ਜਾਇਦਾਦ ਦੇ ਲਈ ਭਰਾ ਹੀ ਬਣਿਆ ਆਪਣੀ ਭਤੀਜੀ ਦੀ ਮੌਤ ਦਾ ਜ਼ਿੰਮੇਵਾਰ, ਵੇਖੋ ‘ਖ਼ਬਰਦਾਰ’ ਸੀਰੀਜ਼ ਦਾ ਨਵਾਂ ਐਪੀਸੋਡ ‘ਜਨੂੰਨੀਅਤ’

ਅੱਜ ਕੱਲ੍ਹ ਪੈਸਾ ਹੀ ਹਰ ਪਾਸੇ ਪ੍ਰਧਾਨ ਹੈ ।ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ‘ਚ ਇਨਸਾਨ ਆਪਣੇ ਖੁਨ ਦੇ ਰਿਸ਼ਤਿਆਂ ਨੂੰ ਵੀ ਅੱਖੋਂ ਪਰੋਖੇ ਕਰ ਦਿੰਦਾ ਹੈ । ਪੀਟੀਸੀ ਪੰਜਾਬੀ ‘ਤੇ ਦਿਖਾਏ ਜਾਣ ਵਾਲੇ ਪ੍ਰਾਈਮ ਟਾਈਮ ਦੇ ਦੌਰਾਨ ਪ੍ਰਸਾਰਿਤ ਹੋਣ ਵਾਲੇ ਖ਼ਬਰਦਾਰ ਲੜੀਵਾਰ ‘ਚ ਵੀ ਕੁਝ ਅਜਿਹੇ ਹੀ ਤਿੜਕਦੇ ਰਿਸ਼ਤਿਆਂ ਦੀਆਂ ਕਹਾਣੀਆਂ ਨੂੰ ਵਿਖਾਇਆ ਜਾਂਦਾ ਹੈ ।

Reported by: PTC Punjabi Desk | Edited by: Shaminder  |  November 29th 2023 04:41 PM |  Updated: November 29th 2023 04:41 PM

ਜਾਇਦਾਦ ਦੇ ਲਈ ਭਰਾ ਹੀ ਬਣਿਆ ਆਪਣੀ ਭਤੀਜੀ ਦੀ ਮੌਤ ਦਾ ਜ਼ਿੰਮੇਵਾਰ, ਵੇਖੋ ‘ਖ਼ਬਰਦਾਰ’ ਸੀਰੀਜ਼ ਦਾ ਨਵਾਂ ਐਪੀਸੋਡ ‘ਜਨੂੰਨੀਅਤ’

ਅੱਜ ਕੱਲ੍ਹ ਪੈਸਾ ਹੀ ਹਰ ਪਾਸੇ ਪ੍ਰਧਾਨ ਹੈ ।ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ‘ਚ ਇਨਸਾਨ ਆਪਣੇ ਖੁਨ ਦੇ ਰਿਸ਼ਤਿਆਂ ਨੂੰ ਵੀ ਅੱਖੋਂ ਪਰੋਖੇ ਕਰ ਦਿੰਦਾ ਹੈ । ਪੀਟੀਸੀ ਪੰਜਾਬੀ ‘ਤੇ ਦਿਖਾਏ ਜਾਣ ਵਾਲੇ ਪ੍ਰਾਈਮ ਟਾਈਮ ਦੇ ਦੌਰਾਨ ਪ੍ਰਸਾਰਿਤ ਹੋਣ ਵਾਲੇ ਖ਼ਬਰਦਾਰ (Khabardaar) ਲੜੀਵਾਰ ‘ਚ ਵੀ ਕੁਝ ਅਜਿਹੇ ਹੀ ਤਿੜਕਦੇ ਰਿਸ਼ਤਿਆਂ ਦੀਆਂ ਕਹਾਣੀਆਂ ਨੂੰ ਵਿਖਾਇਆ ਜਾਂਦਾ ਹੈ । ਇਸੇ ਲੜੀਵਾਰ ਦੇ ਦੌਰਾਨ ਹੁਣ ਨਵੀਂ   ਕਹਾਣੀ ‘ਜਨੂੰਨੀਅਤ’ (janooniyatt) ਵਿਖਾਈ ਜਾ ਰਹੀ ਹੈ ।

ਹੋਰ ਪੜ੍ਹੋ : ਸੰਗੀਤ ਸਮਰਾਟ ਚਰਨਜੀਤ ਆਹੂਜਾ ਦਾ ਅੱਜ ਹੈ ਜਨਮ ਦਿਨ, ਪੁੱਤਰ ਸਚਿਨ ਆਹੁਜਾ ਨੇ ਜਨਮ ਦਿਨ ਦੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਸਤਵਿੰਦਰ ਬੁੱਗਾ ਨੇ ਵੀ ਆਪਣੇ ਸੰਗੀਤ ਗੁਰੁ ਨੂੰ ਦਿੱਤੀ ਵਧਾਈ

ਜਿਸ ‘ਚ ਦੋ ਭਰਾਵਾਂ ਦੀ ਕਹਾਣੀ ਦਿਖਾਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਖੁਨ ਸਫੇਦ ਹੋ ਚੁੱਕੇ ਹਨ ਅਤੇ ਜਾਇਦਾਦ ਦੀ ਖਾਤਿਰ ਇੱਕ ਭਰਾ ਦੀ ਮੌਤ ਤੋਂ ਬਾਅਦ ਮ੍ਰਿਤਕ ਭਰਾ ਦੇ ਪਰਿਵਾਰ ਨੂੰ ਏਨਾਂ ਕੁ ਤੰਗ ਕੀਤਾ ਜਾਂਦਾ ਹੈ ਕਿ ਉਸ ਦੀ ਧੀ ਖੁਦਕੁਸ਼ੀ ਤੱਕ ਵਰਗਾ ਕਦਮ ਚੁੱਕ ਲੈਂਦੀ ਹੈ। ਕਦੇ ਰਾਹ ਜਾਂਦੇ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ ਅਤੇ ਕਦੇ ਡਰਾਵੇ ਦਿੱਤੇ ਜਾਂਦੇ ਹਨ ।

ਜਿਸ ਦੇ ਚੱਲਦਿਆਂ ਮ੍ਰਿਤਕ ਭਰਾ ਦੀ ਕੁੜੀ ਖੁਦਕੁਸ਼ੀ ਕਰ ਲੈਂਦੀ ਹੈ। ਇਸ ਤੋਂ ਬਾਅਦ ਪੁਲਿਸ ਦੀ ਜਾਂਚ ਸ਼ੁਰੂ ਹੁੰਦੀ ਹੈ । ਹੁਣ ਕਹਾਣੀ ‘ਚ ਕੀ ਟਵਿਸਟ ਆਉਂਦਾ ਹੈ । ਕੀ ਇਸ ਖੁਦਕੁਸ਼ੀ ਦੇ ਲਈ ਜ਼ਿੰਮੇਵਾਰ ਭਰਾ ਨੂੰ ਕੀ ਸਜ਼ਾ ਮਿਲ ਪਾਏਗੀ ? ਧੀ ਦੀ ਮੌਤ ਤੋਂ ਬਾਅਦ ਮਾਂ ਦਾ ਕੀ ਹੋਵੇਗਾ ? ਕਿਸ ਤਰ੍ਹਾਂ ਪਤੀ ਤੋਂ ਬਗੈਰ ਪਤਨੀ ਆਪਣਾ ਜੀਵਨ ਬਸਰ ਕਰੇਗੀ ।

ਇਨ੍ਹਾਂ ਸਭ ਸਵਾਲਾਂ ਦੇ ਜਵਾਬ ਵੇਖਣ ਦੇ ਲਈ ਵੇਖਣਾ ਨਾ ਭੁੱਲਣਾ ਸੀਰੀਜ਼ ‘ਖ਼ਬਰਦਾਰ’ ‘ਚ ‘ਜਨੂੰਨੀਅਤ’ ਦਾ ਨਵਾਂ ਐਪੀਸੋਡ ਸੋਮਾਵਾਰ ਤੋਂ ਸ਼ੁੱਕਰਵਾਰ ਤੱਕ, ਰਾਤ ੯ ਵਜੇ, ਸਿਰਫ਼ ਪੀਟੀਸੀ ਪੰਜਾਬੀ ‘ਤੇ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network