ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ 'ਤੇ ਭਾਵੁਕ ਮਾਤਾ-ਪਿਤਾ ਨੇ ਪੁੱਤਰ ਦੇ ਭੋਗ 'ਤੇ ਪਹੁੰਚੀ ਸੰਗਤ ਦਾ ਕੀਤਾ ਧੰਨਵਾਦ
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਦਾ ਅੱਜ ਭੋਗ ਤੇ ਅੰਤਿਮ ਅਰਦਾਸ (Bhog And Atim Ardaas) ਹੈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਮਰਹੂਮ ਗਾਇਕ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਇਸ ਦੁੱਖ ਦੀ ਘੜੀ 'ਚ ਵੀ ਸਾਥ ਦੇਣ ਅਤੇ ਪੁੱਤਰ ਸਿੱਧੂ ਮੂਸੇਵਾਲਾ ਦੇ ਭੋਗ ਉੱਤੇ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ।
image From instagram
ਦੱਸ ਦਈਏ ਕਿ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ 'ਮੂਸਾ' ਵਿਖੇ ਹੋਈ। ਆਪਣੇ ਪੁੱਤਰ ਦੀ ਅੰਤਿਮ ਅਰਦਾਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬੇਹੱਦ ਭਾਵੁਕ ਨਜ਼ਰ ਆਏ।
ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਹੁਤ ਹੀ ਭਾਵੁਕ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਪੁੱਤਰ ਸ਼ੁੱਭਦੀਪ ਸਿੰਘ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਬਚਪਨ ਤੋਂ ਲੈ ਇੱਕ ਹਿੱਟ ਗਾਇਕ ਬਨਣ ਦੇ ਸੰਘਰਸ਼ ਭਰੇ ਸਫ਼ਰ ਬਾਰੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੁੱਤਰ ਸ਼ੁੱਭਦੀਪ ਸਿੰਘ ਨੇ ਆਪਣੀ ਪੜ੍ਹਾਈ ਤੋਂ ਲੈ ਕੇ ਇੱਕ ਮਸ਼ਹੂਰ ਗਾਇਕ ਬਨਣ ਤੱਕ ਕੜਾ ਸੰਘਰਸ਼ ਕੀਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਉਹ ਜਿਥੇ ਕੰਮ ਕਰਦੇ ਸਨ ਉਥੇ 5 ਮਿੰਟ ਲੇਟ ਹੋਣ ਦੇ ਚੱਲਦੇ ਉਨ੍ਹਾਂ ਦੀ ਨੌਕਰੀ ਛੁੱਟ ਗਈ, ਇਸ ਦੇ ਬਾਵਜੂਦ ਉਨ੍ਹਾਂ ਨੇ ਪੁੱਤਰ ਨੂੰ ਚੰਗੀ ਸਿੱਖਿਆ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਸਬੰਧਤ ਸਨ, ਇਨ੍ਹਾਂ ਹਲਾਤਾਂ ਵਿੱਚ ਉਨ੍ਹਾਂ ਕੋਲੋ ਬੇਟੇ ਨੂੰ ਜ਼ੇਬ ਖ਼ਰਚ ਦੇ ਪੈਸੇ ਨਹੀਂ ਦੇ ਸਕਦੇ ਸੀ। ਅਜਿਹੇ ਵਿੱਚ ਵੀ ਉਨ੍ਹਾਂ ਦੇ ਬੇਟੇ ਨੇ ਕਦੇ ਵੀ ਮਾਤਾ-ਪਿਤਾ ਤੋਂ ਕਦੇ ਪੈਸੇ ਨਹੀਂ ਮੰਗੇ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਨ੍ਹਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਸਫਲਤਾ ਹਾਸਲ ਕਰਨ ਦੇ ਬਾਅਦ ਵੀ ਕਦੇ ਜੇਬ ਵਿੱਚ ਪਰਸ ਨਹੀਂ ਰੱਖਿਆ। ਉਨ੍ਹਾਂ ਕਿਹਾ ਕਿ ਮੇਰੇ ਬੱਚੇ ਨੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਕੀਤਾ।ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਕੋਈ ਵੀ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵਿਵਾਦਤ ਖਬਰਾਂ ਨਾਂ ਬਣਾਈਆਂ ਜਾਣ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪੁੱਤਰ ਦੀ ਯਾਦ ਵਿੱਚ ਇੱਕ-ਇੱਕ ਰੁੱਖ ਲਾਉਣ ਦੀ ਅਪੀਲ ਕੀਤੀ। ਉਥੇ ਹੀ ਪਿਤਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਆਖਰੀ ਸਾਹ ਤੱਕ ਆਪਣੇ ਪੁੱਤਰ ਸਿੱਧੂ ਨੂੰ ਜੀਵੰਤ ਰੱਖਣ ਦੀ ਕੋਸ਼ਿਸ਼ ਕਰਨਗੇ ਤੇ ਸਿੱਧੂ ਦੇ ਗੀਤ ਲੋਕ ਸੁਣਦੇ ਰਹਿਣਗੇ।
ਸਿੱਧੂ ਮੂਸੇਵਾਲਾ ਦੀ ਮਾਤਾ ਨੇ ਨਮ ਅੱਖਾਂ ਨਾਲ ਕਿਹਾ ਕਿ 29 ਮਈ ਸਾਡੇ ਲਈ ਕਾਲਾ ਦਿਨ ਸੀ। ਸਿੱਧੂ ਮੂਸੇਵਾਲਾ ਦੀ ਮਾਂ ਨੇ ਸਭ ਨੂੰ ਇਹ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਮ ਦੇ ਇੱਕ-ਇੱਕ ਰੁਖ ਜ਼ਰੂਰ ਲਗਾਓ। ਉਹ ਰੱਖਾਂ ਦੀ ਛਾਹ ਬਣਨ ਕੇ ਹਮੇਸ਼ਾ ਸਾਡੇ ਨਾਲ ਰਹੇਗਾ। ਇਸ ਨਾਲ ਵਾਤਾਵਰਨ ਵੀ ਹਰਿਆਂ ਭਰਿਆ ਹੋਵੇਗਾ।
ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਹਨ ਤੇ ਹਰ ਕੋਈ ਇਨਸਾਫ਼ ਦੀ ਮੰਗ ਕਰ ਰਹੀ ਹੈ। ਦੱਸ ਦਈਏ ਕਈ ਪੰਜਾਬੀ ਕਲਾਕਾਰ ਜਿਵੇਂ ਕੌਰ ਬੀ, ਮੈਂਡੀ ਤੱਖਰ, ਰੇਸ਼ਮ ਸਿੰਘ ਅਨਮੋਲ, ਅੰਮ੍ਰਿਤ ਮਾਨ ਤੇ ਕਈ ਹੋਰ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਆਏ ਸਨ। ਵੱਡੀ ਗਿਣਤੀ ਚ ਲੋਕ ਨਮ ਅੱਖਾਂ ਦੇ ਨਾਲ ਆਪਣੇ ਹਰਮਨ ਪਿਆਰੇ ਗਾਇਕ ਨੂੰ ਅਲਵਿਦਾ ਕਹਿਣ ਆਏ ਸਨ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਭੋਗ ਵਾਲੇ ਦਿਨ ਮੁੜ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆਂ ਉਸ ਦੇ ਬਚਪਨ ਦੀਆਂ ਅਣਦੇਖਿਆਂ ਤਸਵੀਰਾਂ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਅੰਤਿਮ ਅਰਦਾਸ ਅਤੇ ਭੋਗ 'ਤੇ ਲੱਖਾਂ ਦੀ ਗਿਣਤੀ 'ਚ ਲੋਕ ਪਹੁੰਚੇ। ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ, ਸਿਆਸੀ ਆਗੂ ਅਤੇ ਸਿੱਧੂ ਦੇ ਫੈਨਜ਼ ਪਹੁੰਚੇ। ਸਭ ਨੇ ਆਪਣੇ ਚਹੇਤੇ ਗਾਇਕ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਫੈਨਜ਼ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ, ਪਰ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦਾ ਰਹੇਗਾ।