ਕਿਸਾਨਾਂ ਦਾ ਹੌਸਲਾ ਵਧਾਉਣ ਲਈ ਸ਼੍ਰੀ ਬਰਾੜ ਲੈ ਕੇ ਆ ਰਹੇ ਹਨ ‘ਕਿਸਾਨ ਐਂਥਮ-3’
ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਸੱਤ ਮਹੀਨਿਆਂ ਤੋਂ ਲਗਾਤਾਰ ਦਿੱਲੀ ਧਰਨੇ ‘ਤੇ ਬੈਠੇ ਹਨ । ਪੰਜਾਬੀ ਗਾਇਕਾਂ ਵੱਲੋਂ ਵੀ ਲਗਾਤਾਰ ਇਸ ਅੰਦੋਲਨ ਵਿੱਚ ਹਾਜ਼ਰੀ ਲਗਵਾਈ ਜਾ ਰਹੀ ਹੈ । ਕੁਝ ਗਾਇਕ ਤਾਂ ਕਿਸਾਨਾਂ ਨਾਲ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ । ਕਿਸਾਨਾਂ ਦਾ ਸਾਥ ਦੇਣ ਕਰਕੇ ਕੁਝ ਗਾਇਕਾਂ ਨੂੰ ਸਮੇਂ ਦੀਆਂ ਸਰਕਾਰਾਂ ਦੀ ਧੱਕੇਸ਼ਾਹੀ ਦਾ ਵੀ ਸਾਹਮਣਾ ਕਰਨਾ ਪਿਆ ਹੈ ।
ਹੋਰ ਪੜ੍ਹੋ :
Pic Courtesy: Instagram
ਇਹਨਾਂ ਵਿੱਚੋਂ ਇੱਕ ਹਨ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ, ਜਿਨ੍ਹਾਂ ਨੂੰ ਆਪਣੇ ਗੀਤ ‘ਕਿਸਾਨ ਐਂਥਮ’ ਅਤੇ ‘ਕਿਸਾਨ ਐਂਥਮ 2’ ਲਈ ਜੇਲ੍ਹ ਵੀ ਜਾਣਾ ਪਿਆ ਹੈ । ਪਰ ਸਰਕਾਰਾਂ ਦੀ ਧੱਕੇਸ਼ਾਹੀ ਨਾਂ ਤਾਂ ਕਿਸਾਨਾਂ ਦਾ ਹੌਸਲਾ ਤੋੜ ਸਕੀ ਹੈ ਤੇ ਨਾਂ ਹੀ ਸ਼੍ਰੀ ਬਰਾੜ ਵਰਗੇ ਗਾਇਕਾਂ ਦਾ ।
Pic Courtesy: Instagram
ਖ਼ਬਰਾਂ ਮੁਤਾਬਿਕ ਸ਼੍ਰੀ ਬਰਾੜ ਛੇਤੀ ਹੀ ‘ਕਿਸਾਨ ਐਂਥਮ 3’ ਲੈ ਕੇ ਆ ਰਹੇ ਹਨ । ਜਿਸ ਦਾ ਇਸ਼ਾਰਾ ਉਹਨਾਂ ਨੇ ਜੱਸ ਬਾਜਵਾ ਦੇ ਗਾਣੇ ‘ਪੰਜਾਬ ਲਾਪਤਾ’ ਦੇ ਅਖੀਰ ਵਿੱਚ ਦਿੱਤਾ ਹੈ ।
View this post on Instagram
ਪਿਛਲੇ ਦੋ ਕਿਸਾਨ ਐਂਥਮ ਮਨਕੀਰਤ ਔਲਖ, ਜੱਸ ਬਾਜਵਾ, ਜੌਰਡਨ ਸੰਧੂ, ਫ਼ਾਜ਼ਿਲਪੁਰੀਆ, ਦਿਲਪ੍ਰੀਤ ਢਿਲੋਂ, ਡੀਜੇ ਫ਼ਲੋਅ, ਸ਼੍ਰੀ ਬਰਾੜ, ਅਫ਼ਸਾਨਾ ਖ਼ਾਨ ਤੇ ਬੌਬੀ ਸੰਧੂ ਨੇ ਗਾਏ ਸਨ।