ਸਿਧਾਰਥ ਸ਼ੁਕਲਾ ਦਾ ਆਖਰੀ ਗੀਤ 'ਜੀਨਾ ਜ਼ਰੂਰੀ ਹੈ' ਹੋਇਆ ਰਿਲੀਜ਼, ਗੀਤ ਦੇਖ ਕੇ ਫੈਨਜ਼ ਹੋਏ ਭਾਵੁਕ
ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਦੁਨੀਆ ਛੱਡ ਕੇ ਗਏ ਇੱਕ ਸਾਲ ਪੂਰਾ ਹੋਣ ਵਾਲਾ ਹੈ। ਸਿਧਾਰਥ ਦੀ ਅਚਾਨਕ ਮੌਤ ਨੇ ਮਨੋਰੰਜਨ ਜਗਤ ਤੇ ਉਨ੍ਹਾਂ ਦੇ ਫੈਨਜ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਅੱਜ ਵੀ ਸਿਧਾਰਥ ਦੇ ਨਜ਼ਦੀਕੀ ਹੀ ਨਹੀਂ ਸਗੋਂ ਉਨ੍ਹਾਂ ਦੇ ਫੈਨਜ਼ ਵੀ ਸਿਧਾਰਥ ਦੀ ਕਮੀ ਮਹਿਸੂਸ ਕਰ ਰਹੇ ਹਨ। ਕਿਉਂਕਿ ਅੱਜ ਸਿਧਾਰਥ ਸ਼ੁਕਲਾ ਦਾ ਆਖਰੀ ਗੀਤ 'ਜੀਨਾ ਜ਼ਰੂਰੀ ਹੈ' ਰਿਲੀਜ਼ ਹੋ ਚੁੱਕਾ ਹੈ।
Image Source: Youtube
ਆਪਣੇ ਪਸੰਦੀਦਾ ਸਟਾਰ ਨੂੰ ਯਾਦ ਕਰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਉਸ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦੇ ਹਨ। ਅਜਿਹੇ 'ਚ ਪ੍ਰਸ਼ੰਸਕਾਂ ਲਈ ਇਕ ਚੰਗੀ ਖਬਰ ਸਾਹਮਣੇ ਆਈ ਹੈ। ਆਪਣੀ ਅਦਾਕਾਰੀ ਅਤੇ ਲੁੱਕ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਸਿਧਾਰਥ ਸ਼ੁਕਲਾ ਇੱਕ ਵਾਰ ਫਿਰ ਫੈਨਜ਼ ਨੂੰ ਪਰਦੇ 'ਤੇ ਆਪਣੇ ਆਖਰੀ ਗੀਤ ਰਾਹੀਂ ਦਿਖਾਈ ਰਹੇ ਹਨ।
'ਜੀਨਾ ਜ਼ਰੂਰੀ ਹੈ' ਦੇ ਇਸ ਗੀਤ ਦੇ ਰਿਲੀਜ਼ ਹੋਣ ਨਾਲ ਪ੍ਰਸ਼ੰਸਕ ਇਕ ਵਾਰ ਫਿਰ ਆਪਣੇ ਚਹੇਤੇ ਸਟਾਰ ਨੂੰ ਪਰਦੇ 'ਤੇ ਦੇਖ ਸਕਣਗੇ। ਇਹ ਗੀਤ ਰਿਲੀਜ਼ ਹੁੰਦੇ ਹੀ ਸਿਧਾਰਥ ਦੇ ਪ੍ਰਸ਼ੰਸਕ ਭਾਵੁਕ ਹੋ ਗਏ ਹਨ। ਗੀਤ 'ਤੇ ਕੁਮੈਂਟ ਕਰਦੇ ਹੋਏ ਉਨ੍ਹਾਂ ਦੇ ਪ੍ਰਸ਼ੰਸਕ ਅਭਿਨੇਤਾ ਨੂੰ ਯਾਦ ਕਰਦੇ ਹੋਏ ਅਤੇ ਉਨ੍ਹਾਂ ਨੂੰ ਕਿੰਗ ਕਹਿੰਦੇ ਨਜ਼ਰ ਆਏ।
Image Source: Youtube
ਹਾਲ ਹੀ 'ਚ ਰਿਲੀਜ਼ ਹੋਏ ਇਸ ਗੀਤ 'ਚ ਸਿਧਾਰਥ ਸ਼ੁਕਲਾ ਤੋਂ ਇਲਾਵਾ 'ਬਿੱਗ ਬੌਸ 15' 'ਚ ਨਜ਼ਰ ਆਏ ਅਭਿਨੇਤਾ ਵਿਸ਼ਾਲ ਕੋਟੀਅਨ ਨਜ਼ਰ ਆ ਰਹੇ ਹਨ। ਗੀਤ ਨੂੰ ਰਿਲੀਜ਼ ਕਰਦੇ ਹੋਏ, ਅਦਾਕਾਰ ਵਿਸ਼ਾਲ ਕੋਟੀਅਨ, ਸੁਰੇਸ਼ ਭਾਨੁਸ਼ਾਲੀ ਅਤੇ ਫੋਟੋਫਿਟ ਮਿਊਜ਼ਿਕ ਨੇ ਮਰਹੂਮ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ।
ਗੀਤ ਵਿੱਚ ਸਿਧਾਰਥ ਅਤੇ ਵਿਸ਼ਾਲ ਦੇ ਨਾਲ ਦੀਪਿਕਾ ਤ੍ਰਿਪਾਠੀ ਨਜ਼ਰ ਆ ਰਹੀ ਹੈ। ਪੂਰੇ ਗੀਤ ਦੀ ਸ਼ੂਟਿੰਗ ਓਡੀਸ਼ਾ 'ਚ ਹੋਈ ਹੈ। ਪ੍ਰਸ਼ੰਸਕ ਇਸ ਗੀਤ ਨੂੰ ਯੂਟਿਊਬ 'ਤੇ ਸੁਣ ਸਕਦੇ ਹਨ। ਇਸ ਮਿਊਜ਼ਿਕ ਐਲਬਮ ਦੇ ਰਿਲੀਜ਼ ਦੌਰਾਨ ਸਿਧਾਰਥ ਨਾਲ ਆਖਰੀ ਵਾਰ ਕੰਮ ਕਰਨ ਵਾਲੇ ਅਦਾਕਾਰ ਵਿਸ਼ਾਲ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ। ਅਭਿਨੇਤਾ ਨੇ ਕਿਹਾ, ''ਇਸ ਵੀਡੀਓ 'ਚ ਸਿਧਾਰਥ ਮੇਰੇ ਲਈ ਸਿਰਫ ਸਹਿ-ਅਦਾਕਾਰ ਹੀ ਨਹੀਂ ਸਨ, ਉਹ ਪਿਛਲੇ ਦੋ ਦਹਾਕਿਆਂ ਤੋਂ ਮੇਰੇ ਕਰੀਬੀ ਦੋਸਤ ਸਨ।
Image Source: Youtube
ਹੋਰ ਪੜ੍ਹੋ : Itna Pyaar Karunga: ਬੱਬੂ ਮਾਨ ਦੇ ਨਵੇਂ ਗੀਤ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ
ਇਸ ਦੇ ਨਾਲ ਹੀ ਗੀਤ ਬਾਰੇ ਗੱਲ ਕਰਦੇ ਹੋਏ ਵਿਸ਼ਾਲ ਨੇ ਕਿਹਾ ਕਿ "ਜੀਨਾ ਜ਼ੋਰੋ ਹੈ ਇੱਕ ਖੂਬਸੂਰਤ ਪ੍ਰੇਮ ਕਹਾਣੀ ਹੈ, ਜਿਸ ਵਿੱਚ ਮੈਂ ਅਤੇ ਸਿਧਾਰਥ ਭਰਾਵਾਂ ਦੀ ਭੂਮਿਕਾ ਨਿਭਾ ਰਹੇ ਹਾਂ। ਅਸੀਂ ਇਸ ਗੀਤ ਨੂੰ ਸਾਲ 2019 ਵਿੱਚ ਸ਼ੂਟ ਕੀਤਾ ਸੀ।" ਜ਼ਿਕਰਯੋਗ ਹੈ ਕਿ ਮਸ਼ਹੂਰ ਅਭਿਨੇਤਾ ਸਿਧਾਰਥ ਸ਼ੁਕਲਾ ਟੀਵੀ ਦੇ ਮਸ਼ਹੂਰ ਅਤੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ ਦੇ 13ਵੇਂ ਸੀਜ਼ਨ ਦੇ ਜੇਤੂ ਰਹਿ ਚੁੱਕੇ ਹਨ। ਅਦਾਕਾਰ ਨੇ ਪਿਛਲੇ ਸਾਲ 2 ਸਤੰਬਰ ਨੂੰ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਸਿਧਾਰਥ ਦੀ ਅਚਾਨਕ ਹੋਈ ਮੌਤ ਤੋਂ ਹਰ ਕੋਈ ਸਦਮੇ 'ਚ ਹੈ।