ਇਤਫ਼ਾਕ ! ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਲੱਭਿਆ ਉਨ੍ਹਾਂ ਦੇ ਗੀਤ 295 ਤੇ ਉਨ੍ਹਾਂ ਦੀ ਮੌਤ ਦੀ ਤਰੀਕ 'ਚ ਕਨੈਕਸ਼ਨ

Reported by: PTC Punjabi Desk | Edited by: Shaminder  |  May 30th 2022 03:08 PM |  Updated: May 30th 2022 03:23 PM

ਇਤਫ਼ਾਕ ! ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਲੱਭਿਆ ਉਨ੍ਹਾਂ ਦੇ ਗੀਤ 295 ਤੇ ਉਨ੍ਹਾਂ ਦੀ ਮੌਤ ਦੀ ਤਰੀਕ 'ਚ ਕਨੈਕਸ਼ਨ

ਸਿੱਧੂ ਮੂਸੇਵਾਲਾ (Sidhu Moosewala) ਦੀ ਬੀਤੇ ਦਿਨ ਮੌਤ ਹੋ ਗਈ। ਬੇਸ਼ੱੱਕ ਸਿੱਧੂ ਮੂਸੇਵਾਲਾ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹਨ । ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਹਮੇਸ਼ਾ ਹੀ ਸਾਡੇ ਦਿਲਾਂ ‘ਚ ਰਹਿਣਗੇ । ਪਰ ਉਨ੍ਹਾਂ ਦੀ ਮੌਤ ਨਾਲ ਸਬੰਧ ਰੱਖਦਾ ਹੈ ਇੱਕ ਗੀਤ (Song)  । ਜੋ ਕਿ ਸਰੋਤੇ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਕਦੇ ਵੀ ਭੁਲਾਉਣਗੇ । ਜੀ ਹਾਂ ਕੁਝ ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ ਦਾ ਗੀਤ 295 ਆਇਆ ਸੀ ।

Sidhu Moose wala song- image From sidhu Moosewala song

ਹੋਰ ਪੜ੍ਹੋ : ‘ਮਾਂ ਪਿਓ ਦੇ ਹੁੰਦਿਆਂ, ਪੁੱਤ ਦਾ ਤੁਰ ਜਾਣਾ ਇਸ ਤੋਂ ਵੱਡਾ ਕੋਈ ਹੋਰ ਦੁੱਖ ਨਹੀਂ’, ਜਸਵਿੰਦਰ ਭੱਲਾ ਨੇ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ

ਪਰ ਸੰਯੋਗ ਕਹਿ ਲਓ ਕਿ ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ । ਕਿਉਂਕਿ ਦਿਨ ਐਤਵਾਰ, 29-5-2022 ਨੂੰ ਉਸ ਦੀ ਮੌਤ ਹੋਈ ਅਤੇ ਸਿੱਧੂ ਮੂਸੇਵਾਲਾ ਦਾ ਗੀਤ 295 ਦਾ ਕੁੱਲ ਅੰਕ ਵੀ ਸਿੱਧੂ ਦੀ ਮੌਤ ਦੀ ਤਰੀਕ ਦੇ ਨਾਲ ਮੇਲ ਖਾਂਦਾ ਹੈ । ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਇਸ ਗੀਤ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ ਅਤੇ ਇਸ ਗੀਤ ‘ਤੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ।

Sidhu-Moosewala

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਭਾਵੁਕ ਹੋਈ ਜਸਵਿੰਦਰ ਬਰਾੜ, ਕਿਹਾ ‘ਮੇਰਾ ਸੋਹਣਾ ਪੁੱਤ ਹੁਣ ਮੈਂ ਤੈਨੂੰ ਕਿੱਥੋਂ ਲੱਭਾਂ’

ਦੱਸ ਦਈਏ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਸਿੱਧੂ ਮੂਸੇਵਾਲਾ ਆਪਣੇ ਘਰ ਤੋਂ ਕਿਸੇ ਕੰਮ ਲਈ ਆਪਣੀ ਗੱਡੀ ‘ਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ, ਪਰ ਪਿੰਡ ਜਵਾਹਰਕੇ ਦੇ ਨਜ਼ਦੀਕ ਕੁਝ ਬਦਮਾਸ਼ਾਂ ਨੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।

Sidhu-Moosewala , image From instagram

ਜਿੱਥੇ ਇਸ ਘਟਨਾ ਨੂੰ ਲੈ ਕੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲੋਕਾਂ ‘ਚ ਸੂਬੇ ‘ਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਵੀ ਚੁੱਕੇ ਜਾ ਰਹੇ ਹਨ ।

ਖ਼ਬਰਾਂ ਮੁਤਾਬਕ ਇੱਕ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਈ ਗਈ ਸੀ, ਜਿਸ ਤੋਂ ਬਾਅਦ ਅਗਲੇ ਹੀ ਦਿਨ ਉਸ ਦਾ ਕਤਲ ਕਰ ਦਿੱਤਾ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network