇਰਲ, ਮਾਂ ਦੀ ਗੋਦ ‘ਚ ਲੇਟਿਆ ਨਜਰ ਆ ਰਿਹਾ ਸਿੱਧੂ ਮੂਸੇਵਾਲਾ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

ਸਿੱਧੂ ਮੂਸੇਵਾਲਾ (Sidhu Moose Wala ) ਬੇਸ਼ੱਕ ਇਸ ਦੁਨੀਆ ‘ਤੇ ਨਹੀਂ ਰਿਹਾ । ਪਰ ਉਸ ਨੇ ਜੋ ਰੁਤਬਾ ਛੋਟੀ ਜਿਹੀ ਉਮਰ ‘ਚ ਹਾਸਲ ਕਰ ਲਿਆ ਸੀ ਅਤੇ ਦੁਨੀਆ ਭਰ ‘ਚ ਲੋਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਸਥਾਪਿਤ ਕਰ ਲਈ ਸੀ । ਪੂਰੀ ਦੁਨੀਆ ‘ਚ ਫੈਨਸ ਅਤੇ ਸੈਲੀਬ੍ਰੇਟੀਜ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾ ਰਹੇ ਹਨ । ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵੀ ਉਸ ਦੀਆਂ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀਆਂ ਹਨ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਭਰਾ ਸਿੱਧੂ ਮੂਸੇਵਾਲਾ ਦੇ ਭੋਗ ਦਾ ਕਾਰਡ ਸਾਂਝਾ ਕਰਦੇ ਹੋਏ ਹੋਈ ਭਾਵੁਕ

ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਿਹਾ ਹੈ । ਜਿਸ ‘ਚ ਸਿੱਧੂ ਮੂਸੇਵਾਲਾ ਮਾਂ ਦੀ ਗੋਦ ‘ਚ ਸੁੱਤੇ ਹੋਏ ਦਿਖਾਈ ਦੇ ਰਹੇ ਹਨ । ਮਾਂ ਦੇ ਨਾਲ ਸਿੱਧੂ ਮੂਸੇਵਾਲਾ ਦਾ ਬਹੁਤ ਜਿਆਦਾ ਪਿਆਰ ਸੀ ।ਮਾਂ ਦਾ ਲਾਡਲਾ ਇਹ ਗਾਇਕ ਗੀਤਾਂ ‘ਚ ਵੀ ਅਕਸਰ ਮਾਂ ਦਾ ਜਿਕਰ ਕਰਦਾ ਸੀ ਅਤੇ ਉਸ ਨੇ ਮਾਂ ਦੇ ਨਾਲ ਇੱਕ ਗੀਤ ਤਿਆਰ ਕੀਤਾ ਸੀ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਬਹੁਤ ਜਿਆਦਾ ਪਸੰਦ ਕੀਤਾ ਗਿਆ ਸੀ ।

Sidhu Moose Wala had also fired two shots in retaliation Image Source: Twitter

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਪਾਕਿਸਤਾਨੀ ਗਾਇਕਾ ਨੇ ਜਤਾਇਆ ਦੁੱਖ, ਗਾਇਕਾ ਨੂੰ ਲੋਕਾਂ ਨੇ ਕੀਤਾ ਟ੍ਰੋਲ

ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱੱਤੇ ਹਨ ।

Sidhu-Moosewala , image From instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਦੁਨੀਆ ਭਰ ‘ਚ ਸਿੱਧੂ ਮੂਸੇਵਾਲਾ ਦੀ ਵੱਡੀ ਫੈਨ ਫਾਲਵਿੰਗ ਹੈ । ਉਨ੍ਹਾਂ ਦੇ ਗੀਤਾਂ ਨੂੰ ਦੁਨੀਆ ਭਰ ‘ਚ ਪਸੰਦ ਕੀਤਾ ਜਾਂਦਾ ਹੈ । ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੁਨੀਆ ਭਰ ‘ਚ ਗੂਗਲ ‘ਤੇ ਸਰਚ ਕੀਤੇ ਜਾ ਰਹੇ ਹਨ ।

 

View this post on Instagram

 

A post shared by Filmy (@filmypr)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network