ਸਿੱਧੂ ਮੂਸੇਵਾਲੇ ਦੇ ਇਸ ਵਿਦੇਸ਼ੀ ਪ੍ਰਸ਼ੰਸਕ ਨੇ ਵੀ ਪੱਟ ‘ਤੇ ਥਾਪੀ ਮਾਰ ਕੇ ਗਾਇਕ ਨੂੰ ਦਿੱਤੀ ਸ਼ਰਧਾਂਜਲੀ, ਇਨਸਾਫ ਦੀ ਕੀਤੀ ਮੰਗ
ਪੰਜਾਬ ਦੇ ਛੋਟੇ ਜਿਹੇ ਪਿੰਡ ਵਿੱਚੋਂ ਉੱਠ ਕੇ ਆਪਣੇ ਹੁਨਰ ਦੇ ਨਾਲ ਦੁਨੀਆ ਚ ਆਪਣੇ ਗੀਤਾਂ ਰਾਹੀਂ ਪਹਿਚਾਣ ਬਣਾਉਣ ਵਾਲੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਆਪਣੀ ਆਵਾਜ਼ ਦੇ ਨਾਲ ਉਹ ਸਦਾ ਇਸ ਦੁਨੀਆ ‘ਚ ਰਹਿਣਗੇ।
ਦੇਸ਼ ਤੋਂ ਵਿਦੇਸ਼ਾਂ ਤੱਕ ਵੱਸਦੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਕੈਨੇਡਾ ਤੇ ਕਈ ਹੋਰ ਵਿਦੇਸ਼ਾਂ ਤੋਂ ਲੈ ਕੇ ਪੰਜਾਬ ਦੇ ਕਈ ਸ਼ਹਿਰਾਂ ‘ਚ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕਰਦੇ ਹੋਏ ਕੈਂਡਲ ਮਾਰਚ ਕੱਢੇ ਗਏ। ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।
ਜੀ ਹਾਂ ਇੱਕ ਵਿਦੇਸ਼ੀ ਪ੍ਰਸ਼ੰਸਕ ਜਿਸ ਨੇ ਆਪਣੇ ਸਿਰ ਉੱਤੇ ਚਿੱਟੇ ਰੰਗ ਦੀ ਪੱਗ ਬੰਨੀ ਹੋਈ ਹੈ। ਉਹ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਤਾਰੀਫ ਕਰਦੇ ਹੋਏ ਦੱਸਦਾ ਹੈ ਕਿ ਉਸ ਨੂੰ ਕਿੰਨਾ ਦੁੱਖ ਹੈ ਆਪਣੇ ਪਸੰਦੀਦਾ ਗਾਇਕ ਦੀ ਮੌਤ ਉੱਤੇ।
ਉਸ ਨੇ ਸਿੱਧੂ ਮੂਸੇਵਾਲਾ ਦੇ ਕਈ ਗੀਤ ਜਿਵੇਂ ਜੱਟ ਦਾ ਮੁਕਾਬਲਾ ਆਦਿ ਸੁਣਦੇ ਸਨ। ਇਸ ਦੇ ਨਾਲ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਲਈ ਗੱਲ ਕਰਦੇ ਹੋਏ ਪੱਟ ਉੱਤੇ ਥਾਪੀ ਮਾਰ ਕੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ।
ਦੱਸ ਦਈਏ ਬੀਤੇ ਦਿਨੀਂ ਕੈਨੇਡਾ ਦੇ ਬਰੈਮਟਨ ਸ਼ਹਿਰ ਚ ਸਿੱਧੂ ਮੂਸੇਵਾਲਾ ਦੇ ਲਈ ਕੈਂਡਲ ਮਾਰਚ ਕੱਢੀ ਗਈ ਸੀ, ਇਸ ਪ੍ਰਦਰਸ਼ਨ ਚ ਵੱਡੀ ਗਿਣਤੀ ਚ ਲੋਕਾਂ ਇਕੱਠ ਦੇਖਣ ਨੂੰ ਮਿਲੇ ਸਨ। ਦੱਸ ਦਈਏ ਕੈਨੇਡਾ ਦੇ ਸਰੀ ਸ਼ਹਿਰ ਚ ਵੀ ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ ਕੀਤੀ ਗਈ।
ਸੋਸ਼ਲ ਮੀਡੀਆ ਸਿੱਧੂ ਮੂਸੇਵਾਲਾ ਦੀਆਂ ਵੀਡੀਓਜ਼ ਦੇ ਨਾਲ ਭਰਿਆ ਪਿਆ ਹੈ। ਪੰਜਾਬ ‘ਚ ਸਿੱਧੂ ਮੂਸੇਵਾਲਾ ਦਾ ਭੋਗ ਜੋ ਕਿ ਮਾਨਸਾ ਵਿਖੇ ਪਾਇਆ ਜਾਵੇਗਾ। ਪੰਜਾਬੀ ਕਲਾਕਾਰ ਲਗਾਤਾਰ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਮਾਪਿਆਂ ਦੇ ਨਾਲ ਦੁੱਖ ਵੰਡਾ ਰਹੇ ਹਨ।
View this post on Instagram