ਸਿਧਾਰਥ ਅਤੇ ਕਿਆਰਾ ਅਡਵਾਨੀ ਜਿੱਥੇ ਕਰਵਾਉਣ ਜਾ ਰਹੇ ਹਨ ਵਿਆਹ, ਉਸ ਦਾ ਇੱਕ ਦਿਨ ਦਾ ਕਿਰਾਇਆ ਜਾਣ ਕੇ ਹੋ ਜਾਓਗੇ ਹੈਰਾਨ

Reported by: PTC Punjabi Desk | Edited by: Shaminder  |  February 02nd 2023 05:23 PM |  Updated: February 02nd 2023 05:23 PM

ਸਿਧਾਰਥ ਅਤੇ ਕਿਆਰਾ ਅਡਵਾਨੀ ਜਿੱਥੇ ਕਰਵਾਉਣ ਜਾ ਰਹੇ ਹਨ ਵਿਆਹ, ਉਸ ਦਾ ਇੱਕ ਦਿਨ ਦਾ ਕਿਰਾਇਆ ਜਾਣ ਕੇ ਹੋ ਜਾਓਗੇ ਹੈਰਾਨ

ਬਾਲੀਵੁੱਡ ਇੰਡਸਟਰੀ ‘ਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ । ਕੁਝ ਦਿਨ ਪਹਿਲਾਂ ਜਿੱਥੇ ਅਦਾਕਾਰਾ ਨੀਨਾ ਗੁਪਤਾ ਦੀ ਧੀ ਮਸਾਬਾ ਗੁਪਤਾ ਅਤੇ ਸੁਨੀਲ ਸ਼ੈੱਟੀ ਦੀ ਧੀ ਆਥੀਆ ਸ਼ੈੱਟੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਉੱਥੇ ਹੀ ਜਲਦ ਹੀ ਵਿਆਹ ਦੇ ਬੰਧਨ ‘ਚ ਬਾਲੀਵੁੱਡ ਦੀ ਮੋਸਟ ਬਿਊਟੀਫੁੱਲ ਜੋੜੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ।ਅਸੀਂ ਗੱਲ ਕਰ ਰਹੇ ਹਾਂ ਕਿਆਰਾ ਅਡਵਾਨੀ (Kiara Advani) ਅਤੇ ਸਿਧਾਰਥ ਮਲਹੋਤਰਾ (Sidharth Malhotra)  ਦੇ ਵਿਆਹ ਦੀ । ਇਸ ਵਿਆਹ ਦੀਆਂ ਤਿਆਰੀਆਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹਨ ।

image Source : Instagram

ਹੋਰ ਪੜ੍ਹੋ :  ਹਰਭਜਨ ਸਿੰਘ ਨੇ ਆਪਣੀ ਮਾਂ ਅਤੇ ਭੈਣ ਦੇ ਨਾਲ ਤਸਵੀਰ ਕੀਤੀ ਸਾਂਝੀ, ਮਾਂ ਅਤੇ ਭੈਣ ਦੇ ਲਈ ਲਿਖਿਆ ਖ਼ਾਸ ਸੁਨੇਹਾ

ਮਾਇਆਨਗਰੀ ਦੀ ਬਜਾਏ ਜੋੜੀ ਨੇ ਜੈਸਲਮੇਰ ਨੂੰ ਚੁਣਿਆ ਵੈਡਿੰਗ ਡੈਸਟੀਨੇਸ਼ਨ

ਕਿਆਰਾ ਅਡਵਾਨੀ ਅਤੇ ਅਦਾਕਾਰ ਸਿਧਾਰਥ ਮਲਹੋਤਰਾ ਨੇ ਆਪਣੇ ਵਿਆਹ ਦੇ ਲਈ ਮਾਇਆਨਗਰੀ ਦੀ ਬਜਾਏ ਜੈਸਲਮੇਰ ਨੂੰ ਆਪਣੇ ਵਿਆਹ ਦੇ ਲਈ ਚੁਣਿਆ ਹੈ । ਜਿਸ ਜਗ੍ਹਾਂ ਨੂੰ ਦੋਵਾਂ ਨੇ ਵਿਆਹ ਦੇ ਲਈ ਚੁਣਿਆ ਹੈ, ਉਸ ਦਾ ਨਾਮ ‘ਸੂਰਿਆਗੜ੍ਹ ਹੋਟਲ’ ਹੈ ।

ਹੋਰ ਪੜ੍ਹੋ : 3 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝਣਗੇ ਕਰਣ ਔਜਲਾ ਅਤੇ ਪਲਕ, ਅਗਸਤ ‘ਚ ਹੋਇਆ ਸੀ ਬ੍ਰਾਈਡਲ ਸ਼ਾਵਰ

ਇਹ ਇੱਕ ਆਲੀਸ਼ਾਨ ਹੋਟਲਨੁਮਾ ਮਹਿਲ ਹੈ ।ਦੋਵੇਂ ਛੇ ਫਰਵਰੀ ਨੂੰ ਇਸ ਸ਼ਾਹੀ ਮਹਿਲਨੁਮਾ ਹੋਟਲ ‘ਚ ਵਿਆਹ ਕਰਵਾਉਣਗੇ ।ਵੇਖੋ ਜਿਸ ਜਗ੍ਹਾ ‘ਤੇ ਕਿਆਰਾ ਅਤੇ ਸਿਧਾਰਥ ਵਿਆਹ ਕਰਵਾਉਣ ਜਾ ਰਹੇ ਹਨ ।

ਵੇਖੋ ਵੈਡਿੰਗ ਡੈਸਟੀਨੇਸ਼ਨ ਦੀਆਂ ਤਸਵੀਰਾਂ

ਇਸ ਹੋਟਲ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ।ਇਹ ਹੋਟਲ ਚਾਰ ਏਕੜ ‘ਚ ਫੈਲਿਆ ਹੋਇਆ ਹੈ ।

SuryaGarh Hotel image Source : Google

ਮੀਡੀਆ ਰਿਪੋਟਸ ਮੁਤਾਬਕ ਇਸ ਹੋਟਲਦੇ ਕਮਰੇ ਦਾ ਇੱਕ ਰਾਤ ਦਾ ਕਿਰਾਇਆ 20,000 ਹਜ਼ਾਰ ਤੋਂ ਸ਼ੁਰੂ ਹੁੰਦਾ ਹੈ ਜੋ ਕਿ ਲੱਖਾਂ ਰੁਪਏ ਤੱਕ ਜਾਂਦਾ ਹੈ । ਇਸ ਰਾਇਲ ਹੋਟਲ ‘ਚ ਹਰ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਹਨ ।

Suryagarh hotel ,,,

ਇਸ ‘ਚ ਕਈ ਕਮਰੇ ਹਨ ਅਤੇ ਜਿੰਮ ਤੋਂ ਲੈ ਕੇ ਸਪਾ ਸਪੇਸ ਵੀ ਹੈ । ਲਗਜ਼ਰੀ ਕਮਰੇ, ਪਵੇਲੀਅਨ ਰੂਮ, ਹੈਰੀਟੇਜ ਰੂਮ ਸਣੇ ਕਈ ਸਹੂਲਤਾਂ ਦੇ ਨਾਲ ਨਾਲ ਹਰ ਕਮਰੇ ਚੋਂ ਜੈਸਲਮੇਰ ਦਾ ਖ਼ੂਬਸੂਰਤ ਨਜ਼ਾਰਾ ਵੀ ਵਿਖਾਈ ਦਿੰਦਾ ਹੈ ।

 

View this post on Instagram

 

A post shared by KIARA (@kiaraaliaadvani)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network