ਦੇਖੋ ਵੀਡੀਓ : ਪਿਆਰ ਦੇ ਰੰਗਾਂ ਨਾਲ ਭਰਿਆ ਗੁਰਨਜ਼ਰ ਤੇ ਸ਼ਰਲੀ ਸੇਤੀਆ ਦਾ ਨਵਾਂ ਗੀਤ ‘Tere Naal Rehniya’ ਹੋਇਆ ਰਿਲੀਜ਼

Reported by: PTC Punjabi Desk | Edited by: Lajwinder kaur  |  September 26th 2021 12:45 PM |  Updated: September 26th 2021 12:48 PM

ਦੇਖੋ ਵੀਡੀਓ : ਪਿਆਰ ਦੇ ਰੰਗਾਂ ਨਾਲ ਭਰਿਆ ਗੁਰਨਜ਼ਰ ਤੇ ਸ਼ਰਲੀ ਸੇਤੀਆ ਦਾ ਨਵਾਂ ਗੀਤ ‘Tere Naal Rehniya’ ਹੋਇਆ ਰਿਲੀਜ਼

ਸਾਲ 2018 ‘ਚ ਆਏ ਗੀਤ ‘ਕੋਈ ਵੀ ਨਹੀਂ’ ਵੀ ਹਰ ਇੱਕ ਨੂੰ ਖੂਬ ਪਸੰਦ ਆਇਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ। ਜਿਸ ਕਰਕੇ ਇਸ ਗੀਤ ਦਾ ਅਗਲਾ ਭਾਗ ‘Tere Naal Rehniya’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ।

tere naal rehniya out in the voice of gurnaaz te shirley setia Image Source: youtube

ਹੋਰ ਪੜ੍ਹੋ : ਜੈਨੇਲੀਆ ਡਿਸੂਜ਼ਾ ਤੇ ਰਿਤੇਸ਼ ਦੇਸ਼ਮੁਖ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਭਤੀਜੀ ਨੂੰ ਦਿੱਤੀ ਜਨਮਦਿਨ ਦੀ ਵਧਾਈ

ਜੀ ਹਾਂ ਇਸ ਗੀਤ ਨੂੰ ਨਾਮੀ ਪੰਜਾਬੀ ਗਾਇਕ ਗੁਰਨਜ਼ਰ Gurnazar ਤੇ ਯੂ-ਟਿਊਬ ਸਟਾਰ ਅਤੇ ਪਲੇਬੈਕ ਗਾਇਕਾ ਸ਼ਰਲੀ ਸੇਤੀਆ Shirley Setia ਨੇ ਮਿਲਕੇ ਗਾਇਆ ਹੈ। ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਇਸ ਸਾਲ ਦਸੰਬਰ ‘ਚ ਬਣੇਗੀ ਸਿਨੇਮਾ ਘਰ ਦੀ ਰੌਣਕ, ਪ੍ਰਸ਼ੰਸਕ ਦੇ ਰਹੇ ਨੇ ਵਧਾਈ

ਇਸ ਗੀਤ 'ਚ ਕਾਲਜ ‘ਚ ਪੜ੍ਹਦੇ ਮੁੰਡੇ-ਕੁੜੀ ਦੇ ਪਿਆਰ ਤੇ ਦੋਸਤੀ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ। ਗਾਣੇ ਦਾ ਸ਼ੂਟ ਪਟਿਆਲਾ ਦੇ ਮਹਿੰਦਰ ਕਾਲਜ ਵਿੱਚ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗੁਰਨਜ਼ਰ ਤੇ ਸ਼ਰਲੀ। ਗੀਤ ਦੇ ਨਾਲ-ਨਾਲ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਦੋਵਾਂ ਗਾਇਕਾਂ ਨੇ ਮਿਲਕੇ ਹੀ ਲਿਖੇ ਨੇ । ਗਾਣੇ ਨੂੰ ਮਿਊਜ਼ਿਕ ਗੌਰਵ ਦੇਵ ਅਤੇ ਕਾਰਤਿਕ ਦੇਵ ਨੇ ਮਿਲਕੇ ਦਿੱਤਾ ਹੈ। ਰੌਬੀ ਸਿੰਘ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ।

inside image of shirley Image Source: youtube

ਜੇ ਗੱਲ ਕਰੀਏ ਗੁਰਨਜ਼ਰ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ । ਦੱਸ ਦਈਏ ਸ਼ਰਲੀ ਸੇਤੀਆ ਨੇ ਯੂਟਿਊਬ ਰਾਹੀਂ ਪ੍ਰਸਿੱਧੀ ਹਾਸਿਲ ਕੀਤੀ ਹੈ | ਉਨ੍ਹਾਂ ਨੇ ਯੂਟਿਊਬ ਤੇ ਬਾਲੀਵੁੱਡ ਦੇ ਕਈ ਗੀਤ ਗਾਏ ਹਨ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network