ਪਿਆਰ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ‘ਸ਼ੂਟਰ’ ਫ਼ਿਲਮ ਦਾ ਰੋਮਾਂਟਿਕ ਗੀਤ ਜੱਸ ਮਾਣਕ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਪੰਜਾਬੀ ਗਾਇਕੀ ਤੋਂ ਅਦਾਕਾਰੀ ‘ਚ ਕਦਮ ਰੱਖਣ ਜਾ ਰਹੇ ਜੈ ਰੰਧਾਵਾ ਦੀ ਆਉਣ ਵਾਲੀ ਫ਼ਿਲਮ ਸ਼ੂਟਰ ਹਰ ਪਾਸੇ ਖੂਬ ਚਰਚਾ ਬਟੋਰ ਰਹੀ ਹੈ। ਜਿਸਦੇ ਚੱਲਦੇ ਫ਼ਿਲਮ ਦੇ ਗੀਤ ਵੀ ਦਰਸ਼ਕਾਂ ਦੀ ਝੋਲੀ ਪੈ ਰਹੇ ਨੇ। ਹਾਲ ਹੀ ‘ਚ ਇਸ ਫ਼ਿਲਮ ਦਾ ਮਾਂ ਗੀਤ ਦਰਸ਼ਕਾਂ ਦੇ ਸਨਮੁਖ ਹੋਇਆ ਸੀ, ਜੋ ਕਾਫੀ ਮਕਮੂਲ ਹੋਇਆ ਹੈ। ਇਸ ਤੋਂ ਬਾਅਦ ਫ਼ਿਲਮ ਦਾ ਰੋਮਾਂਟਿਕ ਗੀਤ ਰਿਲੀਜ਼ ਕੀਤਾ ਗਿਆ ਹੈ। ਜੀ ਹਾਂ ਜੱਸ ਮਾਣਕ ਦੀ ਆਵਾਜ਼ ‘ਗੱਲ ਸੁਣ’ ਗੀਤ ਦਰਸ਼ਕਾਂ ਦੀ ਝੋਲੀ ਪੈ ਚੁੱਕਿਆ ਹੈ। ਇਸ ਗੀਤ ਨੂੰ ਜੱਸ ਮਾਣਕ ਨੇ ਬਾਕਮਾਲ ਗਾਇਆ ਹੈ।
ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਤੇ ਗੀਤ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ। ਇਸ ਗਾਣੇ ਦੇ ਬੋਲ ਜੱਸ ਮਾਣਕ ਦੀ ਕਲਮ ‘ਚੋਂ ਹੀ ਨਿਕਲੇ ਤੇ ਮਿਊਜ਼ਿਕ ਰਜਤ ਨਾਗਪਾਲ ਨੇ ਦਿੱਤਾ ਹੈ। ਇਸ ਗਾਣੇ ਨੂੰ ਗੀਤ ਐੱਮ.ਪੀ ਥ੍ਰੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਜੈ ਰੰਧਾਵਾ ਤੇ Swaalina ਉੱਤੇ ਫਿਲਮਾਇਆ ਗਿਆ ਹੈ।
ਜੇ ਗੱਲ ਕਰੀਏ ਫ਼ਿਲਮ ਦੀ ਤਾਂ ਇਸ ਫ਼ਿਲਮ ‘ਚ ਜੈ ਰੰਧਾਵਾ ਸੁੱਚਾ ਨਾਂਅ ਦੇ ਗੈਂਗਸਟਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫ਼ਿਲਮ ‘ਚ ਕਈ ਹੋਰ ਵੱਡੇ ਸਟਾਰ ਜਿਵੇਂ ਵੱਡਾ ਗਰੇਵਾਲ, ਕਨਿਕਾ ਮਾਨ ਤੋਂ ਇਲਾਵਾ ਕਈ ਹੋਰ ਕਲਾਕਾਰ ਦਿਖਾਈ ਦੇਣਗੇ। ਇਸ ਨੂੰ ਕੇਵੀ ਢਿੱਲੋਂ, ਖੁਸ਼ ਪਰਮਾਰ, ਆਸ਼ੂ ਮੁਨੀਸ਼ ਸਾਹਨੀ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਦੀ ਕਹਾਣੀ ਵਾਹਿਦ ਬ੍ਰਦਰਸ ਨੇ ਲਿਖੀ ਹੈ। ਫ਼ਿਲਮ ਨੂੰ ਟਰੂ ਮੇਕਰਸ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਸ਼ੂਟਰ ਫ਼ਿਲਮ 21 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।