ਪੀਟੀਸੀ ਪੰਜਾਬੀ ‘ਤੇ ਜਲਦ ਆ ਰਿਹਾ ‘ਡਾਂਸ ਪੰਜਾਬੀ ਡਾਂਸ’, ਅੱਜ ਹੀ ਭੇਜੋ ਆਪਣੇ ਡਾਂਸ ਦਾ ਵੀਡੀਓ
ਪੀਟੀਸੀ ਪੰਜਾਬੀ ‘ਤੇ ਨਿੱਤ ਨਵੇਂ ਟੈਲੇਂਟ ਦੀ ਖੋਜ ਦੇ ਲਈ ਰਿਆਲਟੀ ਸ਼ੋਅਜ਼ ਸ਼ੁਰੂ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਨਵਾਂ ਸ਼ੋਅ 'ਡਾਂਸ ਪੰਜਾਬੀ ਡਾਂਸ' (Dance Punjabi Dance) ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਜੇ ਤੁਸੀਂ ਵੀ ਨੱਚਣ ਦੇ ਸ਼ੁਕੀਨ ਅਤੇ ਦੁਨੀਆ ਨੂੰ ਵਿਖਾਉਣਾ ਚਾਹੁੰਦੇ ਹੋ ਆਪਣਾ ਹੁਨਰ ਤਾਂ ਅੱਜ ਹੀ ਭੇਜੋ ਆਪਣਾ ਦੋ ਮਿੰਟ ਦਾ ਡਾਂਸ ਵੀਡੀਓ ।
ਹੋਰ ਪੜ੍ਹੋ : ਈਦ ਦੇ ਜਸ਼ਨ ‘ਚ ਸ਼ਾਮਿਲ ਹੋਏ ਗਾਇਕ ਦਿਲਜੀਤ ਦੋਸਾਂਝ, ਮੁਸਲਿਮ ਭਾਈਚਾਰੇ ਨੂੰ ਦਿੱਤੀ ਵਧਾਈ
ਡਾਂਸ ਪੰਜਾਬੀ ਡਾਂਸ ਦੇ ਲਈ ਬਠਿੰਡਾ, ਜਲੰਧਰ, ਅੰਮ੍ਰਿਤਸਰ ਤੇ ਮੋਹਾਲੀ ‘ਚ ਆਡੀਸ਼ਨ ਹੋਣਗੇ । ਇਸ ਲਈ ਖਿੱਚ ਲਓ ਤਿਆਰੀ ਆਡੀਸ਼ਨਸ ਦੇ ਲਈ । ਇਸ ਰਿਆਲਟੀ ਸ਼ੋਅ ਦੀ ਖ਼ਾਸ ਗੱਲ ਇਹ ਹੈ ਕਿ ਤੁਸੀਂ ਭਾਵੇਂ ਕਲਾਸੀਕਲ ਡਾਂਸ ਦਾ ਸ਼ੌਂਕ ਰੱਖਦੇ ਹੋ, ਭੰਗੜੇ, ਹਿੱਪਹੌਪ ਜਾਂ ਫਿਰ ਡਾਂਸ ਦੀ ਕੋਈ ਵੀ ਵੰਨਗੀ ਹੋਵੇ ।
ਹਰ ਪ੍ਰਤੀਭਾਗੀ ਇਸ ਡਾਂਸ ਸ਼ੋਅ ‘ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਸਕਦਾ ਹੈ।ਇਸ ਸ਼ੋਅ ‘ਚ ਭਾਗ ਲੈਣ ਦੇ ਲਈ ਤੁਹਾਡੀ ਉਮਰ ਘੱਟੋ ਘੱਟ ਅਠਾਰਾਂ ਸਾਲ ਦੀ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਵੱਧ ਉਮਰ ਦੇ ਪ੍ਰਤੀਭਾਗੀ ਭਾਗ ਲੈ ਸਕਦੇ ਹਨ । ਸੋ ਫਿਰ ਦੇਰ ਕਿਸ ਗੱਲ। ਅੱਜ ਹੀ ਭੇਜੋ ਆਪਣੇ ਡਾਂਸ ਦਾ ਦੋ ਮਿੰਟ ਦਾ ਵੀਡੀਓ । ਆਓ ਅਤੇ ਛਾ ਜਾਓ ।
- PTC PUNJABI