ਸਿੱਧੂ ਮੂਸੇਵਾਲਾ ਦਾ ਗੀਤ ਐੱਸਵਾਈਐੱਲ ਲੀਕ ਕਰਨ ਵਾਲਿਆਂ ਖਿਲਾਫ ਗਾਇਕ ਦੇ ਪਿਤਾ ਨੇ ਸ਼ਿਕਾਇਤ ਕਰਵਾਈ ਦਰਜ, ਕਾਰਵਾਈ ਦੀ ਕੀਤੀ ਮੰਗ
ਸਿੱਧੂ ਮੂਸੇਵਾਲਾ (Sidhu Moose Wala ) ਦਾ ਪਿਤਾ (Father) ਨੇ ਐੱਸਵਾਈਐੱਲ (SYL) ਗੀਤ ਲੀਕ ਕਰਨ ਦੇ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਈ ਹੈ । ਉਨ੍ਹਾਂ ਨੇ ਇਸ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਇਸ ਗੀਤ ਨੂੰ ਲੀਕ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ । ਇਸ ਐੱਫ ਆਈ ਆਰ ਦੀ ਕਾਪੀ ਕਾਫੀ ਵਾਇਰਲ ਹੋ ਰਹੀ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਵੱਲੋਂ ਗਾਇਆ ਗਿਆ ਗੀਤ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੀ ਕੰਪਨੀ ਦੇ ਵੱਲੋਂ ਰਿਲੀਜ਼ ਕੀਤਾ ਗਿਆ ਸੀ ।
ਹੋਰ ਪੜ੍ਹੋ : ਭਰਾ ਸਿੱਧੂ ਮੂਸੇਵਾਲਾ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਦਾ ਵੀਡੀਓ ਸਾਂਝਾ ਕਰਕੇ ਭਾਵੁਕ ਹੋਈ ਭੈਣ ਅਫਸਾਨਾ ਖ਼ਾਨ
ਹਾਲਾਂਕਿ ਸਿੱਧੂ ਮੂਸੇਵਾਲਾ ਦਾ ਇਹ ਗੀਤ ਯੂਟਿਊਬ ਵੱਲੋਂ ਡਿਲੀਟ ਕਰ ਦਿੱਤਾ ਗਿਆ ਸੀ । ਇਹ ਗੀਤ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ । ਇਸ ਗੀਤ ‘ਚ ਪੰਜਾਬ ਦੇ ਪਾਣੀਆਂ ਦੀ ਗੱਲ ਸਿੱਧੂ ਮੂਸੇਵਾਲਾ ਨੇ ਕੀਤੀ ਸੀ । ਸਿੱਧੂ ਮੂਸੇਵਾਲਾ ਐਸਵਾਈਐਲ ਗੀਤ ਵਿਵਾਦਗ੍ਰਸਤ ਸਤਲੁਜ ਯਮੁਨਾ ਨਹਿਰ ਵਿਵਾਦ ਯਾਨੀਕਿ ਸਤਲੁਜ ਯਮੁਨਾ ਲਿੰਕ 'ਤੇ ਕੇਂਦਰਿਤ ਹੈ।
Image source: Instagram
ਐਸਵਾਈਐਲ ਜਾਂ ਸਤਲੁਜ ਯਮੁਨਾ ਲਿੰਕ ਵਿਵਾਦ ਦਰਿਆਈ ਪਾਣੀ ਦੀ ਵੰਡ ਨੂੰ ਲੈ ਕੇ ਹੈ। ਇਹ 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਉਭਰਿਆ, ਅਤੇ ਹਰਿਆਣਾ ਰਾਜ ਬਣਾਇਆ ਗਿਆ।ਇਸ ਗੀਤ ਨੂੰ ਲਿਖਿਆ ਤੇ ਗਾਇਆ ਹੈ ਸਿੱਧੂ ਮੂਸੇਵਾਲਾ ਨੇ ਹੀ ਹੈ।
ਵੀਡੀਓ ਨੂੰ ਨਵਕਰਨ ਬਰਾੜ ਨੇ ਤਿਆਰ ਕੀਤਾ ਹੈ । ਸਿੱਧੂ ਮੂਸੇਵਾਲਾ ਹਮੇਸ਼ਾ ਆਪਣੀ ਕਲਮ ਦੇ ਰਾਹੀਂ ਕਈ ਮੁੱਦਿਆਂ ਨੂੰ ਚੁੱਕਿਆ ਹੈ। ਐੱਸਵਾਈਐੱਲ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਇਸ ਗੀਤ 'ਚ ਪਾਣੀ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਅਪੀਲ ਵੀ ਕੀਤੀ ਹੈ ।
View this post on Instagram