ਪਹਿਲਾਂ ਤੋਂ ਬੇਹੱਦ ਪਤਲੀ ਹੋਈ ਸੋਨਾਕਸ਼ੀ ਸਿਨ੍ਹਾ, ਬੋਲਡ ਤਸਵੀਰਾਂ ਹੋਈਆਂ ਵਾਇਰਲ 

Reported by: PTC Punjabi Desk | Edited by: Rupinder Kaler  |  November 15th 2018 01:05 PM |  Updated: November 15th 2018 01:09 PM

ਪਹਿਲਾਂ ਤੋਂ ਬੇਹੱਦ ਪਤਲੀ ਹੋਈ ਸੋਨਾਕਸ਼ੀ ਸਿਨ੍ਹਾ, ਬੋਲਡ ਤਸਵੀਰਾਂ ਹੋਈਆਂ ਵਾਇਰਲ 

ਬਾਲੀਵੁੱਡ ਐਕਟਰੈੱਸ ਸੋਨਾਕਸ਼ੀ ਏਨੀਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਸੋਨਾਕਸ਼ੀ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆ ਹਨ, ਜਿਸ ਵਿੱਚ ਉਹ ਪਹਿਲਾਂ ਤੋਂ ਪਤਲੀ ਅਤੇ ਬੇਹੱਦ ਹਾਟ ਲੱਗ ਰਹੀ ਹੈ ।

ਹੋਰ ਵੇਖੋ :ਫਿਲਮ ‘ਕੇਦਾਰਨਾਥ’ ਦਾ ਦੂਜਾ ਗਾਣਾ ਰਿਲੀਜ਼, ਗਾਣੇ ‘ਚ ਸਾਰਾ ਤੇ ਸੁਸ਼ਾਂਤ ਦੇ ਰੋਮਾਂਸ ਨੇ ਛੇੜੀ ਚਰਚਾ

sonakshi-sinha sonakshi-sinha

ਸੋਨਾਕਸ਼ੀ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਕਾਫੀ ਮੋਟੀ ਦਿਖਾਈ ਦਿੰਦੀ ਸੀ । ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਦਬੰਗ' ਤੋਂ ਕੀਤੀ ਸੀ । ਲੋਕਾਂ ਨੇ ਉਹਨਾਂ ਦੀ ਅਦਾਕਾਰੀ ਦੀ ਤਾਂ ਤਾਰੀਫ ਕੀਤੀ ਸੀ ਪਰ ਉਹਨਾਂ ਦੇ ਵਜਨ ਨੂੰ ਲੈ ਕੇ ਕਾਫੀ ਕਮੈਂਟ ਕੀਤੇ ਸਨ ।ਹੋਲੀ ਹੋਲੀ ਸੋਨਾਕਸ਼ੀ ਨੇ ਆਪਣਾ ਵਜਨ ਕਾਫੀ ਘੱਟ ਕਰ ਲਿਆ ਹੈ ।

ਹੋਰ ਵੇਖੋ :ਅਕਸ਼ੇ ਕੁਮਾਰ ਨੇ ਰਿਲੀਜ਼ ਕੀਤਾ 2.0 ਦਾ ਪੋਸਟਰ,ਨੈਗੇਟਿਵ ਰੋਲ ‘ਚ ਨਜ਼ਰ ਆਉਣਗੇ ਅਕਸ਼ੇ ਕੁਮਾਰ

sonakshi-sinha sonakshi-sinha

ਸੋਨਾਕਸ਼ੀ ਨੇ ਵਜਨ ਘਟਾਉਣ ਲਈ ਕਾਫੀ ਮਿਹਨਤ ਕੀਤੀ ਹੈ ਕਿਉਂਕਿ ਇੱਕ ਵਾਰ ਸੋਨਾਕਸ਼ੀ ਨੇ ਕਿਹਾ ਸੀ ਕਿ ਉਹਨਾਂ ਨੂੰ ਜਿੱਮ ਜਾਣਾ ਪਸੰਦ ਨਹੀਂ ਪਰ ਉਹਨਾਂ ਨੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਬਹੁਤ ਮਿਹਨਤ ਕੀਤੀ ਹੈ ਤੇ ਬਹੁਤ ਜਿਆਦਾ ਪਸੀਨਾ ਬਹਾਇਆ ਹੈ ।ਇਥੇ ਹੀ ਬੱਸ ਨਹੀਂ ਸੋਨਾਕਸ਼ੀ ਨੇ ਆਪਣੇ ਖਾਣ ਪੀਣ ਤੇ ਵੀ ਖਾਸ ਧਿਆਨ ਦਿੱਤਾ ਹੈ ।

ਹੋਰ ਵੇਖੋ :ਜੱਟ ਦਾ ਪਜਾਮਾ ਮੋਡੀਫਾਈ ਕਰਕੇ ਮਰ ਜਾਣੀ ਨੇ ਪਾ ਲਿਆ ਪਲਾਜ਼ੋ

sonakshi-sinha sonakshi-sinha

ਸੋਨਾਕਸ਼ੀ ਯੋਗਾ ਨੂੰ ਵਜਨ ਘੱਟ ਕਰਨ ਦਾ ਸਭ ਤੋਂ ਵਧੀਆ ਸਾਧਨ ਮੰਨਦੀ ਹੈ ।ਸੋਨਾਕਸ਼ੀ ਦਾ ਕਹਿਣਾ ਹੈ ਕਿ ਜਦੋਂ ਲੋਕ ਉਹਨਾਂ ਨੂੰ ਪਹਿਲਾਂ ਤੋਂ ਜਿਅਦਾ ਸੁੰਦਰ ਅਤੇ ਜਵਾਨ ਦੱਸਦੇ ਹਨ ਤਾਂ ਉਹਨਾਂ ਨੂੰ ਬਹੁਤ ਵਧੀਆਬ ਲੱਗਦਾ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨਾਕਸ਼ੀ  ਫਿਲਮ ' ਹੈਪੀ ਫਿਰ ਸੇ ਭਾਗ ਜਾਏਗੀ' ਵਿੱਚ ਨਜ਼ਰ ਆਈ ਸੀ । ਹੁਣ ਉਹ ਕਰਨ ਜੋਹਰ ਦੀ ਆਉਣ ਵਾਲੀ ਫਿਲਮ 'ਕਲੰਕ' ਵਿੱਚ ਨਜ਼ਰ ਆਏਗੀ ।

ਹੋਰ ਵੇਖੋ :ਛੱਠ ਪੂਜਾ ‘ਤੇ ਰਿਤਿਕ ਰੋਸ਼ਨ ਨੇ ਵੀਡਿਓ ਕੀਤਾ ਸ਼ੇਅਰ, ਦੇਖੋ ਕੀ ਖਾਸ ਹੈ ਇਸ ਵੀਡਿਓ ‘ਚ

sonakshi-sinha sonakshi-sinha


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network