ਵੇਖੋ ਮੂਸੇਵਾਲਾ, ਮੂਸੇਵਾਲਾ ਹੋਈ ਪਈ ਹੈ! 151 ਦੇਸ਼ਾਂ ‘ਚ ਸਭ ਤੋਂ ਜਿਆਦਾ ਸਰਚ ਕੀਤਾ ਜਾ ਰਿਹਾ ਹੈ ਸਿੱਧੂ ਮੂਸੇਵਾਲਾ
ਸਿੱਧੂ ਮੂਸੇਵਾਲਾ (Sidhu Moose wala ) ਦੀ ਮੌਤ ਤੋਂ ਬਾਅਦ ਜੋ ਲੋਕ ਉਸ ਨੂੰ ਨਹੀਂ ਵੀ ਸਨ ਜਾਣਦੇ । ਉਹ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਦੁੱਖ ਜਤਾ ਰਹੇ ਹਨ । ਸਿੱਧੂ ਮੂਸੇਵਾਲਾ ਕੌਮਾਂਤਰੀ ਪੱਧਰ ਦਾ ਗਾਇਕ ਸੀ ਅਤੇ ਦੇਸ਼ ਦੁਨੀਆ ‘ਚ ਉਸ ਦੇ ਪ੍ਰਸ਼ੰਸਕ ਹਨ । ਪ੍ਰਸ਼ੰਸਕ ਵੀ ਉਸ ਦੀ ਮੌਤ ਤੋਂ ਬਹੁਤ ਜਿਆਦਾ ਦੁਖੀ ਹਨ । 29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦਾ ਕੁਝ ਹਥਿਆਰਬੰਦ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ।
image From instagram
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਪਾਕਿਸਤਾਨੀ ਗਾਇਕਾ ਨੇ ਜਤਾਇਆ ਦੁੱਖ, ਗਾਇਕਾ ਨੂੰ ਲੋਕਾਂ ਨੇ ਕੀਤਾ ਟ੍ਰੋਲ
ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਸਿਰਫ਼ ਭਾਰਤ ਹੀ ਨਹੀਂ ਸਗੋਂ ਹੋਰਨਾਂ ਦੇਸ਼ਾਂ ‘ਚ ਵੀ ਸਰਚ ਕੀਤਾ ਜਾ ਰਿਹਾ ਹੈ ਅਤੇ ਮਰਹੂਮ ਗਾਇਕ ਗੂਗਲ (Google) ਸਰਚ ‘ਚ ਟ੍ਰੈਂਡ ਕਰ ਰਿਹਾ ਹੈ । ਪੂਰੀ ਦੁਨੀਆ ਦੇ ਗੂਗਲ ਦੇ ਅੰਕੜਿਆਂ ਮੁਤਾਬਕ ਪਿਛਲੇ ਸੱਤ ਦਿਨਾਂ ‘ਚ ਸਿੱਧੂ ਮੂਸੇਵਾਲਾ ਨੇ ਨੂੰ ਦੁਨੀਆ ਦੇ 151 ਦੇਸ਼ਾਂ 'ਚ ਸਰਚ ਕੀਤਾ ਗਿਆ।
image From instagram
ਇਨ੍ਹਾਂ ਵਿੱਚੋਂ 19 ਦੇਸ਼ਾਂ ਦੀ ਖੋਜ ਪ੍ਰਤੀਸ਼ਤਤਾ 1ਤੋਂ 100 ਪ੍ਰਤੀਸ਼ਤ ਸੀ। ਹੋਰ 132 ਦੇਸ਼ਾਂ ਵਿੱਚ, ਖੋਜ ਪ੍ਰਤੀਸ਼ਤ 1 ਪ੍ਰਤੀਸ਼ਤ ਤੋਂ ਘੱਟ ਸੀ। ਖੋਜ ਵਿੱਚ ਪਾਕਿਸਤਾਨ 100 ਫੀਸਦੀ ਅੰਕਾਂ ਨਾਲ ਚੋਟੀ ਦਾ ਦੇਸ਼ ਹੈ ਜਦਕਿ ਭਾਰਤ 88 ਫੀਸਦੀ ਅੰਕਾਂ ਨਾਲ ਹੈ।ਭਾਰਤ ਦੀ ਗੱਲ ਕਰੀਏ ਤਾਂ ਸਿੱਧੂ ਮੂਸੇ ਵਾਲਾ ਦੇਸ਼ ਦੇ ਸਾਰੇ ਰਾਜਾਂ ਵਿੱਚ ਟ੍ਰੈਂਡ ਕਰ ਰਿਹਾ ਹੈ।
Image Source: Twitter
ਜਦੋਂ ਕਿ ਪੰਜਾਬ ਵਿੱਚ 100 ਪ੍ਰਤੀਸ਼ਤ ਖੋਜ ਪ੍ਰਤੀਸ਼ਤ, ਚੰਡੀਗੜ੍ਹ ਵਿੱਚ 88 ਪ੍ਰਤੀਸ਼ਤ, ਹਿਮਾਚਲ ਵਿੱਚ 79 ਪ੍ਰਤੀਸ਼ਤ, ਅਤੇ ਹਰਿਆਣਾ ਵਿੱਚ 56 ਪ੍ਰਤੀਸ਼ਤ ਹੈ। ਮਿਜ਼ੋਰਮ ਅਤੇ ਕੇਰਲ ਵਿੱਚ ਸਭ ਤੋਂ ਘੱਟ ਸਕੋਰ 2 ਪ੍ਰਤੀਸ਼ਤ ਹੈ ਜਦੋਂ ਕਿ ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਤਾਮਿਲਨਾਡੂ ਵਿੱਚ 3 ਪ੍ਰਤੀਸ਼ਤ ਅੰਕ ਹਨ। ਸਿੱਧੂ ਮੂਸੇਵਾਲਾ ਦੇ ਦੋ ਗੀਤ ਯੂਟਿਊਬ 'ਤੇ ਟ੍ਰੈਂਡ ਕਰ ਰਹੇ ਹਨ। 'ਲੇਵਲ' ਸਿਖਰ 'ਤੇ ਟ੍ਰੈਂਡ ਕਰ ਰਿਹਾ ਹੈ ਜਦੋਂ ਕਿ 'ਦ ਲਾਸਟ ਰਾਈਡ' ਤੀਜੇ ਨੰਬਰ 'ਤੇ ਹੈ।
View this post on Instagram