ਸ਼ਿਲਪਾ ਸ਼ੈੱਟੀ ਮਸੂਰੀ 'ਚ ਬੱਚਿਆਂ ਦੇ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਜਲੇਬੀਆਂ ਖਾਦਿਆਂ ਦਾ ਵੀਡੀਓ ਕੀਤਾ ਸਾਂਝਾ

Reported by: PTC Punjabi Desk | Edited by: Lajwinder kaur  |  December 27th 2021 11:06 AM |  Updated: December 27th 2021 12:10 PM

ਸ਼ਿਲਪਾ ਸ਼ੈੱਟੀ ਮਸੂਰੀ 'ਚ ਬੱਚਿਆਂ ਦੇ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਜਲੇਬੀਆਂ ਖਾਦਿਆਂ ਦਾ ਵੀਡੀਓ ਕੀਤਾ ਸਾਂਝਾ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ Shilpa Shetty ਪਿਛਲੇ ਤਿੰਨ ਦਿਨਾਂ ਤੋਂ ਟੂਰਿਸਟ ਸਿਟੀ ਮਸੂਰੀ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈ ਰਹੀ ਹੈ। ਜਿੱਥੋਂ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ।

ਹੋਰ ਪੜ੍ਹੋ : ਨਿਸ਼ਾ ਬਾਨੋ ਦਾ ਨਵਾਂ ਗੀਤ ‘ਪਸੰਦ ਤੂੰ ਵੇ’ ਹੋਇਆ ਰਿਲੀਜ਼, ਵੀਡੀਓ ‘ਚ ਪਤੀ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਈ ਗਾਇਕਾ

inside image of shilpa shetty kundra

ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਉਹ ਮਸੂਰੀ ਦੇ ਸੁਹਾਵਣੇ ਮੌਸਮ ਦਾ ਅਨੰਦ ਲੈਂਦੇ ਹੋਏ, ਜਲੇਬੀ ਅਤੇ ਰਬੜੀ ਦਾ ਸਵਾਦ ਲੈਂਦੀ ਨਜ਼ਰ ਆਈ। ਇਸ ਦੀ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਹ ਮਸੂਰੀ ਦੇ ਸੀਜ਼ਨ ਨਾਲ ਜਲੇਬੀ ਅਤੇ ਰਬੜੀ ਖਾਣ ਦੇ 'ਆਪਣਾ ਵੱਖਰਾ ਮਜ਼ਾ' ਬਾਰੇ ਦੱਸ ਰਹੀ ਹੈ। ਵੀਡੀਓ ‘ਚ ਉਨ੍ਹਾਂ ਨੇ ਕਿਹਾ ਕਿ ਹੁਣ ਖਾ ਲੈਂਦੇ ਹਾਂ ਫਿਰ ਕਸਰਤ ਕਰ ਲਵਾਂਗੀ। ਇਸ ਵੀਡੀਓ ਨੂੰ ਵੱਡੀ ਗਿਣਤੀ ਚ ਲੋਕ ਦੇਖ ਚੁੱਕੇ ਨੇ। ਇਸ ਤੋਂ ਪਹਿਲਾਂ ਵੀ ਸ਼ਿਲਪਾ ਨੇ ਆਪਣੇ ਪੁੱਤਰ ਵਿਆਨ ਦੇ ਨਾਲ ਇੱਕ ਵੀਡੀਓ ਵੀ ਪੋਸਟ ਕੀਤੀ ਸੀ, ਜਿਸ ਉਹ ਝਰਨੇ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਸੀ।

ਹੋਰ ਪੜ੍ਹੋ : ਕੋਵਿਡ ਨੈਗੇਟਿਵ ਹੋਣ ਤੋਂ ਬਾਅਦ ਕਰੀਨਾ ਕਪੂਰ ਨੇ ਆਪਣੇ ਪਰਿਵਾਰ ਨਾਲ ਸੈਲੀਬ੍ਰੇਟ ਕੀਤਾ ਕ੍ਰਿਸਮਸ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

shilpa shetty enjoy hot jalebi

ਦੱਸ ਦਈਏ ਅਦਾਕਾਰਾ ਟੂਰਿਸਟ ਸਿਟੀ ਮਸੂਰੀ 'ਚ ਵੀ ਆਪਣੇ ਪਰਿਵਾਰ ਕ੍ਰਿਸਮਸ ਮਨਾਇਆ ਹੈ ਅਤੇ ਨਵਾਂ ਸਾਲ ਵੀ ਇੱਥੇ ਹੀ ਮਨਾਏਗੀ। ਸ਼ਿਲਪਾ ਸ਼ੈੱਟੀ ਦੇ ਮਸੂਰੀ 'ਚ ਹੋਣ ਦੀ ਸੂਚਨਾ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ 'ਚ ਹੋਟਲ ਦੇ ਬਾਹਰ ਪਹੁੰਚ ਗਏ ਪਰ ਕੋਈ ਵੀ ਉਨ੍ਹਾਂ ਨੂੰ ਨਹੀਂ ਮਿਲ ਸਕਿਆ। ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਵਾਰ ਫਿਰ ਤੋਂ ਫ਼ਿਲਮੀ ਦੁਨੀਆ 'ਚ ਐਕਟਿਵ ਹੋ ਗਈ ਹੈ। ਇਸ ਸਾਲ ਉਹ ‘ਹੰਗਾਮਾ 2’ ਫ਼ਿਲਮ ‘ਚ ਨਜ਼ਰ ਆਈ ਸੀ। ਸ਼ਿਲਪਾ ਸ਼ੈੱਟੀ ਜਲਦ ਹੀ ਫਿਲਮ ‘ਨਿਕੰਮਾ’ ‘ਚ ਨਜ਼ਰ ਆਵੇਗੀ। ਸ਼ਿਲਪਾ ਸ਼ੈੱਟੀ ਦਰਸ਼ਕਾਂ ਦੇ ਨਾਲ ਆਪਣੀ ਡਾਂਸ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ। ਜਿਸ ਕਰਕੇ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network