ਵਾਇਸ ਆਫ਼ ਪੰਜਾਬ ਛੋਟਾ ਚੈਂਪ-9ਲਈ ਭੇਜੋ ਆਪਣੀ ਐਂਟਰੀ, ਜਲਦ ਸ਼ੁਰੂ ਹੋਣ ਜਾ ਰਹੇ ਆਡੀਸ਼ਨ
ਤੁਹਾਡੀ ਵੀ ਆਵਾਜ਼ ‘ਚ ਜੇ ਹੈ ਦਮ ਅਤੇ ਤੁਸੀਂ ਵੀ ਗਾਇਕੀ ਦੇ ਖੇਤਰ ‘ਚ ਕਮਾਉਣਾ ਚਾਹੁੰਦੇ ਹੋ ਨਾਮ ਤਾਂ ਸ਼ੁਰੂ ਹੋਣ ਜਾ ਰਿਹਾ ਹੈ ਛੋਟੇ ਸੁਰਬਾਜ਼ਾਂ ਦੇ ਲਈ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-9 (Voice Of Punjab Chota Champ-9 ) । ਜੀ ਹਾਂ ਛੋਟੇ ਬੱਚਿਆਂ ਦੀ ਪ੍ਰਤਿਭਾ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਪੀਟੀਸੀ ਪੰਜਾਬੀ ਦੇ ਵੱਲੋਂ ਆਡੀਸ਼ਨਸ ਕਰਵਾਏ ਜਾ ਰਹੇ ਹਨ ਤਾਂ ਫਿਰ ਦੇਰ ਕਿਸ ਗੱਲ ਦੀ ਹੋ ਜਾਓ ਤਿਆਰ ।
ਹੋਰ ਪੜ੍ਹੋ : ਵਿਸਾਖੀ ਦੇ ਤਿਉਹਾਰ ਦੀਆਂ ਰੌਣਕਾਂ, ਫ਼ਸਲਾਂ ਦੀ ਮੁੱਕ ਰਾਖੀ ਓਏ ਜੱਟਾ ਆਈ ਵਿਸਾਖੀ
ਇਸ ਤਰ੍ਹਾਂ ਭੇਜੋ ਐਂਟਰੀ
ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-9 ਦਾ ਆਗਾਜ਼ ਜਲਦ ਹੀ ਹੋਣ ਜਾ ਰਿਹਾ ਹੈ । ਜੇ ਤੁਹਾਡੀ ਵੀ ਉਮਰ ਹੈ 8 ਤੋਂ 14 ਸਾਲ ਅਤੇ ਸੁਰਾਂ ਤੇ ਰੱਖਦੇ ਹੋ ਵਧੀਆ ਪਕੜ ਤਾਂ ਤੁਸੀਂ ਇਸ ਰਿਆਲਟੀ ਸ਼ੋਅ ‘ਚ ਭਾਗ ਲੈ ਸਕਦੇ ਹੋ । ਸਭ ਤੋਂ ਪਹਿਲਾਂ ਤੁਹਾਨੂੰ ਭੇਜਣਾ ਪਵੇਗਾ ਆਪਣੀ ਆਵਾਜ਼ ‘ਚ ਗਾਏ ਹੋਏ ਗੀਤ ਦਾ ਇੱਕ ਵੀਡੀਓ ।ਤੁਸੀਂ ਆਪਣੀ ਸਿੰਗਿੰਗ ਵੀਡੀਓ ਰਿਕਾਰਡ ਕਰਕੇ ਇਸ ਵਾਟਸ ਐੱਪ ਨੰਬਰ 9811757373 ‘ਤੇ ਭੇਜ ਦਿਓ ।ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਪੀਟੀਸੀ ਪਲੇਅ ਐਪ ‘ਤੇ ਵੀ ਰਜਿਸਟਰ ਕਰਵਾ ਸਕਦੇ ਹੋ ।
ਵਾਇਸ ਆਫ਼ ਪੰਜਾਬ ਛੋਟਾ ਚੈਂਪ-੯ ਲਈ ਜਲਦ ਹੋਣ ਜਾ ਰਹੇ ਆਡੀਸ਼ਨ
ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-9 ਦੇ ਲਈ ਜਲਦ ਹੀ ਆਡੀਸ਼ਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਹੋਣ ਜਾ ਰਹੇ ਹਨ । ਜਿੱਥੋਂ ਪੰਜਾਬ ਦੇ ਛੋਟੇ ਸੁਰੀਲੇ ਸੁਰਬਾਜ਼ਾਂ ਦੀ ਚੋਣ ਦੇ ਲਈ ਆਡੀਸ਼ਨ ਹੋਣਗੇ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਰਿਆਲਟੀ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ । ਜਿਸ ‘ਚ ਵੱਡੇ ਪੱਧਰ ‘ਤੇ ਬੱਚੇ ਭਾਗ ਲੈ ਕੇ ਆਪਣੇ ਗਾਇਕੀ ਦੇ ਹੁਨਰ ਨੂੰ ਦੁਨੀਆ ਸਾਹਮਣੇ ਪੇਸ਼ ਕਰਦੇ ਹਨ ।
- PTC PUNJABI