ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਨੂੰ ਸਵੀਮਿੰਗ ਪੂਲ 'ਚ ਸੁੱਟ ਕੇ ਮਨਾਇਆ ਸੀ ਜਨਮਦਿਨ, ਵਾਇਰਲ ਹੋ ਰਹੀ ਥ੍ਰੋਬੈਕ ਵੀਡੀਓ
ਸ਼ਹਿਨਾਜ਼ ਗਿੱਲ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਦੇ ਫੈਨਜ਼ ਉਸ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਅਦਾਕਾਰਾ ਲਈ ਬਹੁਤ ਸਾਰੀਆਂ ਪੋਸਟਾਂ ਕਰਦੇ ਹਨ। ਬੀਤੇ ਸਾਲ ਸ਼ਹਿਨਾਜ਼ ਗਿੱਲ ਦੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਨੂੰ ਸਵੀਮਿੰਗ ਪੂਲ 'ਚ ਸੁੱਟ ਕੇ ਉਸ ਦਾ ਜਨਮਦਿਨ ਮਨਾਇਆ ਸੀ, ਸੋਸ਼ਲ ਮੀਡੀਆ 'ਤੇ ਇਹ ਥ੍ਰੋਬੈਕ ਵੀਡੀਓ ਮੁੜ ਵਾਇਰਲ ਹੋ ਰਹੀ ਹੈ।
ਬਿੱਗ ਬੌਸ 13 ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਵੱਖਰੀ ਪਛਾਣ ਮਿਲੀ। ਸ਼ਹਿਨਾਜ਼ ਦੇ ਅਨੋਖੇ ਤੇ ਮਜ਼ਾਕਿਆ ਅੰਦਾਜ਼ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਬਿੱਗ ਬੌਸ ਦੇ ਵਿੱਚ ਦਰਸ਼ਕਾਂ ਨੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ। ਦੋਹਾਂ ਦੇ ਫੈਨਜ਼ ਇਸ ਜੋੜੀ ਨੂੰ ਨਵਾਂ ਨਾਂਅ ਦਿੱਤਾ ਸਿਡਨਾਜ਼ ਤੇ ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ।
ਸ਼ਹਿਨਾਜ਼ ਗਿੱਲ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ #HBDShehnaazGill ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਅਜਿਹੇ 'ਚ ਸ਼ਹਿਨਾਜ਼ ਤੇ ਸਿਧਾਰਥ ਦੀ ਇੱਕ ਥ੍ਰੋਬੈਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਸਿਧਾਰਥ ਸ਼ੁਕਲਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਸ਼ਹਿਬਾਜ਼ ਨੇ ਸ਼ਹਿਨਾਜ਼ ਗਿੱਲ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਵੀਡੀਓ ਸ਼ੇਅਰ ਕਰ ਭੈਂਣ ਲਈ ਲਿਖਿਆ ਖ਼ਾਸ ਨੋਟ
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਗਿੱਲ ਆਪਣਾ ਜਨਮਦਿਨ ਸੈਲੀਬ੍ਰੇਟ ਕਰਦੀ ਨਜ਼ਰ ਆ ਰਹੀ ਹੈ। ਉਸੇ ਸਮੇਂ, ਸਿਧਾਰਥ ਸ਼ੁਕਲਾ ਦੇ ਨਾਲ ਉਸ ਦੇ ਇੱਕ ਦੋਸਤ ਨੇ ਸ਼ਹਿਨਾਜ਼ ਗਿੱਲ ਨੂੰ ਸਵੀਮਿੰਗ ਪੂਲ ਵਿੱਚ ਸੁੱਟ ਦਿੱਤਾ। ਇਸ ਉੱਤੇ ਦੋਵੇਂ ਮਜ਼ਾਕ ਵਿੱਚ ਇੱਕ ਦੂਜੇ ਨਾਲ ਲੜਦੇ ਨਜ਼ਰ ਆ ਰਹੇ ਹਨ।
ਅੱਜ ਸ਼ਹਿਨਾਜ਼ ਦੇ ਜਨਮਦਿਨ ਉੱਤੇ ਮੁੜ ਇੱਕ ਵਾਰ ਫੇਰ ਇਸ ਵੀਡੀਓ ਨੂੰ ਸਿਡਨਾਜ਼ ਦੇ ਕੁਝ ਫੈਨਜ਼ ਨੇ ਸ਼ੇਅਰ ਕੀਤਾ ਹੈ। ਸ਼ੇਅਰ ਕਰਦੇ ਹੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਫੈਨਜ਼ ਸਿਡਨਾਜ਼ ਦੀ ਇਸ ਜੋੜੀ ਦੇ ਚੰਗੇ ਪਲਾਂ ਨੂੰ ਯਾਦ ਕਰ ਰਹੇ ਹਨ ਤੇ ਇਸ ਵੀਡੀਓ ਨੂੰ ਵੀ ਬਹੁਤ ਪਸੰਦ ਕਰ ਰਹੇ ਹਨ।
View this post on Instagram