ਹਿੱਟ ਗੀਤ ‘ਤੂੰ ਲੌਂਗ ਵੇ ਮੈਂ ਲਾਚੀ’ ਗਾਉਣ ਵਾਲੀ ਮੰਨਤ ਨੂਰ ਨੂੰ ਮਾਂ ਦੀ ਆਈ ਯਾਦ, ਵਾਇਸ ਆਫ਼ ਪੰਜਾਬ 14 ਦੌਰਾਨ ਪ੍ਰਤੀਭਾਗੀ ਦਾ ਗੀਤ ਸੁਣ ਹੋਈ ਭਾਵੁਕ
ਪਿਤਾ ਸਿਰਾਂ ਦੇ ਤਾਜ ਮੁਹੰਮਦ ਮਾਂਵਾਂ ਠੰਢੀਆਂ ਛਾਵਾਂ…ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ ।ਜੀ ਹਾਂ ਮਾਪਿਆਂ ਤੋਂ ਬਿਨ੍ਹਾਂ ਬੱਚਿਆਂ ਦੀ ਜ਼ਿੰਦਗੀ ਅਧੂਰੀ ਹੈ । ਪਿਤਾ ਸਿਰਾਂ ਦੇ ਤਾਜ ਹੁੰਦੇ ਨੇ ਤਾਂ ਮਾਂਵਾਂ ਠੰਢੀਆਂ ਛਾਂਵਾਂ ਹੁੰਦੀਆਂ ਹਨ । ਮਾਂ ਦੀ ਬੁੱਕਲ ‘ਚ ਆ ਕੇ ਬੱਚਾ ਖੁਦ ਨੂੰ ਸਭ ਤੋਂ ਜ਼ਿਆਦਾ ਸੁਰੱਖਿਅਤ ਜਗ੍ਹਾ ‘ਤੇ ਮਹਿਸੂਸ ਕਰਦਾ ਹੈ। ਪਰ ਜਿਨ੍ਹਾਂ ਬੱਚਿਆਂ ਦੀਆਂ ਮਾਂਵਾਂ (Mother) ਨਹੀਂ ਹੁੰਦੀਆਂ, ਉਨ੍ਹਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਬੀਤਦੀ ਹੈ।
ਇਸ ਦਾ ਦਰਦ ਉਹੀ ਸਮਝ ਸਕਦੇ ਨੇ ਜਿਨ੍ਹਾਂ ਨੇ ਆਪਣੀਆਂ ਮਾਂਵਾਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ। ਗਾਇਕਾ ਮੰਨਤ ਨੂਰ (Mannat Noor) ਨੂੰ ਵੀ ਉਸ ਵੇਲੇ ਆਪਣੀ ਮਾਂ ਦੀ ਯਾਦ ਆ ਜਾਂਦੀ ਹੈ । ਜਦੋਂ ਦਿਲਜੀਤ ਦੋਸਾਂਝ ਦਾ ਇਹ ਗੀਤ ‘ਨੀ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ’ ਸੁਣਦੀ ਹੈ।
ਇਸ ਗੀਤ ਨੂੰ ਵਾਇਸ ਆਫ਼ ਪੰਜਾਬ -14 (Voice Of Punjab 14)ਦੇ ਮੰਚ ‘ਤੇ ਕਿਸੇ ਪ੍ਰਤੀਭਾਗੀ ਨੇ ਗਾਇਆ ਤਾਂ ਉਨ੍ਹਾਂ ਦਾ ਗੱਚ ਭਰ ਆਇਆ ਅਤੇ ਅੱਖਾਂ ਚੋਂ ਤਿੱਪ ਤਿੱਪ ਹੰਜੂ ਵਹਿ ਤੁਰੇ ।ਵੀਡੀਓ ‘ਚ ਤੁਸੀਂ ਮੰਨਤ ਨੂਰ ਨੂੰ ਕਹਿੰਦੇ ਸੁਣ ਸਕਦੇ ਹੋ ਕਿ ਉਹ ਕਹਿ ਰਹੇ ਹਨ ਕਿ ‘ਮੈਂ ਜਦੋਂ ਵੀ ਇਹ ਗੀਤ ਸੁਣਦੀ ਹਾਂ ਤਾਂ ਮੈਨੂੰ ਆਪਣੀ ਮਾਂ ਯਾਦ ਆ ਜਾਂਦੀ ਹੈ’।
ਅੱਜ ਵਾਇਸ ਆਫ਼ ਪੰਜਾਬ 14 ਦੇ ਸੈਮੀਫਾਈਨਲ ‘ਚ ਵੇਖੋ ਫ਼ਿਲਮ ਸੌਂਗਸ ਰਾਊਂਡ
ਅੱਜ ਯਾਨੀ ਕਿ 29 ਨਵੰਬਰ ਨੂੰ ਸ਼ਾਮ ਸੱਤ ਵਜੇ ਪੀਟੀਸੀ ਪੰਜਾਬੀ ‘ਤੇ ਵਾਇਸ ਆਫ਼ ਪੰਜਾਬ 14 ਦੇ ਸੈਮੀਫਾਈਨਲ ‘ਚ ਦਸ ਸੁਰਬਾਜ਼ ਫ਼ਿਲਮ ਸੌਂਗਸ ਰਾਊਂਡ ‘ਚ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਪ੍ਰਤੀਭਾਗੀਆਂ ਨੇ ਵੱਖੋ ਵੱਖਰੇ ਰਾਊਂਡਸ ਦੇ ਦੌਰਾਨ ਆਪੋ ਆਪਣੀ ਪਰਫਾਰਮੈਂਸ ਦੇ ਕੇ ਜੱਜ ਸਾਹਿਬਾਨਾਂ ਦਾ ਦਿਲ ਜਿੱਤਿਆ ਸੀ ।
ਸਾਡੇ ਜੱਜ ਸਾਹਿਬਾਨ ਸਵੀਤਾਜ ਬਰਾੜ, ਮੰਨਤ ਨੂਰ, ਸਚਿਨ ਆਹੁਜਾ, ਕਪਤਾਨ ਲਾਡੀ, ਸੁਖਸ਼ਿੰਦਰ ਸ਼ਿੰਦਾ ਵੀ ਇਨ੍ਹਾਂ ਪ੍ਰਤੀਭਾਗੀਆਂ ਨੂੰ ਵੱਖ ਵੱਖ ਕਸੌਟੀ ‘ਤੇ ਪਰਖਣਗੇ । ਹੁਣ ਵੇਖਣਾ ਇਹ ਹੋਵੇਗਾ ਕਿ ਕਿਹੜੇ ਪ੍ਰਤੀਭਾਗੀ ਜੱਜ ਸਾਹਿਬਾਨਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰਨਗੇ।
- PTC PUNJABI