ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ, ਕਿਹਾ ‘ਇਹ ਸਭ ਕੁਝ ਪਿੰਡ ਲਈ ਕਰਨਾ ਚਾਹੁੰਦਾ ਸੀ ਮੇਰਾ ਪੁੱਤਰ’
ਸਿੱਧੂ ਮੂਸੇਵਾਲਾ (Sidhu Moose Wala ) ਦਾ ਦਿਹਾਂਤ ਬੀਤੀ 29 ਮਈ ਨੁੰ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਵੱਲੋਂ ਵੇਖੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਉਸ ਦੇ ਮਾਪੇ ਲੱਗੇ ਹੋਏ ਹਨ । ਅੱਜ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਪਿੰਡ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ । ਇਸ ਮੌਕੇ ਆਪਣੇ ਸੰਬੋਧਨ ‘ਚ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਨੇ ਦੱਸਿਆ ਕਿ ਉਹ ਪਿੰਡ ‘ਚ ਗਰਾਊਂਡ ਬਨਵਾਉਣਾ ਚਾਹੁੰਦਾ ਸੀ ।
Image Source: Instagram
ਹੋਰ ਪੜ੍ਹੋ : ਪਿਤਾ ਦੀ ਗੋਦ ‘ਚ ਸਿਰ ਰੱਖ ਕੇ ਸੁੱਤੇ ਨਜ਼ਰ ਆਏ ਸਿੱਧੂ ਮੂਸੇਵਾਲਾ, ਪ੍ਰਸ਼ੰਸਕ ਵੀ ਪਿਉ ਪੁੱਤਰ ਦੇ ਪਿਆਰ ਨੂੰ ਵੇਖ ਹੋਏ ਭਾਵੁਕ
ਇਸ ਤੋਂ ਇਲਾਵਾ ਪਿੰਡ ਦੇ ਲਈ ਉਸ ਨੇ ਹੋਰ ਵੀ ਕਈ ਸੁਫ਼ਨੇ ਵੇਖੇ ਸਨ ਜਿਨ੍ਹਾਂ ਨੂੰ ਹੁਣ ਉਹ ਪੂਰਾ ਕਰਨਗੇ । ਇਸ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ । ਇਨ੍ਹਾਂ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਨਜ਼ਰ ਆਏ ।
ਦੱਸ ਦਈਏ ਕਿ ਬੀਤੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਮਾਪਿਆਂ ਦੇ ਵੱਲੋਂ ਪੁੱਤਰ ਦੀ ਯਾਦ ‘ਚ ਉਸ ਜਗ੍ਹਾ ‘ਤੇ ਸਮਾਧ ਵੀ ਬਣਾਈ ਗਈ ਹੈ । ਜਿੱਥੇ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ ।
ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ ਜਿਸ ਨੇ ਕੁਝ ਹੀ ਸਾਲਾਂ ‘ਚ ਆਪਣੀ ਵਿਸ਼ੇਸ਼ ਜਗ੍ਹਾ ਲੋਕਾਂ ਦੇ ਦਿਲਾਂ ‘ਚ ਬਣਾ ਲਈ ਸੀ । ਵਿਸ਼ਵ ਪੱਧਰ ‘ਤੇ ਉਸ ਦੇ ਗੀਤਾਂ ਨੂੰ ਸੁਣਿਆ ਜਾਂਦਾ ਸੀ । ਉਹ ਅਜਿਹਾ ਗਾਇਕ ਹੈ ਜਿਸ ਦੇ ਗੀਤ ਬਿਲਬੋਰਡ ‘ਚ ਸ਼ਾਮਿਲ ਹੋਏ ਸਨ ।
View this post on Instagram