ਪੰਜਾਬ ਦੀ ਗਾਇਕਾ ਸ਼ਿਪਰਾ ਗੋਇਲ ਗਰਾਉਂਡ ਜ਼ੀਰੋ ‘ਤੇ ਪਹੁੰਚ ਕੇ ਕਰ ਰਹੀ ਹੈ ਲੋਕਾਂ ਦੀ ਸੇਵਾ, ਕੋਰੋਨਾ ਮਰੀਜ਼ਾਂ ਅਤੇ ਹਸਪਤਾਲਾਂ ‘ਚ ਪਹੁੰਚਾ ਰਹੇ ਨੇ ਭੋਜਨ
ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਦੇਸ਼ ਦੇ ਹਾਲਾਤ ਬਹੁਤ ਹੀ ਖ਼ਰਾਬ ਚੱਲ ਰਹੇ ਨੇ। ਹਰ ਰੋਜ਼ ਵੱਡੀ ਗਿਣਤੀ ‘ਚ ਕੋਰੋਨਾ ਦੇ ਨਾਲ ਪੀੜਤ ਮਰੀਜ਼ ਹਸਪਤਾਲਾਂ ‘ਚ ਭਰਤੀ ਹੋ ਰਹੇ ਨੇ। ਜਿਸ ਕਰਕੇ ਸਮਾਜ ਸੇਵੀ ਸੰਸਥਾਵਾਂ ਤੇ ਕਈ ਕਲਾਕਾਰ ਵੀ ਆਪੋ ਆਪਣੇ ਪੱਧਰ ‘ਤੇ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੇ ਨੇ। ਅਜਿਹੇ ‘ਚ ਪੰਜਾਬੀ ਗਾਇਕ ਸ਼ਿਪਰਾ ਗੋਇਲ ਜੋ ਕਿ ਜ਼ੀਰੋ ਗਰਾਉਂਡ ‘ਤੇ ਪਹੁੰਚ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ।
Image Source; Instagram
Image Source- Instagram
ਲੋਕਾਂ ਦੀ ਸੇਵਾ ਕਰ ਕਰਨ ਦੇ ਲਈ ਉਨ੍ਹਾਂ ਨੇ ‘ਸ਼ਿਪਰਾ ਗੋਇਲ ਫਾਊਂਡੇਸ਼ਨ’ ਨਾਂਅ ਦੀ ਐੱਨ. ਜੀ. ਓ. ਬਣਾਈ ਹੈ। ਕੋਰੋਨਾ ਦੀ ਮਾਰ ਕਰਕੇ ਲੋਕਾਂ ਦੇ ਕੰਮ ਠੱਪ ਹੋ ਗਏ ਨੇ। ਲੋਕ ਹਸਪਤਾਲਾਂ ਦੇ ਚੱਕਰ ਲਗਾ ਰਹੇ ਨੇ। ਕੋਰੋਨਾ ਮਰੀਜ਼ ਦੇ ਨਾਲ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਮੁਸ਼ਕਿਲ ਸਮੇਂ ‘ਚ ਲੰਘ ਰਹੇ ਨੇ। ਜਿਸ ਕਰਕੇ ਸ਼ਿਪਰਾ ਗੋਇਲ ਨੇ ਹਸਪਤਾਲਾਂ ਪਹੁੰਚ ਕੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਰਹੇ ਨੇ।
Image Source- Instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰਕੇ ਕਿਹਾ ਹੈ ਕਿ –‘ਈ ਭੀ ਦਾਤ ਤੇਰੀ ਦਾਤਾਰ ?? ਜੇ ਕੋਈ ਕੋਵਿਡ ਮਰੀਜ਼ ਜਾਂ ਉਨ੍ਹਾਂ ਦੇ ਪਰਿਵਾਰ ਨੂੰ Chd & Tricity ਵਿੱਚ ਭੋਜਨ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਅਸੀਂ ਉਨ੍ਹਾਂ ਦੇ ਦਰਵਾਜ਼ੇ 'ਤੇ ਮੁਫਤ ਭੋਜਨ ਪ੍ਰਦਾਨ ਕਰਾਂਗੇ’ । ਲੋਕੀਂ ਕਮੈਂਟ ਕਰਕੇ ਗਾਇਕਾ ਸ਼ਿਪਰਾ ਗੋਇਲ ਦੇ ਇਸ ਕੰਮ ਦੀ ਤਾਰੀਫ ਕਰ ਰਹੇ ਨੇ।
View this post on Instagram