ਇੰਤਜ਼ਾਰ ਹੋਇਆ ਖ਼ਤਮ, 'ਪੀਟੀਸੀ ਪ੍ਰਾਈਮ ਟਾਈਮ' ਦੇ ਸੰਗ ਵੇਖੋ ਮਨੋਰੰਜਨ ਦੇ ਵੱਖ-ਵੱਖ ਰੰਗ, ਸ਼ਾਮ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਨਿੱਤ ਨਵੇਂ ਕੰਟੈਂਟ ਦਰਸ਼ਕਾਂ ਦੇ ਲਈ ਤਿਆਰ ਕਰਦਾ ਰਿਹਾ ਹੈ । ਇਸੇ ਲੜੀ ਦੇ ਤਹਿਤ ਦਰਸ਼ਕਾਂ ਦੇ ਲਈ ਹੁਣ ਪੀਟੀਸੀ ਪੰਜਾਬੀ ਐਂਟਰਟੇਨਮੈਂਟ ਦਾ ਡਬਲ ਡੋਜ਼ ਦੇਣ ਜਾ ਰਿਹਾ ਹੈ । ਜਿਸ ‘ਚ ਦਰਸ਼ਕਾਂ ਦੇ ਲਈ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵਿਖਾਏ ਜਾਣਗੇ। ਇਹ ਸ਼ੋਅਸ ਅੱਜ ਤੋਂ ਹੀ ਸ਼ੁਰੂ ਹੋਣਗੇ ਤੇ ਦਰਸ਼ਕ ਇਸ ਦਾ ਆਨੰਦ ਮਾਣ ਸਕਣਗੇ।

Reported by: PTC Punjabi Desk | Edited by: Pushp Raj  |  November 20th 2023 05:04 PM |  Updated: November 20th 2023 05:25 PM

ਇੰਤਜ਼ਾਰ ਹੋਇਆ ਖ਼ਤਮ, 'ਪੀਟੀਸੀ ਪ੍ਰਾਈਮ ਟਾਈਮ' ਦੇ ਸੰਗ ਵੇਖੋ ਮਨੋਰੰਜਨ ਦੇ ਵੱਖ-ਵੱਖ ਰੰਗ, ਸ਼ਾਮ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ

PTC Prime Time:  ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਨਿੱਤ ਨਵੇਂ ਕੰਟੈਂਟ ਦਰਸ਼ਕਾਂ ਦੇ ਲਈ ਤਿਆਰ ਕਰਦਾ ਰਿਹਾ ਹੈ । ਇਸੇ ਲੜੀ ਦੇ ਤਹਿਤ ਦਰਸ਼ਕਾਂ ਦੇ ਲਈ ਹੁਣ ਪੀਟੀਸੀ ਪੰਜਾਬੀ ਐਂਟਰਟੇਨਮੈਂਟ ਦਾ ਡਬਲ ਡੋਜ਼ ਦੇਣ ਜਾ ਰਿਹਾ ਹੈ । ਜਿਸ ‘ਚ ਦਰਸ਼ਕਾਂ ਦੇ ਲਈ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵਿਖਾਏ ਜਾਣਗੇ। ਇਹ ਸ਼ੋਅਸ ਅੱਜ ਤੋਂ ਹੀ ਸ਼ੁਰੂ ਹੋਣਗੇ ਤੇ ਦਰਸ਼ਕ ਇਸ ਦਾ ਆਨੰਦ ਮਾਣ ਸਕਣਗੇ। 

ਪੀਟੀਸੀ ਪੰਜਾਬੀ ਵੱਲੋਂ ਕੀਤੇ ਗਏ ਇਸ ਨਵੇਕਲੇ ਉਪਰਾਲੇ ਦੀ ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਸਿਤਾਰਿਆਂ ਸਣੇ ਕਈ ਸੋਸ਼ਲ ਮੀਡੀਆ ਇਨਫਿਊਲੈਂਸਰ ਨੇ ਸ਼ਲਾਘਾ ਕੀਤੀ ਹੈ। ਪੰਜਾਬੀ ਗਾਇਕ ਰੌਸ਼ਨ ਪ੍ਰਿੰਸ, ਕੰਵਰ ਗਰੇਵਾਲ, ਮਲਕੀਤ ਸਿੰਘ, ਜੋਤੀ ਨੂਰਾਂ ਸਣੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਨੇ ਵੀ ਪੀਟੀਸੀ ਦੀ ਟੀਮ ਨੂੰ ਵਧਾਈ ਦਿੱਤੀ ਹੈ।  

ਜਿੱਥੇ ਇੱਕ ਪਾਸੇ ਪਾਲੀਵੁੱਡ ਤੇ ਬਾਲੀਵੁੱਡ ਦੇ ਸੈਲਬਸ ਪੀਟੀਸੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਨਜ਼ਰ ਆਏ, ਉੱਥੇ ਹੀ ਦੂਜੇ ਪਾਸੇ ਮਸ਼ਹੂਰ ਸੋਸ਼ਲ ਮੀਡੀਆ ਇਨਫਿਊਲੈਂਸਰਸ ਕੈਂਡੀ, ਸਪੀਡ ਬ੍ਰੇਕਰਸ ਤੇ ਯੂਟਿਊਬਰ ਰਮਨ ਨੇ ਦਰਸ਼ਕਾਂ ਨੂੰ ਪ੍ਰਾਈਮ ਟਾਈਮ ਵੇਖਣ ਦੀ ਅਪੀਲ ਕੀਤੀ। ਉਨ੍ਹਾਂ ਦਰਸ਼ਕਾਂ ਨੂੰ ਕਿਹਾ ਕਿ ਉਹ ਵੀ ਪ੍ਰਾਈਮ ਟਾਈਮ ਵੇਖਣ ਲਈ ਉਤਸ਼ਾਹਿਤ ਹਨ।

ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਆਪਣੀ ਵਚਨਬੱਧਤਾ ਵਿੱਚ, ਪੀਟੀਸੀ ਪੰਜਾਬੀ ਚੈਨਲ ਨੇ ਇੱਕ ਵਾਰ ਫਿਰ ਆਪਣਾ ਵਾਅਦਾ ਨਿਭਾਇਆ ਹੈ, 20 ਨਵੰਬਰ ਤੋਂ  ਪੀਟੀਸੀ ਪੰਜਾਬੀ ਚੈਨਲ ਦਾ ਪ੍ਰਾਈਮ ਟਾਈਮ ਮਨੋਰੰਜਨ ਨਾਲ ਭਰਪੂਰ ਹੋਵੇਗਾ।

ਪੀਟੀਸੀ ਪੰਜਾਬੀ ‘ਤੇ ਵਿਖਾਏ ਜਾਣ ਵਾਲੇ ‘ਪ੍ਰਾਈਮ ਟਾਈਮ’ ਦੇ ਦੌਰਾਨ ਟੀਵੀ ਸੀਰੀਅਲ, ਸਿਆਸਤ ਦੇ ਰੰਗਾਂ ਨਾਲ ਸਜਿਆ ਸ਼ੋਅ, ਗੀਤ, ਟੈਲੇਂਟ ਨੂੰ ਪਛਾਣ ਦੇਣ ਵਾਲੇ ਰਿਐਲਟੀ ਸ਼ੋਅਸ ਸਣੇ ਹੋਰ ਵੀ ਬਹੁਤ ਕੁਝ ਵਿਖਾਇਆ ਜਾਵੇਗਾ।  ਪੀਟੀਸੀ ਨੈੱਟਵਰਕ ਦੇ ਐੱਮਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਦੀ ਰਹਿਨੁਮਾਈ ‘ਚ ਚੈਨਲ ਤਰੱਕੀ ਦੀਆਂ ਲੀਹਾਂ ‘ਤੇ ਲਗਾਤਾਰ ਅੱਗੇ ਵਧ ਰਿਹਾ ਹੈ । ਚੈਨਲ ਦੇ ਵੱਲੋਂ ਜਿੱਥੇ ਪੰਜਾਬੀ ਸੱਭਿਆਚਾਰ, ਪੰਜਾਬ ਦੇ ਨਾਲ ਸਬੰਧਤ ਮੁੱਦਿਆਂ ਨੂੰ ਪ੍ਰਮੁੱਖਤਾ ਦੇ ਨਾਲ ਉਠਾਇਆ ਜਾਂਦਾ ਹੈ ।

ਪੀਟੀਸੀ ਪ੍ਰਾਈਮ ਟਾਈਮ ਦੀ ਸ਼ੁਰੂਆਤ ਮੌਕੇ ਪੀਟੀਸੀ ਦੇ ਐੱਮਡੀ ਰਾਬਿੰਦਰ ਨਰਾਇਣ ਨੇ ਕਿਹਾ, ਪੰਜਾਬੀ ਦਰਸ਼ਕਾਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਕੋਈ ਡਰਾਮਾ ਸੀਰੀਜ਼ ਅਤੇ ਸ਼ੋਅ ਸ਼ੁਰੂ ਕੀਤੇ ਜਾਣ। ਜਿਸ ਤੋਂ ਬਾਅਦ ਅਸੀਂ ਪ੍ਰਾਈਮ ਟਾਈਮ ‘ਚ ਬਹੁਤ ਹੀ ਜ਼ਿਆਦਾ ਦਿਲਚਸਪ ਸਮੱਗਰੀ ਲੈ ਕੇ ਆਏ ਹਾਂ। ਜੋ ਹਰ ਸ਼ਾਮ 6 ਵਜੇ ਤੋਂ ਸ਼ੁਰੂ ਹੁੰਦਾ ਹੈ । ਮੇਰੀ ਸਾਰੇ ਪੰਜਾਬੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪੰਜਾਬੀ ਚੈਨਲ ਵੇਖੋ। ਚਾਹੇ ਕੋਈ ਵੀ ਚੈਨਲ ਵੇਖੋ, ਪਰ ਪੰਜਾਬੀ ਚੈਨਲ ਹੀ ਵੇਖੋ।'

ਪੀਟੀਸੀ ਨੈੱਟਵਰਕ ਨੇ  ਦੇਸ਼ ਵਿਦੇਸ਼ ‘ਚ ਪੰਜਾਬ ਤੇ ਖ਼ਾਸ ਕਰ ਸਿੱਖ ਭਾਈਚਾਰੇ ਨਾਲ ਸਬੰਧਤ ਗਤੀਵਿਧੀਆਂ ਨੂੰ  ਦੁਨੀਆ ਭਰ ‘ਚ ਪਹੁੰਚਾਇਆ ਹੈ । ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ ਪੀਟੀਸੀ ਪੰਜਾਬੀ ਇਸੇ ਕਾਰਨ ਦੁਨੀਆ ਦਾ ਨੰਬਰ-1ਐਂਟਰਟੇਨਮੈਂਟ ਪੰਜਾਬੀ ਚੈਨਲ ਬਣਿਆ ਹੋਇਆ ਹੈ । ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਮਨੋਰੰਜਨ ਦਾ ਡਬਲ ਡੋਜ਼ ਤਾਂ ਵੇਖਣਾ ਨਾਂ ਭੁੱਲਣਾ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਪੀਟੀਸੀ ਪ੍ਰਾਈਮ ਟਾਈਮ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network