Bigg Boss 16 ਦੇ ਪ੍ਰੋਮੋ 'ਚ ਮੁੜ ਵਿਖਾਈ ਦਿੱਤੀ ਸਿਡਨਾਜ਼ ਦੀ ਜੋੜੀ, ਵੀਡੀਓ ਵੇਖ ਫੈਨਜ਼ ਹੋਏ ਭਾਵੁਕ
Sidharth Shukla and Shehnaaz's romantic moments: ਬਿੱਗ ਬੌਸ ਦਾ ਨਵਾਂ ਸੀਜ਼ਨ ਜਲਦ ਹੀ ਸ਼ੁਰੂ ਹੋਣ ਵਾਲਾ ਹੈ, ਪਰ ਬਿੱਗ ਬੌਸ 13 ਤੋਂ ਬਾਅਦ ਦਰਸ਼ਕਾਂ ਦੀ ਚਹੇਤੀ ਜੋੜੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਹਮੇਸ਼ਾ ਹੀ ਚਰਚਾ ਵਿੱਚ ਰਹੇ ਹਨ। ਬੀਤੇ ਸਾਲ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਦੇ ਨਾਲ-ਨਾਲ ਫੈਨਜ਼ ਵੀ ਸਦਮੇ ਵਿੱਚ ਸਨ। ਦੱਸ ਦਈਏ ਬਿੱਗ ਬੌਸ ਦੇ ਸੀਜ਼ਨ 16 ਦਾ ਪ੍ਰੋਮੋ ਸਾਹਮਣੇ ਆ ਚੁੱਕਾ ਹੈ। ਇਸ 'ਚ ਇੱਕ ਵਾਰ ਫਿਰ ਫੈਨਜ਼ ਨੂੰ ਸਿਡਨਾਜ਼ ਦੀ ਇੱਕ ਝਲਕ ਵੇਖਣ ਨੂੰ ਮਿਲੀ ਹੈ।
image From instagram
ਟੀਵੀ ਦੇ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 16 ਦੇ ਨਵੇਂ ਪ੍ਰੋਮੋ ਨੂੰ ਵੇਖਣ ਤੋਂ ਬਾਅਦ ਜਿੱਥੇ ਇੱਕ ਪਾਸੇ ਦਰਸ਼ਕ ਇਹ ਜਾਨਣਾ ਚਾਹੁੰਦੇ ਹਨ ਕਿ ਸ਼ੋਅ ਵਿੱਚ ਨਵਾਂ ਕੀ ਹੋਣ ਵਾਲਾ ਹੈ। ਬਿੱਗ ਬੌਸ ਖ਼ੁਦ ਕਿਵੇਂ ਗੇਮ ਖੇਡਣਗੇ, ਉਥੇ ਹੀ ਇਸ ਪ੍ਰੋਮੋ ਦੀ ਵੀਡੀਓ ਵਿੱਚ ਕੁਝ ਪਲ ਅਜਿਹੇ ਵੀ ਸਨ ਜਿਸ ਨੇ ਸਿਡਨਾਜ਼ ਫੈਨਜ਼ ਨੂੰ ਭਾਵੁਕ ਕਰ ਦਿੱਤਾ।
ਦੱਸ ਦਈਏ ਕਿ ਬਿੱਗ ਬੌਸ 16 ਦੀ ਪ੍ਰੋਮੋ ਵੀਡੀਓ ਦੇ ਵਿੱਚ ਬਿੱਗ ਬੌਸ ਦੇ ਪਿਛਲੇ 15 ਸੀਜ਼ਨ ਦੀ ਝਲਕ ਵਿਖਾਈ ਗਈ ਹੈ। ਇਸ ਵਿੱਚ ਬਿੱਗ ਬੌਸ ਦੇ ਪੁਰਾਣੇ ਪ੍ਰਤੀਭਾਗੀਆਂ ਦੀ ਝਲਕ ਵੀ ਵਿਖਾਈ ਗਈ ਹੈ, ਜਿਨ੍ਹਾਂ ਵਿੱਚ ਗੌਹਰ ਖ਼ਾਨ, ਸ਼ਿਲਪਾ ਸ਼ਿੰਦੇ, ਹਿਨਾ ਖ਼ਾਨ, ਤਨੀਸ਼ਾ ਮੁਖਰਜ਼ੀ ਅਤੇ ਸਿਧਾਰਧ ਸ਼ੁਕਲਾ ਤੇ ਸ਼ਹਿਨਾਜ਼ ਦੀ ਝਲਕ ਵੇਖਣ ਨੂੰ ਮਿਲੀ।
image From instagram
ਹਾਲਾਂਕਿ, ਫੈਨਜ਼ ਨੇ ਬਿੱਗ ਬੌਸ16 ਦੇ ਨਵੇਂ ਪ੍ਰੋਮੋ ਵਿੱਚ ਹੋਰਨਾਂ ਪ੍ਰਤੀਭਾਗੀਆਂ ਦੇ ਨਾਲ-ਨਾਲ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ਰੋਮੈਂਟਿਕ ਪਲਾਂ ਨੂੰ ਵੀ ਖ਼ਾਸ ਤੌਰ 'ਤੇ ਨੋਟ ਕੀਤਾ ਹੈ। ਫੈਨਜ਼ ਆਪਣੀ ਚਹੇਤੀ ਜੋੜੀ ਸਿਡਨਾਜ਼ ਦੇ ਰੋਮੈਂਟਿਕ ਪਲਾਂ ਨੂੰ ਮੁੜ ਇੱਕ ਵਾਰ ਫਿਰ ਵੇਖ ਕੇ ਭਾਵੁਕ ਹੋ ਗਏ। ਬਿੱਗ ਬੌਸ ਪ੍ਰੋਮੋ ਤੋਂ ਸਿਡਨਾਜ਼ ਦੀ ਝਲਕ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਫੈਨਜ਼ ਇਸ ਪ੍ਰੋਮੋ ਨੂੰ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇੱਕ ਫੈਨ ਨੇ ਲਿਖਿਆ, “Oh my heart missing them so much ya … tell me what’s BIGG BOSS without #SidNaaz they’re the real OG!! #SidharthShukIa #ShehnaazGill." ਇੱਕ ਹੋਰ ਯੂਜ਼ਰਸ ਨੇ ਟਵੀਟ ਕੀਤਾ, “This is heartbreaking"
image From instagram
ਹੋਰ ਪੜ੍ਹੋ: Bigg Boss 16: ਇਸ ਵਾਰ ਬਿੱਗ ਬੌਸ ਆਪ ਖੇਡਣਗੇ ਰਿਐਲਟੀ ਸ਼ੋਅ! ਸਲਮਾਨ ਖ਼ਾਨ ਨੇ ਕੀਤਾ ਐਲਾਨ
ਦੱਸ ਦਈਏ ਕਿ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਬਿੱਗ ਬੌਸ 13 ਵਿੱਚ ਮੁਲਾਕਾਤ ਹੋਈ ਸੀ। ਇਥੋਂ ਹੀ ਦੋਹਾਂ ਦੀ ਦੋਸਤੀ ਸ਼ੁਰੂ ਹੋਈ ਸੀ। ਇਸ ਸ਼ੋਅ ਦੌਰਾਨ ਜਿੱਥੇ ਸਿਧਾਰਥ ਆਪਣੇ ਚੰਗੀ ਗੇਮ ਦੇ ਕਾਰਨ ਦਰਸ਼ਕਾਂ ਦੇ ਪਸੰਦੀਦਾ ਪ੍ਰਤੀਭਾਗੀ ਸਨ , ਉੱਥੇ ਹੀ ਦੂਜੇ ਪਾਸੇ ਸ਼ਹਿਨਾਜ਼ ਗਿੱਲ ਨੇ ਆਪਣੇ ਪਿਆਰ ਭਰੇ ਤੇ ਚੁਲਬੁਲੇ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾ ਲਈ ਸੀ। ਫੈਨਜ਼ ਨੇ ਇਸ ਜੋੜੀ ਨੂੰ ਸਿਡਨਾਜ਼ ਦਾ ਨਾਂਅ ਦਿੱਤਾ। ਫੈਨਜ਼ ਨੂੰ ਇਹ ਜੋੜੀ ਬੇਹੱਦ ਪਸੰਦ ਸੀ। ਅਜਿਹੇ ਵਿੱਚ ਮੁੜ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਝਲਕ ਵੇਖ ਫੈਨਜ਼ ਬੇਹੱਦ ਭਾਵੁਕ ਹੋ ਗਏ।
My my my #SidNaaz in #BiggBoss16 promo yaar ???????? #SidharthShukla #ShehnaazGill @ishehnaaz_gill
SHEHNAAZ BOLLYWOOD DEBUT pic.twitter.com/HPZP8sB5Sl
— Nihal SidNaaz..?❣️ (@NihalSidNaazFC) September 11, 2022
THIS IS FOR FOREVER……#SidNaaz TO BE CONTINUED……♾️ pic.twitter.com/UTu01LyLlv
— ? ??????? ? (@nimisha91526512) September 11, 2022