‘Jatt Mannya’ ਗੀਤ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਿਵਜੋਤ ਤੇ ਗਿੰਨੀ ਕਪੂਰ ਦੀ ਜੋੜੀ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  August 01st 2021 05:27 PM |  Updated: August 01st 2021 05:27 PM

‘Jatt Mannya’ ਗੀਤ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਿਵਜੋਤ ਤੇ ਗਿੰਨੀ ਕਪੂਰ ਦੀ ਜੋੜੀ, ਦੇਖੋ ਵੀਡੀਓ

ਪੰਜਾਬੀ ਗਾਇਕ ਸ਼ਿਵਜੋਤ ਜੋ ਕਿ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ। ਇਸ ਸਿਲਸਿਲੇ ਦੇ ਚੱਲਦੇ ਉਹ ਆਪਣੇ ਇੱਕ ਹੋਰ ਨਵੇਂ ਗੀਤ ‘Jatt Mannya’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਨੇ। ਜੀ ਹਾਂ ਇਸ ਰੋਮਾਂਟਿਕ ਗੀਤ ਨੂੰ ਵੀ ਸ਼ਿਵਜੋਤ ਨੇ ਹੀ ਲਿਖਿਆ ਹੈ ਤੇ ਗਾਇਆ ਵੀ ਖੁਦ ਹੀ ਹੈ।

singer shivjot image Image Source: youtube

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਰਾਓ ਨੇ ਆਪਣੇ 9 ਮਹੀਨਿਆਂ ਦੇ ਪੁੱਤਰ ਵੀਰ ਅਤੇ ਪਤੀ ਅਨਮੋਲ ਨਾਲ ਪਹਿਲੀ ਪਰਿਵਾਰਕ ਤਸਵੀਰ ਕੀਤੀ ਸਾਂਝੀ

ਹੋਰ ਪੜ੍ਹੋ : Happy Friendship Day 2021: ਧਰਮਿੰਦਰ ਨੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਅਮਿਤਾਭ ਬੱਚਨ ਨਾਲ ਸ਼ੋਲੇ ਫ਼ਿਲਮ ਦੀ ਮਿੱਠੀ ਜਿਹੀ ਯਾਦ ਕੀਤੀ ਸਾਂਝੀ

shivjot new song jatt mannya Image Source: youtube

ਸ਼ਿਵਜੋਤ ਨੇ ਇਸ ਗੀਤ ਨੂੰ ਕੁੜੀ ਦੇ ਪੱਖ ਤੋਂ ਗਾਇਆ ਹੈ। ਮੁਟਿਆਰ ਜਿਸ ਨਾਲ ਪਿਆਰ ਕਰਦੀ ਹੈ ਉਸ ਮੁੰਡੇ ਨੂੰ ਮਿਲਣ ਲਈ ਆਪਣੀ ਮੰਮੀ ਨੂੰ ਮਨਾ ਰਹੀ ਹੈ । ਇਸ ਪਿਆਰੇ ਜਿਹੇ ਗੀਤ ‘ਚ ਸ਼ਿਵਜੋਤ ਤੇ ਗਿੰਨੀ ਕਪੂਰ ਦੀ ਪਿਆਰੀ ਜਿਹੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦਰਸ਼ਕਾਂ ਨੂੰ ਇਹ ਗੀਤ ਖੂਬ ਪਸੰਦ ਆ ਰਿਹਾ ਹੈ ।

inside image of singer shivjot and model ginni kapoor Image Source: youtube

‘The Boss’ ਨੇ ਇਸ ਗੀਤ ਨੂੰ ਆਪਣੀ ਸੰਗੀਤਕ ਧੁਨਾਂ ਦੇ ਨਾਲ ਸ਼ਿੰਗਾਰਿਆ ਹੈ। ਗਾਣੇ ਦਾ ਸ਼ਾਨਦਾਰ ਵੀਡੀਓ Yaadu Brar ਨੇ ਤਿਆਰ ਕੀਤਾ ਹੈ। ਇਸ ਗੀਤ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ। ਜੇ ਗੱਲ ਕਰੀਏ ਸ਼ਿਵਜੋਤ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network