ਪੁੱਤ ਦੇ ਸਿਰ ‘ਤੇ ਸਿਹਰਾ ਸੱਜਿਆ ਵੇਖਣਾ ਚਾਹੁੰਦੀ ਸੀ ਮਾਂ, ਉਸੇ ਪੁੱਤ ਦੇ ਫੁੱਲ ਚੁਗਣ ਵੇਲੇ ਧਾਹਾਂ ਮਾਰ ਰੋਈ, ਪਿਤਾ ਦਿਲ ਨਾਲ ਲਾਈ ਬੈਠਾ ਫੁੱਲ
ਸਿੱਧੂ ਮੂਸੇਵਾਲਾ (Sidhu Moose wala) ਦੇ ਫੁੱਲ ਅੱਜ ਚੁਗਣ ਤੋਂ ਬਾਅਦ ਉਸ ਦੇ ਫੁੱਲ ਪ੍ਰਵਾਹਿਤ ਕਰਨ ਦੇ ਲਈ ਉਸ ਦੇ ਮਾਪੇ ਕੀਰਤਪੁਰ ਸਾਹਿਬ ਲਈ ਰਵਾਨਾ ਹੋ ਚੁੱਕੇ ਹਨ । ਫੁੱਲ ਚੁਗਦੇ ਹੋਏ ਸਿੱਧੂ ਮੂਸੇਵਾਲਾ ਦੀ ਮਾਂ (Mother) ਵੱਲੋਂ ਪਾਏ ਗਏ ਵੈਣਾਂ ਨੇ ਹਰ ਕਿਸੇ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਅਤੇ ਉਹ ਧਾਹਾਂ ਮਾਰ-ਮਾਰ ਕੇ ਰੋ ਪਈ । ਸਿੱਧੂ ਮੂਸੇਵਾਲਾ ਦੀ ਮਾਂ ਆਖ ਰਹੀ ਸੀ ਕਿ ਮੇਰੇ ਛੇ ਫੁੱਟ ਦੇ ਪੁੱਤ ਨੂੰ ਛੋਟੀ ਜਿਹੀ ਢੇਰੀ ਬਣਾ ਤਾ ਦੁਸ਼ਮਣਾਂ ਨੇ’।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਚ ਲਾਰੇਂਸ ਬਿਸ਼ਨੋਈ ਦਾ ਨਾਮ ਆਉਣ ਤੋਂ ਬਾਅਦ ਵਧਾਈ ਗਈ ਸਲਮਾਨ ਖ਼ਾਨ ਦੀ ਸੁਰੱਖਿਆ
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ । ਜਿਸ ‘ਚ ਉਹ ਪੁੱਤਰ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਨੂੰ ਆਪਣੇ ਦਿਲ ਨਾਲ ਲਾਈ ਬੈਠੇ ਨਜ਼ਰ ਆ ਰਹੇ ਹਨ । ਉਨ੍ਹਾਂ ਕੋਲ ਬੈਠੇ ਸੰਤ ਬਲਜੀਤ ਸਿੰਘ ਦਾਦੂਵਾਲ ਉਨ੍ਹਾਂ ਨੂੰ ਹੌਸਲਾ ਦੇ ਰਹੇ ਹਨ ।
ਹੋਰ ਪੜ੍ਹੋ : ਸਿੱਧੂ ਮੂਸੇ ਵਾਲੇ ਦੀਆਂ ਅਸਥੀਆ ਲੈ ਕੇ ਪਰਿਵਾਰ ਸ਼੍ਰੀ ਕੀਰਤਪੁਰ ਸਾਹਿਬ ਲਈ ਰਵਾਨਾ
ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮਾਪਿਆਂ ਨੇ ਵੀ ਉਸ ਨੂੰ ਬਹੁਤ ਹੀ ਲਾਡਾਂ ਦੇ ਨਾਲ ਪਾਲਿਆ ਸੀ । ਅਗਲੇ ਮਹੀਨੇ ਉਸ ਦੇ ਮਾਪਿਆਂ ਨੇ ਉਸ ਦਾ ਵਿਆਹ ਵੀ ਰੱਖਿਆ ਸੀ । ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਮਾਪੇ ਉਸ ਦੇ ਸਿਹਰੇ ਸਜਾਉਣ ਦੀ ਬਜਾਏ ਉਸ ਦੀ ਮ੍ਰਿਤਕ ਦੇਹ ਨੂੰ ਲਾੜੇ ਦੇ ਵਾਂਗ ਸਜਾਉਂਦੇ ਨਜ਼ਰ ਆਏ । ਜਿਸ ਕਿਸੇ ਨੇ ਵੀ ਇਹ ਹੌਲਨਾਕ ਦ੍ਰਿਸ਼ ਵੇਖਿਆ ਉਸ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ । ਕਿਉਂਕਿ ਪੁੱਤਰ ਜਾਣ ਦਾ ਦੁੱਖ ਕੀ ਹੁੰਦਾ ਹੈ । ਇਹ ਉਹੀ ਜਾਣ ਸਕਦਾ ਹੈ ਜਿਸ ਨੇ ਭਰ ਜਵਾਨੀ ‘ਚ ਆਪਣੇ ਪੁੱਤ ਨੂੰ ਗੁਆ ਦਿੱਤਾ ।