'ਬੇਸ਼ਰਮ ਰੰਗ' ਗੀਤ 'ਤੇ ਸ਼ਵੇਤਾ ਤਿਵਾਰੀ ਨੇ ਲਗਾਇਆ ਆਪਣੀ ਦਿਲਕਸ਼ ਅਦਾਵਾਂ ਦਾ ਤੜਕਾ; ਬਾਥਰੂਮ ਤੋਂ ਹੀ ਸ਼ੇਅਰ ਕਰ ਦਿੱਤਾ ਵੀਡੀਓ

Reported by: PTC Punjabi Desk | Edited by: Lajwinder kaur  |  January 18th 2023 03:52 PM |  Updated: January 18th 2023 04:29 PM

'ਬੇਸ਼ਰਮ ਰੰਗ' ਗੀਤ 'ਤੇ ਸ਼ਵੇਤਾ ਤਿਵਾਰੀ ਨੇ ਲਗਾਇਆ ਆਪਣੀ ਦਿਲਕਸ਼ ਅਦਾਵਾਂ ਦਾ ਤੜਕਾ; ਬਾਥਰੂਮ ਤੋਂ ਹੀ ਸ਼ੇਅਰ ਕਰ ਦਿੱਤਾ ਵੀਡੀਓ

Shweta Tiwari viral dance video: ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਪਠਾਨ' ਦਾ ਗੀਤ ‘ਬੇਸ਼ਰਮ ਰੰਗ’ ਇਨ੍ਹੀਂ ਦਿਨੀਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਦੋਵਾਂ ਕਲਾਕਾਰਾਂ ਦੇ ਪ੍ਰਸ਼ੰਸਕ ਇਸ ਗੀਤ ਉਤੇ ਖੂਬ ਪਿਆਰ ਲੁੱਟਾ ਰਹੇ ਹਨ। ਇੰਨਾ ਹੀ ਨਹੀਂ ਬਾਲੀਵੁੱਡ ਅਤੇ ਟੀਵੀ ਦੇ ਕਈ ਸਿਤਾਰੇ ਵੀ ਬੇਸ਼ਰਮ ਰੰਗ ਦੇ ਗੀਤ ਉੱਤੇ ਆਪਣੀ ਡਾਂਸ ਵੀਡੀਓ ਬਣਾ ਚੁੱਕੇ ਹਨ। ਹੁਣ 42 ਸਾਲਾ ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ 'ਤੇ ਵੀ ਬੇਸ਼ਰਮ ਰੰਗ ਦਾ ਖੁਮਾਰ ਚੜਿਆ ਹੈ, ਜਿਸ ਕਰਕੇ ਉਨ੍ਹਾਂ ਨੇ ਬਾਥਰੋਬ ਵਿੱਚ ਹੀ ਆਪਣਾ ਵੀਡੀਓ ਬਣਾ ਦਿੱਤਾ।

ਹੋਰ ਪੜ੍ਹੋ : ਜ਼ਿੰਦਗੀ ਨੂੰ ਹਿੰਮਤ ਤੇ ਹੌਸਲੇ ਦੇ ਨਾਲ ਜਿਉਂਣ ਦਾ ਸੁਨੇਹਾ ਦੇ ਰਿਹਾ ਹੈ ਗੁਰਦਾਸ ਮਾਨ ਦਾ ਨਵਾਂ ਗੀਤ ‘ਚਿੰਤਾ ਨਾ ਕਰ ਯਾਰ’; ਦੇਖੋ ਵੀਡੀਓ

actress shweta tiwari image source: Instagram

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਸ਼ਵੇਤਾ ਤਿਵਾਰੀ ਚਿੱਟੇ ਰੰਗ ਦੇ ਬਾਥਰੋਬ ਪਹਿਨ ਕੇ ਬੇਸ਼ਰਮ ਰੰਗ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸ਼ਵੇਤਾ ਤਿਵਾਰੀ ਡਾਂਸ ਕਰਦੇ ਹੋਏ ਆਪਣੇ ਬਾਥਰੂਮ 'ਚ ਜਾਂਦੀ ਹੈ ਅਤੇ ਫਿਰ ਕੱਪੜੇ ਬਦਲਕੇ ਆਪਣੇ ਹੌਟ ਅਵਤਾਰ ਵਿੱਚ ਆਉਂਦੀ ਹੈ। ਉਹ ਇੱਕ ਯੈਲੋ ਰੰਗ ਦੀ ਸਟਾਈਲਿਸ਼ ਆਊਟ ਫਿੱਟ ਵਿੱਚ ਬਾਹਰ ਆਉਂਦੀ ਹੈ।

tv actress shweta tiwari dance on besharma rang song image source: Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਹੈ- 'ਮੈਂ ਇਸ ਤਰ੍ਹਾਂ ਤਿਆਰ ਹੁੰਦੀ ਹਾਂ.. ਜਦੋਂ ਉਹ ਮੈਨੂੰ 1000 ਵਾਰ ਪੁੱਛਦੇ ਹਨ ਕਿ ਤੁਸੀਂ ਕਦੋਂ ਤੱਕ ਤਿਆਰ ਹੋਵੋਗੇ?' ਸ਼ਵੇਤਾ ਤਿਵਾਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਪ੍ਰਸ਼ੰਸਕਾਂ ਸਮੇਤ ਕਈ ਸੋਸ਼ਲ ਮੀਡੀਆ ਯੂਜ਼ਰਸ ਵੀਡੀਓ ਨੂੰ ਪਸੰਦ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਆਪਣੀ ਟਿੱਪਣੀ ਵਿਚ ਲਿਖਿਆ, 'ਮੈਂ ਇਕ ਸ਼ਰਤ ਨਾਲ ਕਹਿ ਸਕਦਾ ਹਾਂ ਕਿ ਉਹ ਦੀਪਿਕਾ ਪਾਦੁਕੋਣ ਦੀ ਥਾਂ ਲੈ ਸਕਦੀ ਹੈ।' ਇਕ ਹੋਰ ਨੇ ਲਿਖਿਆ, 'ਤੁਹਾਡੇ ਕਾਰਨ ਤੁਹਾਡੀ ਬੇਟੀ ਦੇ ਫਾਲੋਅਰਜ਼ ਨਹੀਂ ਵਧ ਰਹੇ।' ਇਨ੍ਹਾਂ ਤੋਂ ਇਲਾਵਾ ਕਈ ਹੋਰ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਕੇ ਸ਼ਵੇਤਾ ਦੀ ਤਾਰੀਫ ਕੀਤੀ ਹੈ।

image source: Instagram

ਸ਼ਵੇਤਾ ਤਿਵਾਰੀ ਟੀਵੀ ਦੀ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦੀ ਬੇਟੀ ਪਲਕ ਤਿਵਾਰੀ ਵੀ ਸਲਮਾਨ ਖ਼ਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਇਹ ਫ਼ਿਲਮ 2023 'ਚ ਈਦ 'ਤੇ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network