ਸ਼ੂਟਰ ਕਾਹਲੋਂ ਅਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ SATISFY ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਇਸ ਚਕਮਦਾਰ ਅਤੇ ਭੱਜਦੀ ਹੋਈ ਜ਼ਿੰਦਗੀ ਚ ਲੋਕੀਂ ਪੈਸਿਆਂ ਪਿੱਛੇ ਭੱਜ ਰਹੇ ਨੇ। ਉਨ੍ਹਾਂ ਕੋਲ ਸਮਾਂ ਹੀ ਨਹੀਂ ਹੈ ਕਿ ਕਿਸੇ ਲੋੜਵੰਦ ਦੀ ਮਦਦ ਕਰ ਦੇਈਏ। ਸਭ ਨੂੰ ਹੋਰ-ਹੋਰ ਦੀ ਲਾਲਸਾ ਲੱਗੀ ਹੋਈ ਹੈ। ਅਜਿਹੀਆਂ ਹੀ ਸੱਚੀਆਂ ਗੱਲਾਂ ਨੂੰ ਬਿਆਨ ਕਰਦਾ ਸੈਟਿਸਫਾਇ (SATISFY) ਗੀਤ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਇਆ ਹੈ। ਇਸ ਗੀਤ ਨੂੰ ਸ਼ੂਟਰ ਕਾਹਲੋਂ Shooter Kahlon ਅਤੇ ਸਿੱਧੂ ਮੂਸੇਵਾਲਾ (Sidhu Moose Wala) ਨੇ ਮਿਲਕੇ ਗਾਇਆ ਹੈ।
ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਰੱਬ ਦੀ ਰੱਜਾ ਵਿੱਚ ਰਹਿਣ ਦਾ ਸੁਨੇਹਾ ਦਿੱਤਾ ਹੈ ਅਤੇ ਮਿਹਨਤਾਂ ਦੇ ਨਾਲ ਅੱਗੇ ਵੱਧਣਾ ਦੀ ਗੱਲ ਵੀ ਕੀਤੀ ਹੈ। ਗੀਤ ਦੇ ਬੋਲ ਸਿੱਧੂ ਮੂਸੇਵਾਲਾ ਅਤੇ ਸ਼ੂਟਰ ਕਾਹਲੋਂ ਨੇ ਮਿਲਕੇ ਲਿਖੇ ਨੇ। Trippy ਨੇ ਆਪਣਾ ਮਿਊਜ਼ਿਕ ਇਸ ਗੀਤ ਨੂੰ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ Pink Pipe Pictures ਨੇ ਤਿਆਰ ਕੀਤਾ ਹੈ। ਵੀਡੀਓ ‘ਚ ਦੇਖਿਆ ਗਿਆ ਹੈ ਕਿ ਦਿਲ ਵੱਡੇ ਹੋਣ ਚਾਹੀਦੇ ਨੇ, ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ ਹੈ । ਤਾਂਹੀ ਦੋਵੇਂ ਗਾਇਕ ਬੱਚਿਆਂ ਨੂੰ ਖੁਸ਼ੀ ਦੇਣ ਲਈ ਜਮੈਟੋ ਤੋਂ ਪੀਜ਼ਾ ਮੰਗਵਾਕੇ ਖਵਾਉਂਦੇ ਹਨ। ਗਾਣੇ ਦਾ ਵੀਡੀਓ 5911 ਵਾਲੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਵੀ ਦੋਵਾਂ ਗਾਇਕ ਗੇਮ ਟਾਈਟਲ ਹੇਠ ਗੀਤ ਲੈ ਕੇ ਆਏ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਯੈੱਸ ਆਈ ਐੱਮ ਸਟੂਡੈਂਟ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।