ਪੀਟੀਸੀ ਪੰਜਾਬੀ ‘ਤੇ 20 ਮਈ ਤੋਂ ਵੇਖੋ ‘ਡਾਂਸ ਪੰਜਾਬੀ ਡਾਂਸ’ ਸ਼ੋਅ
‘ਡਾਂਸ ਪੰਜਾਬੀ ਡਾਂਸ’ (Dance Punjabi Dance) ਸ਼ੋਅ ਦਾ ਪ੍ਰਸਾਰਣ ਤੁਸੀਂ ਪੀਟੀਸੀ ਪੰਜਾਬੀ ‘ਤੇ 20 ਮਈ ਯਾਨੀ ਕਿ ਅੱਜ ਤੋਂ ਵੇਖ ਸਕਦੇ ਹੋ । ਅੱਜ ਦੇ ਇਸ ਸ਼ੋਅ ‘ਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਚੁਣੇ ਗਏ ਪ੍ਰਤੀਭਾਗੀਆਂ ਦੇ ਆਡੀਸ਼ਨ ਦਿਖਾਏ ਜਾਣਗੇ ।ਇਸ ਸ਼ੋਅ ਦਾ ਪ੍ਰਸਾਰਣ ਅੱਜ ਸ਼ਾਮ ਸੱਤ ਵਜੇ ਤੋਂ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ ।
ਹੋਰ ਪੜ੍ਹੋ : ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ, ਗਾਇਕਾ ਮੋਨਾਲੀ ਠਾਕੁਰ ਦੀ ਮਾਂ ਦਾ ਹੋਇਆ ਦਿਹਾਂਤ, ਗਾਇਕਾ ਨੇ ਲਿਖਿਆ ਭਾਵੁਕ ਨੋਟ
ਜੱਜ ਸਾਹਿਬਾਨਾਂ ਦੀ ਪਾਰਖੀ ਨਜ਼ਰ ਪਰਖੇਗੀ ਟੈਲੇਂਟ
ਪੰਜਾਬ ਦੇ ਵੱਖ-ਵੱਖ ਸ਼ਹਿਰਾ ‘ਚ ਹੋਏ ਆਡੀਸ਼ਨ ਦੇ ਦੌਰਾਨ ਚੁਣੇ ਹੋਏ ਪ੍ਰਤੀਭਾਗੀ ਆਪਣੇ ਡਾਂਸ ਦੇ ਹੁਨਰ ਨੂੰ ਸਾਡੇ ਜੱਜ ਸਾਹਿਬਾਨ ਮਾਣਿਕ ਭਟੇਜਾ,ਗਗੁਨ ਬੇਦੀ ਅਤੇ ਅਦਾਕਾਰਾ ਮਾਨਸੀ ਸ਼ਰਮਾ ਇਨ੍ਹਾਂ ਪ੍ਰਤੀਭਾਗੀਆਂ ਨੂੰ ਵੱਖ-ਵੱਖ ਕਸੌਟੀ ‘ਤੇ ਪਰਖਣਗੇ । ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ ਤੇ ਚੰਡੀਗੜ੍ਹ ਤੋਂ ਇਨ੍ਹਾਂ ਪ੍ਰਤੀਭਾਗੀਆਂ ਦੀ ਚੋਣ ਕੀਤੀ ਹੈ ਅਤੇ ਇਨ੍ਹਾਂ ਸ਼ਾਰਟ ਲਿਸਟ ਕੀਤੇ ਗਏ ਪ੍ਰਤੀਭਾਗੀਆਂ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਹਰ ਕਸੌਟੀ ਤੇ ਜੱਜ ਸਾਹਿਬਾਨ ਪਰਖਣਗੇ । ਸ਼ੋਅ ‘ਚ ਸੈਲੀਬ੍ਰੇਟੀ ਜੱਜ ਵੀ ਸ਼ਾਮਿਲ ਹੋਣਗੇ ।
ਪੀਟੀਸੀ ਨੈੱਟਵਰਕ ਦੇ ਐੱਮ ਡੀ ਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ਇਸ ਸ਼ੋਅ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ‘ਰਿਵਾਇਤੀ ਲੋਕ ਨਾਚਾਂ ਦੇ ਨਾਲ, ਹਿਪ ਹੌਪ ਸਣੇ ਡਾਂਸ ਦਾ ਹਰ ਸਟਾਈਲ ਪ੍ਰਤੀਭਾਗੀ ਪ੍ਰਦਰਸ਼ਿਤ ਕਰਨਗੇ।
ਅਸੀਂ ਗੁਆਂਢੀ ਰਾਜਾਂ ਯੂਪੀ, ਰਾਜਸਥਾਨ ਅਤੇ ਹਰਿਆਣਾ ਤੋਂ ਵੀ ਪ੍ਰਤਿਭਾਵਾਂ ਨੂੰ ਆਕਰਸ਼ਿਤ ਕੀਤਾ ਹੈ। ਦੱਸ ਦਈਏ ਕਿ ਇਸ ਸ਼ੋਅ ਨੂੰ ਜਿੱਤਣ ਵਾਲੇ ਜੇਤੂ ਨੂੰ ਬਿਲਕੁਲ ਨਵਾਂ TVS ਜੁਪੀਟਰ, ਅਤੇ 4,੦੦,੦੦੦ ਰੁਪਏ ਦਾ ਸ਼ਾਨਦਾਰ ਨਕਦ ਇਨਾਮ ਦਿੱਤਾ ਜਾਵੇਗਾ।
- PTC PUNJABI