ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਨਾਲ ਬ੍ਰੇਕਅਪ ਦੀਆਂ ਖ਼ਬਰਾਂ ’ਤੇ ਤੋੜੀ ਚੁੱਪੀ, ਕਹੀ ਵੱਡੀ ਗੱਲ

Reported by: PTC Punjabi Desk | Edited by: Rupinder Kaler  |  July 09th 2021 01:33 PM |  Updated: July 09th 2021 01:33 PM

ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਨਾਲ ਬ੍ਰੇਕਅਪ ਦੀਆਂ ਖ਼ਬਰਾਂ ’ਤੇ ਤੋੜੀ ਚੁੱਪੀ, ਕਹੀ ਵੱਡੀ ਗੱਲ

ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਨਾਲ ਬ੍ਰੇਕਅਪ ਦੀਆਂ ਖ਼ਬਰਾਂ ਤੇ ਆਪਣੀ ਚੁੱਪੀ ਤੋੜ ਦਿੱਤੀ ਹੈ ।ਅਦਾਕਾਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕਰਦਿਆਂ ਲਿਖਿਆ, 'ਕੁਝ ਨਿਊਜ਼ ਆਰਟੀਕਲਜ਼ ਪੜ੍ਹੋ... ਏਨਾਂ ਹੀ ਕਿਹਾ ਜਾ ਸਕਦਾ ਹੈ ਕਿ ਉਹ ਕਾਫੀ ਮਜਾਕੀਆ ਹਨ। ਭਾਈ ਆਈ ਬਾਲਜ਼ ਹੀ ਚਾਹੀਦੀ ਹੈ ਤਾਂ ਕੁਝ ਪਾਜ਼ੇਟਿਵ ਲਿਖ ਲਓ... ਏਨੀਂ ਨੈਗੇਟਿਵਿਟੀ ਕਿੱਥੇ ਲਿਆਉਂਦੇ ਹੋ... ਤੁਸੀਂ ਮੇਰੇ ਬਾਰੇ 'ਚ ਮੇਰੇ ਤੋਂ ਬਿਹਤਰ ਕਿਵੇਂ ਜਾਣ ਪਾਉਂਦੇ ਹੋ ... ਏਨਾਂ ਕਹਾਂਗਾ ਕਿ ਭਗਵਾਨ ਤੁਹਾਡੇ ਸਾਰਿਆਂ ਦਾ ਭਲਾ ਕਰੇ।'

Sidharth Shukla Shehnaaz Pic Courtesy: Instagram

ਹੋਰ ਪੜ੍ਹੋ :

ਫ਼ਿਲਮ ਪ੍ਰੋਡਿਊਸਰ ਸਰਾਹਨਾ ਨੇ ਕੀਤੀ ਖੁਦਕੁਸ਼ੀ, ਅਨੁਪਮ ਖੇਰ ਨੇ ਪਾਈ ਭਾਵੁਕ ਪੋਸਟ

Shehnaaz Gill Has The Most Adorable Birthday Wish For Sidharth Shukla Pic Courtesy: Instagram

ਸਿਧਾਰਥ ਨੇ ਆਪਣੇ ਟਵੀਟ 'ਚ ਕਿਸੇ ਦਾ ਨਾਂ ਨਹੀਂ ਲਿਆ ਹੈ ਪਰ ਉਹਨਾਂ ਦੇ ਪ੍ਰਸ਼ੰਸਕ ਇਹ ਅੰਦਾਜ਼ਾ ਲਾ ਰਹੇ ਹਨ ਸਿਧਾਰਥ ਨੇ ਬ੍ਰੇਕਅਪ ਦੀਆਂ ਖ਼ਬਰਾਂ 'ਤੇ ਹੀ ਜਵਾਬ ਦਿੱਤਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿਡਨਾਜ਼ ਨੂੰ ਲੈ ਕੇ ਇਕ ਵੱਡੀ ਖ਼ਬਰ ਉਡ ਰਹੀ ਹੈ ਕਿ ਦੋਵਾਂ ਦੇ ਰਿਸ਼ਤੇ 'ਚ ਦਰਾਰ ਆ ਗਈ ਹੈ ਤੇ ਦੋਵਾਂ ਦਾ ਬ੍ਰੇਕਅਪ ਹੋ ਗਿਆ ਹੈ।

Pic Courtesy: Instagram

ਜਿਸ ਤੋਂ ਬਾਅਦ ਖ਼ੁਦ ਸਿਧਾਰਥ ਨੇ ਚੁੱਪੀ ਤੋੜੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਹਾਲਾਂਕਿ ਸਮੇਂ-ਸਮੇਂ 'ਤੇ ਸਿਧਾਰਥ ਇਹ ਸਾਫ਼ ਕਰ ਚੁੱਕੇ ਹਨ ਦੋਵੇਂ ਰਿਲੇਨਸ਼ਿਪ 'ਚ ਨਹੀਂ ਹਨ ਬਸ ਚੰਗੇ ਦੋਸਤ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network