Sidhu Moosewala Murder Case: ਮੁਲਜ਼ਮ ਅੰਕਿਤ ਤੇ ਸਚਿਨ ਦੀ ਅਦਾਲਤ 'ਚ ਹੋਈ ਪੇਸ਼ੀ, ਪੰਜਾਬ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ
Sidhu Moosewala Murder Case: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਦਿੱਲੀ ਪੁਲਿਸ ਨੇ ਅੱਜ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਪੰਜਾਬ ਪੁਲਿਸ ਨੂੰ ਮੁਲਜ਼ਮਾਂ ਦੇ ਖਿਲਾਫ ਟਰਾਂਜ਼ਿਟ ਰਿਮਾਂਡ ਦਿੱਤਾ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਦਿੱਲੀ ਪੁਲਿਸ ਨੇ ਅੱਜ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ। ਇਥੇ ਅਦਾਲਤ ਨੇ ਪੰਜਾਬ ਪੁਲਿਸ ਨੂੰ ਮੁਲਜ਼ਮਾਂ ਦੇ ਖਿਲਾਫ ਟਰਾਂਜ਼ਿਟ ਰਿਮਾਂਡ ਦਿੱਤਾ ਹੈ।
ਪਟਿਆਲਾ ਹਾਊਸ ਕੋਰਟ ਨੇ ਸ਼ੂਟਰ ਅੰਕਿਤ ਅਤੇ ਸਚਿਨ ਦਾ ਇੱਕ ਦਿਨ ਦਾ ਟਰਾਂਜ਼ਿਟ ਰਿਮਾਂਡ ਪੰਜਾਬ ਪੁਲਿਸ ਨੂੰ ਦੇ ਦਿੱਤਾ ਹੈ। ਪੰਜਾਬ ਪੁਲੀਸ ਵੱਲੋਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਸ਼ੂਟਰ ਅੰਕਿਤ ਅਤੇ ਸਚਿਨ ਦੀ ਹਿਰਾਸਤ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਪੰਜਾਬ ਪੁਲਿਸ ਨੂੰ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
image From instagram
ਪੰਜਾਬ ਪੁਲਿਸ ਨੇ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਫੜਨ ਲਈ ਪੰਜਾਬ ਪੁਲਿਸ ਨੂੰ ਸਖ਼ਤ ਸੁਰੱਖਿਆ ਦੇ ਨਿਰਦੇਸ਼ ਦਿੱਤੇ ਹਨ। ਅੰਕਿਤ ਗ੍ਰਿਫ਼ਤਾਰ ਕੀਤੇ ਗਏ 6 ਸ਼ੂਟਰਾਂ ਵਿੱਚੋਂ ਸਭ ਤੋਂ ਘੱਟ ਉਮਰ ਦਾ ਸ਼ੂਟਰ ਹੈ। ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੌਰਾਨ ਉਨ੍ਹਾਂ 'ਤੇ ਦੋਵਾਂ ਹੱਥਾਂ ਨਾਲ ਗੋਲੀਆਂ ਚਲਾਈਆਂ ਸਨ।
ਅੰਕਿਤ ਸੇਰਸਾ ਦਾ ਜਨਮ ਸੋਨੀਪਤ ਦੇ ਇੱਕ ਪਿੰਡ ਵਿੱਚ ਹੋਇਆ ਸੀ। ਸਿਰਫ਼ 18 ਗਜ਼ ਦੇ ਘਰ ਵਿੱਚ ਰਹਿੰਦੇ ਪਰਿਵਾਰ ਦੇ 3 ਮੈਂਬਰ ਦੋ ਵਕਤ ਦੀ ਰੋਟੀ ਲਈ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਹਨ। ਅਜਿਹੇ 'ਚ ਅੰਕਿਤ ਨੇ ਘਰ ਬੈਠੇ ਪੂਰੇ ਪਰਿਵਾਰ ਦਾ ਪੇਟ ਭਰਨ ਦਾ ਜ਼ਿੰਮਾ ਲਿਆ ਅਤੇ ਫੈਕਟਰੀ ਜਾਣਾ ਸ਼ੁਰੂ ਕਰ ਦਿੱਤਾ ਪਰ ਇਹ ਸਿਲਸਿਲਾ ਸਿਰਫ 8 ਮਹੀਨੇ ਹੀ ਚੱਲਿਆ। ਇਸ ਤੋਂ ਬਾਅਦ ਅੰਕਿਤ ਘਰ 'ਚ ਰਹਿਣ ਲੱਗਾ। ਸਿਰਫ਼ ਸਾਢੇ 18 ਸਾਲ ਦਾ ਅੰਕਿਤ ਮੋਬਾਈਲ ਚੋਰੀ ਵਿੱਚ ਨਾਂ ਆਉਣ ਮਗਰੋਂ ਅਪਰਾਧ ਦੀ ਦੁਨੀਆਂ ਵਿੱਚ ਦਾਖ਼ਲ ਹੋ ਗਿਆ ਸੀ। ਇਸ ਤੋਂ ਬਾਅਦ ਉਹ ਲਾਰੇਂਸ ਬਿਸ਼ਨੋਈ ਤੱਕ ਪਹੁੰਚ ਗਿਆ।
image From instagram
ਹੋਰ ਪੜ੍ਹੋ: ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਹੋਈ 2 ਸਾਲ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਦੋਵਾਂ ਹੱਥਾਂ ਨਾਲ 6 ਗੋਲੀਆਂ ਚਲਾਉਣ ਵਾਲੇ ਅੰਕਿਤ ਸੇਰਸਾ ਨੇ ਛੋਟੀ ਉਮਰ ਵਿੱਚ ਹੀ ਜੁਰਮ ਦੀ ਦਲਦਲ ਵਿੱਚ ਫਸ ਕੇ ਇੰਨਾ ਵੱਡਾ ਅਪਰਾਧ ਕਰ ਦਿੱਤਾ। ਉਸ ਦੀ ਮਾਂ ਵੀ ਸ਼ਰਮਸਾਰ ਹੋ ਗਈ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੇ ਗ਼ਲਤ ਕੰਮ ਕੀਤਾ ਹੈ। ਇਸ ਲਈ ਸਰਕਾਰ ਉਸ ਨੂੰ ਮੌਤ ਦੀ ਸਜ਼ਾ ਦੇਵੇ ਜਾਂ ਗੋਲੀ ਚਲਾ ਦੇਵੇ, ਸਾਨੂੰ ਹੁਣ ਉਸ ਨਾਲ ਕੋਈ ਮਤਲਬ ਨਹੀਂ ਹੈ।