ਸਿਧਾਰਥ ਸ਼ੁਕਲਾ ਦੀ ਮੌਤ ਦੇ 9 ਮਹੀਨੇ ਬਾਅਦ ਸਾਹਮਣੇ ਆਇਆ ਅਣਦੇਖਿਆ ਵੀਡੀਓ, ਪ੍ਰਸ਼ੰਸਕ ਹੋਏ ਭਾਵੁਕ

Reported by: PTC Punjabi Desk | Edited by: Lajwinder kaur  |  May 31st 2022 06:22 PM |  Updated: May 31st 2022 06:22 PM

ਸਿਧਾਰਥ ਸ਼ੁਕਲਾ ਦੀ ਮੌਤ ਦੇ 9 ਮਹੀਨੇ ਬਾਅਦ ਸਾਹਮਣੇ ਆਇਆ ਅਣਦੇਖਿਆ ਵੀਡੀਓ, ਪ੍ਰਸ਼ੰਸਕ ਹੋਏ ਭਾਵੁਕ

ਟੀਵੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਸਿਧਾਰਥ ਸ਼ੁਕਲਾ ਨੇ ਪਿਛਲੇ ਸਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। Sidharth Shuklaਦੀ ਮੌਤ ਤੋਂ ਹਰ ਕੋਈ ਹੈਰਾਨ ਸੀ। ਪ੍ਰਸ਼ੰਸਕ ਅੱਜ ਵੀ ਕਿਸੇ ਨਾ ਕਿਸੇ ਕਾਰਨ ਸਿਧਾਰਥ ਨੂੰ ਯਾਦ ਕਰਦੇ ਹਨ ਅਤੇ ਇਸ ਸਮੇਂ ਉਨ੍ਹਾਂ ਦਾ ਇੱਕ ਅਣਦੇਖਿਆ ਵੀਡੀਓ ਸਾਹਮਣੇ ਆਇਆ ਹੈ ਜੋ ਕਿ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਅਕਸ਼ੈ ਕੁਮਾਰ ਨੇ ਅਚਾਨਕ ਕਿਸ਼ਤੀ ਤੋਂ ਗੰਗਾ ‘ਚ ਮਾਰੀ ਛਾਲ, ਵੀਡੀਓ ਹੋ ਰਿਹਾ ਹੈ ਵਾਇਰਲ

Image Source: Twitter

ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਭਾਵੁਕ ਹੋ ਗਏ ਹਨ। ਸਾਹਮਣੇ ਆਇਆ ਇਹ ਅਣਦੇਖਿਆ ਵੀਡੀਓ ਵੈੱਬ ਸੀਰੀਜ਼ ‘Broken But Beautiful 3’ ਦੇ ਸੈੱਟ ਦਾ ਹੈ। ਇਸ ਵੀਡੀਓ 'ਚ ਸਿਧਾਰਥ ਸ਼ੁਕਲਾ ਆਪਣੀ ਪਹਿਲੀ ਅਤੇ ਆਖਰੀ ਵੈੱਬ ਸੀਰੀਜ਼ ਬ੍ਰੋਕਨ ਬਟ ਬੀਟੀਫੁੱਲ 3 ਲਈ ਫੋਟੋਸ਼ੂਟ ਕਰਵਾ ਰਹੇ ਹਨ। ਵੀਡੀਓ 'ਚ ਉਨ੍ਹਾਂ ਨਾਲ ਅਦਾਕਾਰਾ ਸੋਨੀਆ ਰਾਠੀ ਵੀ ਨਜ਼ਰ ਆ ਰਹੀ ਹੈ।

SIDHARTH SHUKLA Image Source: Twitter

ਬ੍ਰੋਕਨ ਬਟ ਬਿਊਟੀਫੁੱਲ 3 ਨੂੰ ਲੋਕਾਂ ਨੇ ਮਿਲਿਆ-ਜੁਲਿਆ ਹੁੰਗਾਰਾ ਦਿੱਤਾ ਪਰ ਸੋਨੀਆ ਰਾਠੀ ਨਾਲ ਸਿਧਾਰਥ ਸ਼ੁਕਲਾ ਦੀ ਕੈਮਿਸਟਰੀ ਸਾਰਿਆਂ ਨੂੰ ਪਸੰਦ ਆਈ। ਇਸ ਵੈੱਬ ਸੀਰੀਜ਼ ਦੇ ਸੈੱਟ ਤੋਂ ਸਾਹਮਣੇ ਆਈ ਵੀਡੀਓ ਨੂੰ ਦੇਖ ਕੇ ਕੋਈ ਵੀ ਭਾਵੁਕ ਹੋ ਜਾਵੇਗਾ। ਵੀਡੀਓ 'ਚ ਸਿਧਾਰਥ ਸ਼ੁਕਲਾ ਸੰਤਰੀ ਰੰਗ ਦੀ ਟੀ-ਸ਼ਰਟ ਪਹਿਨੇ ਨਜ਼ਰ ਆ ਰਹੇ ਹਨ।

Shehnaaz Gill wears Sidharth Shukla’s sunglasses; Sidnaaz fans say 'pure love never dies' Image Source: Twitter

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਿਧਾਰਥ ਸ਼ੁਕਲਾ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ, 'ਇਸ ਨੂੰ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ, ਤੁਸੀਂ ਹਮੇਸ਼ਾ ਸਾਡੇ ਦਿਲ ਵਿੱਚ ਰਹੋਗੇ ਸਿਧਾਰਥ..ਉਸਦੀਆਂ ਯਾਦਾਂ ਨਾਲ ਜੁੜੀ ਹਰ ਚੀਜ਼ ਅਜੇ ਵੀ ਤਾਜ਼ਾ ਹੈ।' ਇਸ ਵੀਡੀਓ ਉੱਤੇ ਪ੍ਰਸ਼ੰਸਕ ਆਪਣਾ ਪਿਆਰ ਲੁਟਾ ਰਹੇ ਹਨ। ਦੱਸ ਦਈਏ ਕੁਝ ਦਿਨ ਪਹਿਲਾ ਹੀ ਸਿਧਾਰਥ ਸ਼ੁਕਲਾ ਆਖਰੀ ਗੀਤ ‘ਜੀਨਾ ਜ਼ਰੂਰੀ ਹੈ’ ਰਿਲੀਜ਼ ਹੋਇਆ ਸੀ।

ਹੋਰ ਪੜ੍ਹੋ : IPL ਜਿੱਤਣ 'ਤੇ ਗੁਜਰਾਤ ਟੀਮ ਤੋਂ ਪਾਰਟੀ ਮੰਗਣ ਲਈ ਕ੍ਰਿਕੇਟਰ ਹਰਭਜਨ ਸਿੰਘ ਹੋਏ ਟ੍ਰੋਲ, ਯੂਜ਼ਰਸ ਕਹਿ ਰਹੇ ਨੇ- ‘ਇੱਕ ਮਾਂ ਦਾ ਜਵਾਨ ਪੁੱਤ ਮਰ ਗਿਆ ਤੈਨੂੰ ਪਾਰਟੀ ਤੇ ਭੰਗੜੇ ਦੀ ਪਈ ਏ’

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network