ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਚੰਡੀਗੜ੍ਹ ‘ਚ ਕਰਵਾ ਸਕਦੇ ਹਨ ਵਿਆਹ !

Reported by: PTC Punjabi Desk | Edited by: Shaminder  |  November 05th 2022 12:08 PM |  Updated: November 05th 2022 12:08 PM

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਚੰਡੀਗੜ੍ਹ ‘ਚ ਕਰਵਾ ਸਕਦੇ ਹਨ ਵਿਆਹ !

ਸਿਧਾਰਥ ਮਲਹੋਤਰਾ (Sidharth Malhotra) ਅਤੇ ਕਿਆਰਾ ਅਡਵਾਨੀ (Kiara Advani)ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ । ਪਿਛਲੇ ਕਈ ਦਿਨਾਂ ਤੋਂ ਦੋਨਾਂ ਦੇ ਵਿਆਹ (Wedding)  ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ । ਹੁਣ ਸੋਸ਼ਲ ਮੀਡੀਆ ‘ਤੇ ਇਸ ਜੋੜੀ ਦੇ ਵਿਆਹ ਦੀ ਡੈਸਟੀਨੇਸ਼ਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਇਹ ਜੋੜੀ ਚੰਡੀਗੜ੍ਹ ‘ਚ ਵਿਆਹ ਕਰਵਾ ਸਕਦੀ ਹੈ ।

Sidharth Malhotra and Kiara Advani getting married in April 2023 Image Source : Google

ਹੋਰ ਪੜ੍ਹੋ : ਅਦਾਕਾਰਾ ਭਾਗਿਆ ਸ਼੍ਰੀ ਦਾ ਪਤੀ ਹਸਪਤਾਲ ‘ਚ ਦਾਖਲ, ਪੋਸਟ ਸਾਂਝੀ ਕਰ ਅਦਾਕਾਰਾ ਨੇ ਦਿੱਤੀ ਜਾਣਕਾਰੀ

ਇਹ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਦੋਵਾਂ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਨਿਊ ਚੰਡੀਗੜ੍ਹ ‘ਚ ਓਬਰਾਏ ਸੁਖਵਿਲਾਸ ਸਪਾ ਐਂਡ ਰਿਜ਼ੋਰਟ ਨੂੰ ਵਿਆਹ ਲਈ ਫਾਈਨਲ ਕੀਤਾ ਹੈ। ਫ਼ਿਲਹਾਲ ਹਾਲੇ ਇਸ ਜੋੜੀ ਨੇ ਆਪਣੇ ਵਿਆਹ ਨੂੰ ਲੈ ਕੇ ਚੁੱਪ ਨਹੀਂ ਤੋੜੀ ਹੈ ।ਦੱਸ ਦਈਏ ਕਿ ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ ।

kiara advani and sidharth malhotra

ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਇਸ ਜੋੜੀ ਨੇ ਕੁਝ ਸਮਾਂ ਪਹਿਲਾਂ ਫ਼ਿਲਮ ‘ਸ਼ੇਰਸ਼ਾਹ’ ਦੀ ਸ਼ੂਟਿੰਗ ਵੀ ਚੰਡੀਗੜ੍ਹ ਯੂਨੀਵਰਸਿਟੀ ‘ਚ ਕੀਤੀ ਸੀ ਅਤੇ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਹੋਰਨਾਂ ਇਲਾਕਿਆਂ ‘ਚ ਵੀ ਇਸ ਦੀ ਸ਼ੂਟਿੰਗ ਕੀਤੀ ਗਈ ।ਇਸ ਤੋਂ ਪਹਿਲਾਂ ਅਦਾਕਾਰ ਰਾਜਕੁਮਾਰ ਰਾਓ ਅਤੇ ਪ੍ਰਿੰਸ ਨਰੂਲਾ ਵੀ ਚੰਡੀਗੜ੍ਹ ‘ਚ ਰਿਸੈਪਸ਼ਨ ਅਤੇ ਵਿਆਹ ਕਰਵਾ ਚੁੱਕੇ ਹਨ ।

Sidharth Malhotra and Kiara Advani getting married in April 2023? Image Source: Instagram

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਅਫੇਅਰ ਦੀਆਂ ਖ਼ਬਰਾਂ ਪਿਛਲੇ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਹਨ । ਹਾਲ ਹੀ ‘ਚ ਸਿਧਾਰਥ ਮਲਹੋਤਰਾ ਨੇ ਆਪਣੇ ਵਿਆਹ ਨੂੰ ਲੈ ਕੇ ਗੱਲਬਾਤ ਵੀ ਕੀਤੀ ਸੀ । ਜਿਸ ‘ਚ ਅਦਾਕਾਰ ਨੇ ਖੁਲਾਸਾ ਕੀਤਾ ਸੀ ਕਿ ਵਿਆਹ ਵਾਲੀ ਕੋਈ ਛਿਪਾਉਣ ਵਾਲੀ ਨਹੀਂ ਹੈ ਅਤੇ ਜਦੋਂ ਵੀ ਉਹ ਕਰਵਾਉਣਗੇ ਤਾਂ ਸਭ ਨੂੰ ਪਤਾ ਚੱਲ ਹੀ ਜਾਵੇਗਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network