ਦੇਖੇ ਸਿੱਧੂ ਮੂਸੇਵਾਲਾ ਦਾ ਪੁਰਾਣਾ ਵੀਡੀਓ, ਜਦੋਂ ਪਿੰਡ ਦੇ ਮੁੰਡਿਆਂ ਨਾਲ ਖੇਡਦਾ ਸੀ ਵਾਲੀਬਾਲ

Reported by: PTC Punjabi Desk | Edited by: Lajwinder kaur  |  June 07th 2022 01:21 PM |  Updated: June 07th 2022 01:21 PM

ਦੇਖੇ ਸਿੱਧੂ ਮੂਸੇਵਾਲਾ ਦਾ ਪੁਰਾਣਾ ਵੀਡੀਓ, ਜਦੋਂ ਪਿੰਡ ਦੇ ਮੁੰਡਿਆਂ ਨਾਲ ਖੇਡਦਾ ਸੀ ਵਾਲੀਬਾਲ

ਸਿੱਧੂ ਮੂਸੇਵਾਲਾ ਜਿਸ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਏ ਕਈ ਦਿਨ ਹੋ ਗਏ ਹਨ। ਪਰ ਅਜੇ ਤੱਕ ਕਿਸੇ ਨੂੰ ਇਸ ਗੱਲ ਉੱਤੇ ਯਕੀਨ ਨਹੀਂ ਆ ਰਹਿ ਹੈ ਕਿ ਸਿੱਧੂ ਹੁਣ ਇਸ ਦੁਨੀਆ ਤੇ ਨਹੀਂ ਰਿਹਾ।

ਦੱਸ ਦਈਏ Sidhu Moose Wala ਨੇ ਮਹਿਜ਼ 28 ਸਾਲਾਂ ਦੀ ਉਮਰ ਉਹ ਸਭ ਕੁਝ ਹਾਸਿਲ ਕਰ ਲਿਆ ਸੀ, ਜਿਸ ਕਮਾਉਣ ਲਈ ਕਈਆਂ ਦੀ ਸਾਰੀ ਉਮਰ ਲੰਘ ਜਾਂਦੀ ਹੈ। ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀਆਂ ਕਈ ਪੁਰਾਣੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਅਜਿਹਾ ਹੀ ਇੱਕ ਖ਼ੂਬਸੂਰਤ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਸਿੱਧੂ ਮੂਸੇਵਾਲਾ ਆਪਣੇ ਪਿੰਡ ਦੇ ਮੁੰਡਿਆਂ ਨਾਲ ਵਾਲੀਬਾਲ ਖੇਡਦਾ ਹੋਇਆ ਦਿਖਾਈ ਦੇ ਰਿਹਾ ਹੈ।

ਹੋਰ ਪੜ੍ਹੋ : ਅੰਮ੍ਰਿਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਬਿਤਾਏ ਪਲਾਂ ਦਾ ਭਾਵੁਕ ਵੀਡੀਓ ਕੀਤਾ ਸਾਂਝਾ, ਕਿਹਾ-‘ਤੇਰੀ ਯਾਰੀ ਦੇ ਕਾਬਿਲ ਸੀ ਏਨਾਂ ਬਹੁਤ ਆ ਮੇਰੇ ਲਈ’

Rahul Gandhi meets Sidhu Moose Wala's family at Moosa village in Mansa image from instagram

ਵੀਡੀਓ 'ਚ ਦੇਖ ਸਕਦੇ ਹੋਏ ਸਿੱਧੂ ਮੂਸੇਵਾਲਾ ਦੇਸੀ ਅੰਦਾਜ਼ ਚ ਦਿਖਾਈ ਦੇ ਰਿਹਾ ਹੈ, ਉਸ ‘ਚ ਕੋਈ ਸਟਾਰਡੰਮ ਨਹੀਂ ਦਿਖ ਰਿਹਾ ਹੈ। ਉਹ ਸਿਪਲ ਅੰਦਾਜ਼ ਦੇ ਨਾਲ ਨਜ਼ਰ ਆ ਰਿਹਾ ਹੈ ਉਸ ਨੇ ਪੈਰਾਂ ਚ ਚੱਪਲਾਂ ਪਾ ਕੇ ਹੀ ਵਾਲੀਬਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਇੱਥੇ ਹੀ ਪਤਾ ਚੱਲਦਾ ਹੈ ਕਿ ਉਹ ਕਿੰਨਾ ਮਿੱਟੀ ਦੇ ਨਾਲ ਜੁੜਿਆ ਹੋਇਆ ਸੀ।

sidhu moosewala image from Instagram

ਦੱਸ ਦਈਏ ਸਿੱਧੂ ਮੂਸੇਵਾਲਾ ਨੇ ਮਸ਼ਹੂਰ ਹੋਣ ਦੇ ਬਾਵਜੂਦ ਕਿਸੇ ਹੋਰ ਸ਼ਹਿਰ ‘ਚ ਰਹਿਣ ਦੀ ਥਾਂ ਆਪਣੇ ਪਿੰਡ ਚ ਰਹਿਣਾ ਹੀ ਪਸੰਦ ਕੀਤਾ ਸੀ। ਜਿਸ ਕਰਕੇ ਉਸ ਦਾ ਪਿੰਡ ਮੂਸਾ ਵੀ ਮਸ਼ਹੂਰ ਹੋ ਗਿਆ ਸੀ। ਉਹ ਅਕਸਰ ਹੀ ਆਪਣੇ ਪਿੰਡ ਦੇ ਗੱਭਰੂਆਂ ਦੇ ਨਾਲ ਖੇਡਦਾ ਰਹਿੰਦਾ ਸੀ।

image from Instagram

ਦੱਸ ਦਈਏ ਪ੍ਰਸ਼ੰਸਕ ਵੀ ਸਿੱਧੂ ਮੂਸੇਵਾਲਾ ਨੂੰ ਪਿੰਡ ਆਉਂਦੇ ਰਹਿੰਦੇ ਸਨ। ਇਸ ਗੱਲ ਦਾ ਫਾਇਦਾ ਰੇਕੀ ਕਰਨ ਵਾਲਿਆਂ ਨੇ ਚੁੱਕਿਆ ਸੀ। ਸਿੱਧੂ ਮੂਸੇਵਾਲਾ ਦੇ ਘਰ ਵਾਲੀ ਵੀਡੀਓ ‘ਚ ਦੋਵੇਂ ਰੇਕੀ ਕਰਨ ਵਾਲੇ ਮੁਲਜ਼ਮਾਂ ਨੂੰ ਦੇਖਿਆ ਗਿਆ । ਇਹ ਦੋਵੇਂ ਸਿੱਧੂ ਦੇ ਫੈਨ ਬਣਕੇ ਆਏ ਸਨ। ਜਿਨ੍ਹਾਂ ਨੇ ਇਹ ਦੱਸਿਆ ਸੀ ਸਿੱਧੂ ਮੂਸੇਵਾਲਾ ਥਾਰ ਗੱਡੀ ‘ਚ ਨਿਕਲਿਆ ਹੈ।

ਦੱਸ ਦਈਏ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਜਵਾਹਰਕੇ ਦੇ ਵਿਚ ਹਥਿਆਰਬੰਦ ਲੋਕਾਂ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਦੌਰਾਨ ਸਿੱਧੂ ਦੇ ਨਾਲ ਥਾਰ ਗੱਡੀ ਦੇ ਵਿੱਚ ਮੌਜੂਦ ਉਨ੍ਹਾਂ ਦੇ ਦੋ ਸਾਥੀਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਪਰ ਸਿੱਧੂ ਮੂਸੇਵਾਲਾ ਇਸ ਦੁਨੀਆਂ ਤੋਂ ਸਦਾ ਦੇ ਲਈ ਰੁਖ਼ਸਤ ਹੋ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network