ਸਿੱਧੂ ਮੂਸੇਵਾਲਾ ਦੇ ਦੋਸਤ ਅੰਮ੍ਰਿਤ ਮਾਨ ਨੇ ਕਿਹਾ ‘ਗੀਤਾਂ ਤੋਂ ਤਾਂ ਲੱਗਦਾ ਕਿ ਉਸ ਨੂੰ ਆਪਣੀ ਮੌਤ ਬਾਰੇ ਪਤਾ ਸੀ, ਪਰ ਸੱਚ ਕੀ ਹੈ ਉਹ ਆਪਣੇ ਲੈ ਗਿਆ’

Reported by: PTC Punjabi Desk | Edited by: Shaminder  |  June 25th 2022 10:36 AM |  Updated: June 25th 2022 10:36 AM

ਸਿੱਧੂ ਮੂਸੇਵਾਲਾ ਦੇ ਦੋਸਤ ਅੰਮ੍ਰਿਤ ਮਾਨ ਨੇ ਕਿਹਾ ‘ਗੀਤਾਂ ਤੋਂ ਤਾਂ ਲੱਗਦਾ ਕਿ ਉਸ ਨੂੰ ਆਪਣੀ ਮੌਤ ਬਾਰੇ ਪਤਾ ਸੀ, ਪਰ ਸੱਚ ਕੀ ਹੈ ਉਹ ਆਪਣੇ ਲੈ ਗਿਆ’

ਸਿੱਧੂ ਮੂਸੇਵਾਲਾ (Sidhu Moose Wala)  ਦਾ ਭਾਵੇਂ ਦਿਹਾਂਤ (Death) ਹੋ ਚੁੱਕਿਆ ਹੈ । ਪਰ ਗਾਇਕ ਅੱਜ ਵੀ ਚਰਚਾ ‘ਚ ਬਣਿਆ ਹੋਇਆ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ ।ਉਸ ਦੇ ਦੋਸਤਾਂ ਅਤੇ ਫੈਨਸ ਦੇ ਵੱਲੋਂ ਅੱਜ ਵੀ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ । ਇੰਡਸਟਰੀ ‘ਚ ਬਹੁਤ ਘੱਟ ਲੋਕ ਸਿੱਧੂ ਮੂਸੇਵਾਲਾ ਦੇ ਦੋਸਤ ਸਨ । ਉਨ੍ਹਾਂ ਵਿੱਚੋਂ ਹੀ ਇੱਕ ਹਨ ਅੰਮ੍ਰਿਤ ਮਾਨ । ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਗੀਤ ‘ਬੰਬੀਹਾ ਬੋਲੇ’ ਕੀਤਾ ਸੀ ।

Sidhu Moosewala

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਨਿਊ ਜਰਸੀ ‘ਚ ਰੈਪਰ ਲਿਲ ਟੀਜੇ ਨੂੰ ਮਾਰੀਆਂ ਗਈਆਂ ਗੋਲੀਆਂ, ਪ੍ਰਸ਼ੰਸਕ ਕਰ ਰਹੇ ਸਲਾਮਤੀ ਦੀ ਦੁਆ

ਦੋਵਾਂ ਦੀ ਵਧੀਆ ਬਾਂਡਿੰਗ ਸੀ । ਅੰਮ੍ਰਿਤ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।ਜਿਸ ‘ਚ ਅੰਮ੍ਰਿਤ ਮਾਨ ਕਹਿ ਰਹੇ ਹਨ ਕਿ ‘ਪਤਾ ਨਹੀਂ ਉਹ ਕਿਹੜੀ ਚੀਜ਼ ਸੀ, ਜਿਹੜੀ ਉਸ ਤੋਂ ਦਿਨਾਂ ‘ਚ ਗੀਤ ਰਿਲੀਜ਼ ਕਰ ਗਿਆ ਕੁਝ ਤਾਂ ਸੀ। ਕਈ ਲੋਕ ਕਹਿੰਦੇ ਉਸ ਨੂੰ ਪਤਾ ਸੀ ਕਿ ਉਸ ਨੇ ਨਹੀਂ ਰਹਿਣਾ।

sidhu Moosewala ,,,-min image From instagram

ਹੋਰ ਪੜ੍ਹੋ : ਜਾਣੋ ਕੌਣ ਸੀ ਬਲਵਿੰਦਰ ਸਿੰਘ ਜਟਾਣਾ, ਜਿਸ ਦਾ ਜ਼ਿਕਰ ਸਿੱਧੂ ਮੂਸੇਵਾਲਾ ਦੇ ਗੀਤ ਐੱਸਵਾਈਐੱਲ ‘ਚ ਹੋਇਆ

ਉਸ ਦੇ ਗਾਣਿਆਂ ਤੋਂ ਵੀ ਪਤਾ ਲੱਗਦਾ ਹੈ ਕਿ ਉਸ ਨੂੰ ਪਤਾ ਸੀ । ਪਰ ਸੱਚ ਹੈ ਜਾਂ ਨਹੀਂ ਇਹ ਉਹ ਆਪਣੇ ਨਾਲ ਹੀ ਲੈ ਗਿਆ ਹੈ । ਜੋ ਉਸ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਿਖਿਆ ਹੈ । ਉਹ ਉਸ ਨੇ ਆਪਣੀ ਜ਼ਿੰਦਗੀ ਬਾਰੇ ਹੀ ਲਿਖਿਆ ਸੀ । ਅੰਮ੍ਰਿਤ ਮਾਨ ਦੀ ਇਸ ਵੀਡੀਓ ‘ਤੇ ਦਰਸ਼ਕ ਵੀ ਪ੍ਰਤੀਕਰਮ ਦੇ ਰਹੇ ਹਨ ।

Image Source: Instagram

ਸਿੱਧੂ ਮੂਸੇਵਾਲਾ ਦੀ ਮੌਤ ਨੇ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਦੱਸ ਦਈਏ ੨੯ ਮਈ ਦੇ ਦਿਨ ਸਿੱਧੂ ਮੂਸੇਵਾਲਾ ਨੂੰ ਕੁਝ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਜਿਸ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network