ਨਿਸ਼ਾਨੇਬਾਜ਼ ਕੋਨਿਕਾ ਲਾਇਕ ਨੇ ਕੀਤੀ ਖੁਦਕੁਸ਼ੀ, ਸੋਨੂੰ ਸੂਦ ਨੇ ਜਤਾਇਆ ਦੁੱਖ
ਨਿਸ਼ਾਨੇਬਾਜ਼ ਕੋਨਿਕਾ ਲਾਇਕ (konica layak) ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਗਈ ਹੈ ।ਉਸ ਦੇ ਦਿਹਾਂਤ ‘ਤੇ ਹਰ ਕੋਈ ਹੈਰਾਨ ਹੈ । ਮੀਡੀਆ ਰਿਪੋਰਟਸ ਮੁਤਾਬਕ ਕੋਨਿਕਾ ਨੇ ਖੁਦਕੁਸ਼ੀ ਕੀਤੀ ਹੈ । ਕੋਨਿਕਾ ਦੀ ਇਸ ਮੌਤ ਤੋਂ ਬਾਅਦ ਅਦਾਕਾਰ ਸੋਨੂੰ ਸੂਦ (Sonu Sood) ਵੀ ਹੈਰਾਨ ਹਨ ਅਤੇ ਉਨ੍ਹਾਂ ਨੇ ਕੋਨਿਕਾ ਦੀ ਮੌਤ ‘ਤੇ ਦੁੱਖ ਜਤਾਇਆ ਹੈ । ਸੋਨੂੰ ਸੂਦ ਨੇ ਇੱਕ ਟਵੀਟ ਕਰਦੇ ਹੋਏ ਲਿਖਿਆ ਕਿ ‘ਇਸ ਦੁਖਦ ਖਬਰ ਦੇ ਨਾਲ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਹੈ ।
image From instagram
ਹੋਰ ਪੜ੍ਹੋ : ਕੋਰੋਨਾ ਵਾਇਰਸ ਦਾ ਸਾਇਆ ਮਿਸ ਵਰਲਡ 2021 ‘ਤੇ ਵੀ, 17 ਪ੍ਰਤੀਭਾਗੀ ਕੋਰੋਨਾ ਪਾਜ਼ੀਟਿਵ
ਮੈਨੂੰ ਯਾਦ ਹੈ ਕਿ ਜਦੋਂ ਕੋਨਿਕਾ ਨੂੰ ਰਾਈਫਲ ਭੇਂਟ ਕੀਤੀ ਸੀ ਤਾਂ ਉਸ ਨੇ ਮੇਰੇ ਨਾਲ ਓਲਪਿੰਕ ‘ਚ ਮੈਡਲ ਲਿਆਉਣ ਦਾ ਵਾਅਦਾ ਕੀਤਾ ਸੀ । ਅੱਜ ਉਹ ਖਤਮ ਹੋ ਗਿਆ ਹੈ । ਈਸ਼ਵਰ ਉਨ੍ਹਾਂ ਦੇ ਪਰਿਵਾਰ ਨੂੰ ਸ਼ਕਤੀ ਦੇਵੇ’। ਕੋਨਿਕਾ ਨੇ ਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਈ ਸੀ ਅਤੇ ਝਾਰਖੰਡ ਦੇ ਲਈ ਕਈ ਮੈਡਲ ਵੀ ਜਿੱਤੇ ਸਨ ।
image From instagram
ਕੋਨਿਕਾ ਲਾਇਕ ਦੇ ਘਰ ਦੀ ਹਾਲਤ ਏਨੀ ਮਾੜੀ ਸੀ ਕਿ ਉਸ ਕੋਲ ਰਾਈਫਲ ਖਰੀਦਣ ਲਈ ਵੀ ਪੈਸੇ ਨਹੀਂ ਸਨ । ਇਸ ਕਾਰਨ ਉਹ ਆਪਣੇ ਦੋਸਤਾਂ ਤੋਂ ਉਧਾਰ ਪੈਸੇ ਲੈ ਕੇ ਟੂਰਨਾਮੈਂਟ ਖੇਡਣ ਲਈ ਜਾਂਦੀ ਸੀ । ਰਾਈਫਲ ਲਈ ਕੋਨਿਕਾ ਨੇ ਸੋਨੂੰ ਸੂਦ ਨੂੰ ਵੀ ਟਵੀਟ ਕੀਤਾ ਸੀ । ਜਿਸ ਤੋਂ ਬਾਅਦ ਸੋਨੂੰ ਸੂਦ ਨੇ ਕੋਨਿਕਾ ਨੂੰ ਢਾਈ ਲੱਖ ਦੀ ਜਰਮਨ ਰਾਈਫਲ ਭੇਜੀ ਸੀ । ਇਸ ਦੇ ਨਾਲ ਹੀ ਸੋਨੂੰ ਸੂਦ ਨੇ ਕੋਨਿਕਾ ਦੇ ਨਾਲ ਫੋਨ ‘ਤੇ ਗੱਲਬਾਤ ਵੀ ਕੀਤੀ ਸੀ ।
View this post on Instagram