ਯੂਟਿਊਬ ਵੱਲੋਂ ਮਿਲਿਆ ਡਾਇਮੰਡ ਪਲੇਅ ਬਟਨ ਪਹੁੰਚਿਆ ਸਿੱਧੂ ਦੀ ਹਵੇਲੀ, ਪਿਤਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ- ‘ਦੁਨੀਆ ‘ਤੇ ਚੜ੍ਹਤ ਦੇ ਝੰਡੇ ਝੂਲਦੇ’

Reported by: PTC Punjabi Desk | Edited by: Lajwinder kaur  |  October 02nd 2022 11:05 AM |  Updated: October 02nd 2022 11:09 AM

ਯੂਟਿਊਬ ਵੱਲੋਂ ਮਿਲਿਆ ਡਾਇਮੰਡ ਪਲੇਅ ਬਟਨ ਪਹੁੰਚਿਆ ਸਿੱਧੂ ਦੀ ਹਵੇਲੀ, ਪਿਤਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ- ‘ਦੁਨੀਆ ‘ਤੇ ਚੜ੍ਹਤ ਦੇ ਝੰਡੇ ਝੂਲਦੇ’

Sidhu Moose Wala News: ਪੰਜਾਬੀ ਮਿਊਜ਼ਿਕ ਜਗਤ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਆਪਣੀ ਮੌਤ ਤੋਂ ਬਾਅਦ ਵੀ ਪ੍ਰਸ਼ੰਸ਼ਕਾਂ ਅਤੇ ਕਲਾਕਾਰਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ। ਅੱਜ ਭਲੇ ਹੀ ਸਿੱਧੂ ਸਾਡੇ ਵਿਚਕਾਰ ਮੌਜੂਦ ਨਹੀਂ ਹੈ ਪਰ ਫਿਰ ਵੀ ਉਹ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।

ਆਪਣੀ ਘੱਟ ਉਮਰ ਵਿੱਚ ਕਈ ਉਪਲਬੱਧੀਆਂ ਹਾਸਿਲ ਕਰਨ ਵਾਲੇ ਸਟਾਰ ਦੇ ਨਾਂ ਨਾਲ ਇੱਕ ਹੋਰ ਰਿਕਾਰਡ ਜੁੜ ਗਿਆ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ ਨੂੰ ਡਾਇੰਮਡ ਪਲੇਅ ਬਟਨ ਹਾਸਿਲ ਹੋਇਆ ਹੈ। ਹੁਣ YouTube Diamond Play Button ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚ ਗਿਆ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਬੁੱਤ ਪਹੁੰਚਿਆ ਸਿੱਧੂ ਦੀ ਹਵੇਲੀ ‘ਚ, ਫੁੱਟ-ਫੁੱਟ ਕੇ ਰੋਂਦੀ ਨਜ਼ਰ ਆਈ ਮਾਂ, ਦੇਖੋ ਵੀਡੀਓ

sidhu moose wala latest pic viral Image Source: Twitter

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾ ਕੇ ਇਹ ਜਾਣਕਾਰੀ ਸਿੱਧੂ ਦੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇੱਕ ਤਸਵੀਰ ਸਾਂਝ ਕੀਤੀ ਹੈ ਜਿਸ ‘ਚ ਸਿੱਧੂ ਮੂਸੇਵਾਲੇ ਦੇ ਮਾਪੇ ਯੂਟਿਊਬ ਵੱਲੋਂ ਭੇਜੇ ਗਏ ਡਾਇਮੰਡ ਬਟਨ ਦੇ ਨਾਲ ਦਿਖਾਈ ਦੇ ਰਹੇ ਹਨ।

balkaur singh Image Source: Twitter

ਉਨ੍ਹਾਂ ਇਹ ਬਟਨ ਸਿੱਧੂ ਮੂਸੇਵਾਲਾ ਦੀ ਤਸਵੀਰ ਦੇ ਅੱਗੇ ਰੱਖਿਆ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਦੁਨੀਆ ‘ਤੇ ਚੜ੍ਹਤ ਦੇ ਝੰਡੇ ਝੂਲਦੇ’। ਇਸ ਪੋਸਟ ਉੱਤੇ ਅੰਮ੍ਰਿਤ ਮਾਨ, ਬਾਰਬੀ ਮਾਨ, ਦਾ ਕਿਡ, ਅਫਸਾਨਾ ਖ਼ਾਨ, ਸੰਨੀ ਮਾਲਟਨ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਸਿੱਧੂ ਦੀ ਕਾਮਯਾਬੀ ਦੀ ਤਾਰੀਫ ਕੀਤੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੇ ਮਰਹੂਮ ਗਾਇਕ ਨੂੰ ਯਾਦ ਕਰ ਰਹੇ ਹਨ।

Justice for Sidhu Moose Wala: 'Carry out candle march in your localities' Image Source: Twitter

ਦੱਸ ਦੇਈਏ ਕਿ ਡਾਇਮੰਡ ਪਲੇਅ ਬਟਨ ਯੂਟਿਊਬ ਚੈਨਲ ‘ਤੇ 1 ਕਰੋੜ ਸਬਸਕ੍ਰਾਈਬਰ ਹੋ ਜਾਣ ਉੱਤੇ ਮਿਲਿਦਾ ਹੈ। ਇਸ ਤਰ੍ਹਾਂ ਹੀ ਸਿੱਧੂ ਮੂਸੇਵਾਲਾ ਦੇ ਯੂਟਿਊਬ ਤੇ 1 ਕਰੋੜ ਤੋਂ ਵੀ ਵੱਧ ਸਬਸਕ੍ਰਾਈਬਰ ਹੋ ਗਏ ਹਨ। ਇਸ ਲਈ ਉਨ੍ਹਾਂ ਦੇ ਹਿੱਸੇ ਇਹ ਸਨਮਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮਰਹੂਮ ਮੂਸੇਵਾਲਾ ਪਹਿਲੇ ਪੰਜਾਬੀ ਗਾਇਕ ਹਨ, ਜਿਨ੍ਹਾਂ ਨੂੰ ਇਹ ਸਨਮਾਨ ਹਾਸਿਲ ਹੋਇਆ ਹੈ। ਹੋਰ ਕਿਸੇ ਵੀ ਪੰਜਾਬੀ ਗਾਇਕ ਨੂੰ ਹਾਲੇ ਤੱਕ ਇਹ ਪ੍ਰਾਪਤੀ ਨਹੀਂ ਮਿਲੀ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network