ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ …!
ਹਾਲ ਹੀ ਵਿੱਚ ਗਾਇਕ ਸਿੱਧੂ ਮੂਸੇਵਾਲਾ ਨੇ ਆਪਣਾ ਜਨਮ ਦਿਨ ਮਨਾਇਆ ਹੈ । ਉਹਨਾਂ ਦੇ ਜਨਮ ਦਿਨ ਤੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਸਿੱਧੂ ਮੂਸੇਵਾਲਾ ਦੀ ਦੂਜੀ ਫ਼ਿਲਮ ‘ਗੁਨਾਹ’ ਦਾ ਐਲਾਨ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਜਗਪਾਲ ਦੀ ਛੇਤੀ ਰਿਲੀਜ਼ ਹੋਣ ਵਾਲੀ ਫ਼ਿਲਮ ‘Yes I Am Student’ ਵਿੱਚ ਨਜ਼ਰ ਆਉਣ ਵਾਲੇ ਹਨ । ਕੋਰੋਨਾ ਵਾਇਰਸ ਕਰਕੇ ਇਸ ਫ਼ਿਲਮ ਤੇ ਫ਼ਿਲਹਾਲ ਰੋਕ ਲਗਾਈ ਗਈ ਹੈ ।
https://www.instagram.com/p/CBQ8vmRHeOG/?utm_source=ig_embed
ਜਗਪਾਲ ਵੱਲੋਂ ਕੀਤੇ ਗਏ ਐਲਾਨ ਮੁਤਾਬਿਕ ਉਹਨਾਂ ਦੀ ਇਸ ਫ਼ਿਲਮ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਅੰਮ੍ਰਿਤ ਮਾਨ ਵੀ ਨਜ਼ਰ ਆਉਣਗੇ । ਫ਼ਿਲਮ ਦੀ ਹੋਰ ਸਟਾਰਕਾਸਟ ਦਾ ਫ਼ਿਲਹਾਲ ਐਲਾਨ ਨਹੀਂ ਕੀਤਾ ਗਿਆ । ਫਿਲਮ ਦੇ ਗੀਤ ਤੇ ਕਹਾਣੀ ਗਿੱਲ ਰੌਂਤਾ ਵੱਲੋਂ ਹੀ ਲਿਖੇ ਗਏ ਹਨ ।
https://www.instagram.com/p/CBUneEcAAht/
ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਅਦਿੱਤਆ ਸੂਦ ਦੀ ਫ਼ਿਲਮ ‘ਤੇਰੀ ਮੇਰੀ ਜੋੜੀ’ ਵਿੱਚ ਨਜ਼ਰ ਆਏ ਸਨ ਜਦੋਂ ਤਰਨਵੀਰ ਸਿੰਘ ਜਗਪਾਲ ਦੇ ਨਿਰਦੇਸ਼ਨ ਹੇਠ ‘ਦਾਣਾ ਪਾਣੀ’ ਫ਼ਿਲਮ ਬਣਾਈ ਗਈ ਸੀ ।
https://www.instagram.com/p/B-ZnJfip1K4/