ਪੁੱਤਰ ਦੀ ਯਾਦ 'ਚ ਅੰਤਿਮ ਸੰਸਕਾਰ ਵਾਲੀ ਥਾਂ ਮਾਪਿਆਂ ਨੇ ਬਣਵਾਈ ਸਿੱਧੂ ਮੂਸੇਵਾਲਾ ਦੀ ਸਮਾਧ
ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਜਿਸ ਨੂੰ 29 ਮਈ ਨੂੰ ਅਣਪਛਾਤਿਆਂ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬੀਤੇ ਦਿਨੀਂ ਹੀ ਉਹ ਪੰਜ ਤੱਤਾਂ 'ਚ ਵਿਲੀਨ ਹੋ ਗਏ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਫੈਨਜ਼ ਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਹੁਣ ਸਾਡੇ ਵਿਚਕਾਰ ਨਹੀਂ ਹੈ। ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਪੁੱਤਰ ਦੀ ਯਾਦ 'ਚ ਅੰਤਿਮ ਸੰਸਕਾਰ ਵਾਲੀ ਥਾਂ ਮਾਪਿਆਂ ਨੇ ਸਿੱਧੂ ਮੂਸੇਵਾਲਾ ਦੀ ਸਮਾਧ ਬਣਵਾਈ ਹੈ।
ਬੀਤੇ ਦਿਨੀਂ ਹੀ ਸਿੱਧੂ ਮੂਸੇਵਾਲਾ ਦਾ ਸਸਕਾਰ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ 'ਚ ਉਨ੍ਹਾਂ ਦੇ ਹਜ਼ਾਰਾਂ ਦੀ ਗਿਣਤੀ 'ਚ ਪ੍ਰਸ਼ੰਸਕ ਪਹੁੰਚੇ ਹੋਏ ਸਨ। ਹਰ ਕਿਸੇ ਦੀਆਂ ਅੱਖਾਂ ‘ਚ ਅੱਥਰੂ ਰੋਕਣ ਦਾ ਨਾਮ ਨਹੀਂ ਸੀ ਲੈ ਰਹੇ । ਅੱਜ ਉਨ੍ਹਾਂ ਦੇ ਮਾਪੇ ਨੇ ਸਿੱਧੂ ਮੂਸੇਵਾਲਾ ਦੇ ਫੁੱਲ ਚੁਗੇ। ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਲੈ ਕੇ ਉਨ੍ਹਾਂ ਦਾ ਪਰਿਵਾਰ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ। ਜਿੱਥੇ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਨੂੰ ਪ੍ਰਵਾਹਿਤ ਕੀਤਾ ਗਿਆ।
ਹੁਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਬੀਤੇ ਦਿਨ ਜਿਥੇ ਖੇਤਾਂ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਉਸ ਥਾਂ ਉੱਤੇ ਉਸ ਦੇ ਮਾਪਿਆਂ ਨੇ ਪੁੱਤਰ ਦੀ ਯਾਦ ਵਿੱਚ ਸਮਾਧ ਬਣਵਾਈ ਦਿੱਤੀ ਹੈ। ਇਹ ਸਮਾਧ ਮਾਤਾ-ਪਿਤਾ ਵੱਲੋਂ ਬਣਵਾਈ ਗਈ ਹੈ।
ਸਿੱਧੂ ਮੂਸੇਵਾਲਾ ਦੀ ਇਸ ਸਮਾਧ ਉੱਤੇ ਫੁੱਲਾਂ ਦੇ ਹਾਰ ਚੜ੍ਹੇ ਹੋਏ ਵਿਖਾਈ ਦਿੱਤੇ। ਇਸ ਦੇ ਨਾਲ ਹੀ ਇਥੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਵੀ ਲਗਾਈ ਗਈ ਹੈ। ਇਸ ਤਸਵੀਰ ਦੇ ਉੱਤੇ ਲਿਖਿਆ ਗਿਆ ਹੈ, ਸੂਰਮੇ ਕਦੇ ਮਰਦੇ ਨਹੀਂ ਅਮਰ ਹੋ ਜਾਂਦੇ ਹਨ।
ਭਰੀ ਜਵਾਨੀ 'ਚ ਆਪਣੇ ਪੁੱਤ ਨੂੰ ਗੁਆ ਦੇਣ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ। ਅਜਿਹੇ ਹੀ ਦੁੱਖ 'ਚ ਲੰਘ ਰਹੇ ਨੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ। ਅੱਜ ਸਵੇਰੇ ਵੀ ਜਦੋਂ ਫੁੱਲ ਚੁਗਦੇ ਹੋਏ ਸਿੱਧੂ ਮੂਸੇਵਾਲਾ ਦੀ ਮਾਂ ਵੱਲੋਂ ਪਾਏ ਗਏ ਵੈਣਾਂ ਨੇ ਹਰ ਕਿਸੇ ਦਾ ਦਿਲ ਝੰਜੋੜ ਕੇ ਰੱਖ ਦਿੱਤਾ । ਸਿੱਧੂ ਦੀ ਮਾਂ ਧਾਹਾਂ ਮਾਰ-ਮਾਰ ਕੇ ਰੋ ਪਈ ਸੀ। ਸਿੱਧੂ ਮੂਸੇਵਾਲਾ ਦੀ ਮਾਂ ਆਖ ਰਹੀ ਸੀ ਕਿ ਮੇਰੇ ਛੇ ਫੁੱਟ ਦੇ ਪੁੱਤ ਨੂੰ ਛੋਟੀ ਜਿਹੀ ਢੇਰੀ ਬਣਾ ਤਾ ਦੁਸ਼ਮਣਾਂ ਨੇ’।
ਹੋਰ ਪੜ੍ਹੋ: ਦੀਪਤੀ ਧਿਆਨੀ ਨੇ ਆਪਣੇ ਪਤੀ ਸੂਰਜ ਥਾਪਰ ਲਈ ਦਾਨ ਕੀਤੇ ਵਾਲ, ਵੇਖੋ ਤਸਵੀਰਾਂ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਇੱਕ ਚਮਕਦਾ ਹੋਇਆ ਸਿਤਾਰਾ ਸੀ, ਜੋ ਮਹਿਜ਼ 28 ਸਾਲ ਦੀ ਭਰੀ ਜਵਾਈ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਿਆ। ਸਿੱਧੂ ਮੂਸੇਵਾਲਾ ਨੇ ਆਪਣੇ ਗਾਇਕੀ ਦੇ ਕਰੀਅਰ ਵਿੱਚ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤੇ ਦਿੱਤੇ ਤੇ ਪੰਜਾਬੀ ਸੰਗੀਤ ਨੂੰ ਉਚਾਈਆਂ 'ਤੇ ਪਹੁੰਚਾਇਆ।