ਸਿੱਧੂ ਮੂਸੇਵਾਲਾ ਦਾ ਨਾਂਅ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਏਸ਼ੀਆਈ ਲੋਕਾਂ ਦੀ ਲਿਸਟ 'ਚ ਤੀਜੇ ਸਥਾਨ 'ਤੇ ਦਰਜ
List of top most searched Asians on Google worldwide: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਹੈ, ਪਰ ਅਜੇ ਵੀ ਉਨ੍ਹਾਂ ਦੇ ਫੈਨਜ਼ ਤੇ ਉਨ੍ਹਾਂ ਪਿਆਰ ਕਰਨ ਵਾਲੇ ਆਪਣੇ ਚਹੇਤੇ ਗਾਇਕ ਨੂੰ ਯਾਦ ਕਰਦੇ ਹਨ। ਭਾਵੇਂ ਸਿੱਧੂ ਮੂਸੇਵਾਲਾ ਦੀ ਮੌਤ 29 ਮਈ ਨੂੰ ਹੋ ਗਈ ਸੀ, ਪਰ ਮਰਹੂਮ ਗਾਇਕ ਦੀ ਵਿਰਾਸਤ ਅਜੇ ਵੀ ਜਿਉਂਦੀ ਹੈ। ਕਿਉਂਕਿ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਏਸ਼ੀਆਈ ਲੋਕਾਂ ਦੀ ਲਿਸਟ 'ਚ ਸਿੱਧੂ ਮੂਸੇਵਾਲੇ ਦੇ ਨਾਂਅ ਤੀਜੇ ਸਥਾਨ 'ਤੇ ਦਰਜ ਹੋ ਗਿਆ ਹੈ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੇ ਲੱਖਾਂ ਲੋਕਾਂ ਦਾ ਦਿਲ ਜਿੱਤ ਕੇ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਤੇ ਇਹ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਕਾਇਮ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ਗੀਤ 'SYL' ਰਿਲੀਜ਼ ਹੋਇਆ ਸੀ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਨੇ ਬਹੁਤ ਪਸੰਦ ਕੀਤਾ ,ਪਰ ਬਦਕਿਸਮਤੀ ਨਾਲ, ਕੇਂਦਰ ਸਰਕਾਰ ਵੱਲੋਂ ਦਾਇਰ ਇੱਕ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।
Allkpop ਵੱਲੋਂ ਕੀਤੀ ਸਰਚ ਨੇ 1 ਜਨਵਰੀ, 2022 ਤੋਂ 23 ਜੂਨ, 2022 ਤੱਕ, ਸਾਰੀਆਂ ਏਸ਼ੀਆਈ ਮਸ਼ਹੂਰ ਹਸਤੀਆਂ ਲਈ Google ਰੁਝਾਨ-ਸਬੰਧਤ ਖੋਜ ਵਿਸ਼ਿਆਂ 'ਤੇ ਤੱਥ ਇਕੱਠੇ ਕੀਤੇ।
ਇਸ ਸੂਚੀ ਵਿੱਚ ਭਾਰਤ ਅਤੇ ਕੋਰੀਆ ਦੀਆਂ ਮਸ਼ਹੂਰ ਹਸਤੀਆਂ ਦਾ ਦਬਦਬਾ ਰਿਹਾ ਹੈ। ਸਭ ਤੋਂ ਟੌਪ ਉੱਤੇ BTS ਬੈਂਡ ਦਾ ਇੱਕ ਮੈਂਬਰ, ਚੋਜਦੋਂ ਕਿ ਦੋ ਹੋਰ BTS ਮੈਂਬਰ - ਜਿਮਿਨ ਅਤੇ ਜੁੰਗ ਕੁਕ - ਕ੍ਰਮਵਾਰ 2 ਅਤੇ 4 ਸਥਾਨ 'ਤੇ ਹਨ।
ਇਸ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੁਨੀਆ ਭਰ 'ਚ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਏਸ਼ੀਆਈ ਲੋਕਾਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਰਹੇ। ਸਿੱਧੂ ਮੂਸੇ ਵਾਲਾ ਦੀ ਦੁਖਦਾਈ ਮੌਤ ਨੇ ਲੱਖਾਂ ਲੋਕਾਂ ਨੂੰ ਉਸ ਦੀ ਔਨਲਾਈਨ ਖੋਜ ਕਰਨ ਲਈ ਪ੍ਰੇਰਿਤ ਕੀਤਾ ਅਤੇ ਇੱਥੋਂ ਤੱਕ ਕਿ ਡਰੇਕ ਨੇ ਸਿੱਧੂ ਮੂਸੇਵਾਲਾ ਦੇ ਗੀਤਾਂ ਦੀ ਸ਼ਲਾਘਾ ਕੀਤੀ।
ਹੋਰ ਪੜ੍ਹੋ: ਪ੍ਰੈਗਨੈਂਸੀ ਦੀ ਖ਼ਬਰ ਤੋਂ ਬਾਅਦ ਅਲਿਆ ਭੱਟ ਨੇ ਪਤੀ ਰਣਬੀਰ ਨਾਲ ਲਗਾਈ ਖੂਬਸੂਰਤ ਤਸਵੀਰ,ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਇਸੇ ਤਰ੍ਹਾਂ, ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ, ਜਿਸ ਦਾ ਇਸੇ ਸਾਲ ਦੇ ਫਰਵਰੀ ਮਹੀਨੇ ਦੇ ਵਿੱਚ ਦੇਹਾਂਤ ਹੋ ਗਿਆ ਸੀ, ਪੰਜਵੇਂ ਸਥਾਨ 'ਤੇ ਸੀ ਜਦੋਂ ਕਿ ਬਲੈਕਪਿੰਕ ਦੀ ਰੈਪਰ ਲੀਜ਼ਾ ਛੇਵੇਂ ਸਥਾਨ 'ਤੇ ਹੈ।
ਕੈਟਰੀਨਾ ਕੈਫ ਇਸ ਸੂਚੀ 'ਚ ਸੱਤਵੇਂ ਸਥਾਨ 'ਤੇ ਹੈ ਜਦੋਂ ਕਿ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ 10ਵੇਂ ਸਥਾਨ 'ਤੇ ਹਨ। ਦੂਜੇ ਪਾਸੇ ਸਲਮਾਨ ਖਾਨ 11ਵੇਂ ਸਥਾਨ 'ਤੇ ਹਨ ਜਦੋਂ ਕਿ ਸ਼ਾਹਰੁਖ ਖਾਨ 12ਵੇਂ ਸਥਾਨ 'ਤੇ ਹਨ।
ਉਰਫੀ ਜਾਵੇਦ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਉਹ ਅਨੁਸ਼ਕਾ ਸ਼ੈੱਟੀ ਦੇ ਬਿਲਕੁਲ ਪਿੱਛੇ 57ਵੇਂ ਨੰਬਰ 'ਤੇ ਹੈ।